ਤੇਲ ਬੀਜ ਫਸਲਾਂ ਦਾ ਫਸਲੀ ਵਿਭਿੰਨਤਾ ’ਚ ਅਹਿਮ ਯੋਗਦਾਨ— ਡਾ. ਹਰਪ੍ਰੀਤ ਪਾਲ ਕੌਰ

0
26
ਤੇਲ ਬੀਜ ਫਸਲਾਂ ਦਾ ਫਸਲੀ ਵਿਭਿੰਨਤਾ ’ਚ ਅਹਿਮ ਯੋਗਦਾਨ— ਡਾ. ਹਰਪ੍ਰੀਤ ਪਾਲ ਕੌਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ
ਤੇਲ ਬੀਜ ਫਸਲਾਂ ਦਾ ਫਸਲੀ ਵਿਭਿੰਨਤਾ ’ਚ ਅਹਿਮ ਯੋਗਦਾਨ—
ਡਾ. ਹਰਪ੍ਰੀਤ ਪਾਲ ਕੌਰ
ਮਾਨਸਾ, 13 ਮਾਰਚ :
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਡਾ. ਹਰਪ੍ਰੀਤ ਪਾਲ ਕੌਰ ਮੁੱਖ ਖੇਤੀਬਾੜੀ ਅਫਸਰ ਮਾਨਸਾ ਦੀ ਪ੍ਰਧਾਨਗੀ ਹੇਠ ਨੈਸ਼ਨਲ ਮਿਸ਼ਨ ਆਨ ਏਡੀਬਲ ਆਇਲ ਸਕੀਮ ਅਧੀਨ ਮਾਨਸਾ ਜਿਲ੍ਹੇ ਵਿੱਚ ਤੇਲਬੀਜ ਫਸਲਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਰੋਜ਼ਾ ਕਿਸਾਨ ਟ੍ਰੇਨਿੰਗ ਲਗਾਈ ਗਈ। ਇਸ ਟ੍ਰੇਨਿੰਗ ਵਿੱਚ ਮੁੱਖ ਖੇਤੀਬਾੜੀ ਅਫਸਰ ਮਾਨਸਾ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਤੇਲ ਬੀਜ ਫਸਲਾਂ ਦਾ ਫਸਲੀ ਵਿਭਿੰਨਤਾ ਵਿੱਚ ਬਹੁਤ ਵੱਡਾ ਯੋਗਦਾਨ ਹੈ।
ਉਨ੍ਹਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਭਾਰਤ ਤੇਲ ਬੀਜ ਫਸਲਾਂ ਦਾ ਬਾਹਰਲੇ ਦੇਸ਼ਾਂ ਤੋਂ ਬਹੁਤ ਅਯਾਤ ਕਰਵਾਉਂਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਆਪਣੀ ਘਰੇਲੂ ਜ਼ਰੂਰਤ ਅਨੁਸਾਰ ਆਪਣੇ ਖੇਤਾਂ ਵਿੱਚ ਸਰੋਂ, ਰਾਇਆ, ਮੂੰਗਫਲੀ ਅਤੇ ਤਿੱਲ ਆਦਿ ਫਸਲਾਂ ਦੀ ਬਿਜਾਈ ਕਰਕੇ ਫਸਲੀ ਵਿਭਿੰਨਤਾ ਵਿਚ ਅਤੇ ਆਪਣੀ ਕਮਾਈ ਵਿੱਚ ਵਾਧਾ ਕਰ ਸਕਦੇ ਹਨ।
ਡਾ. ਜ਼ਸਲੀਨ ਕੌਰ ਧਾਲੀਵਾਲ ਖੇਤੀਬਾੜੀ ਵਿਕਾਸ ਅਫਸਰ ਮਾਨਸਾ ਨੇ ਕਿਸਾਨਾਂ ਨੂੰ ਸਰੋਂ ਅਤੇ ਕਨੋਲਾ ਸਰੋਂ ਦੀ ਮਨੁੱਖੀ ਖੁਰਾਕ ਵਿੱਚ ਅਹਿਮੀਤ ਬਾਰੇ ਦੱਸਿਆ। ਡਾ. ਗੁਰਵੀਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਨੇ ਸਾਉਣੀ ਵਿੱਚ ਮੂੰਗਫਲੀ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ। ਡਾ. ਰਣਵੀਰ ਸਿੰਘ, ਸਹਾਇਕ ਕੀਟ ਵਿਗਿਆਨੀ ਕੇ.ਵੀ.ਕੇ ਮਾਨਸਾ ਨੇ ਤੇਲਬੀਜ ਫਸਲਾਂ ਦੀ ਬਿਮਾਰੀਆਂ ਅਤੇ ਕੀੜੇ ਮਕੌੜਿਆ ਬਾਰੇ ਜਾਣਕਾਰੀ ਦਿੱਤੀ। ਡਾ. ਰਜਿੰਦਰ ਕੌਰ, ਸਹਾਇਕ ਪ੍ਰੋਫੈਸਰ, ਕੇ.ਵੀ.ਕੇ ਮਾਨਸਾ ਨੇ ਤੇਲਬੀਜ ਫਸਲਾਂ ਦੀ ਮਾਰਕੀਟਿੰਗ ਅਤੇ ਪ੍ਰੋਸੈਸਿੰਗ ਬਾਰੇ ਦੱਸਿਆ।
ਇਸ ਤੋਂ ਇਲਾਵਾ ਡਾ. ਚਮਨਦੀਪ ਸਿੰਘ ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਅਤੇ ਡਾ. ਤੇਜਪਾਲ ਸਿੰਘ ਸਹਾਇਕ ਪ੍ਰੋਫੈਸਰ, ਕੇ.ਵੀ.ਕੇ ਮਾਨਸਾ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ। ਇਸ ਟ੍ਰੇਨਿੰਗ ਵਿੱਚ ਮਨਪ੍ਰੀਤ ਸਿੰਘ, ਖੇਤੀਬਾੜੀ ਉਪ ਨਿਰੀਖਕ ਮਾਨਸਾ ਤੋਂ ਇਲਾਵਾ ਕਰੀਬ 110 ਵਿਅਕਤੀਆਂ ਨੇ ਭਾਗ ਲਿਆ।

LEAVE A REPLY

Please enter your comment!
Please enter your name here