ਤ੍ਰਿਪੁਰਾ ਦੀ ਧਰਤੀ ‘ਤੇ ਸੀਬਾ ਦੇ ਗੱਭਰੂਆਂ ਨੇ ਪਾਈਆਂ ਧਮਾਲਾਂ

0
33

ਤ੍ਰਿਪੁਰਾ ਦੀ ਧਰਤੀ ‘ਤੇ ਸੀਬਾ ਦੇ ਗੱਭਰੂਆਂ ਨੇ ਪਾਈਆਂ ਧਮਾਲਾਂ
ਦੇਸ਼ ਪੱਧਰੀ ਵਿਰਾਸਤੀ-ਮੇਲੇ ‘ਚ ਕੀਤੀ ਸ਼ਮੂਲੀਅਤ

ਲਹਿਰਾਗਾਗਾ, 11 ਦਸੰਬਰ, 2024:

ਦੇਸ਼ ਦੇ ਪੂਰਬੀ ਸੂਬੇ ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਵਿਖੇ ਹੋਏ ‘ਵਿਰਾਸਤੀ ਮੇਲੇ’ ਦੌਰਾਨ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੇ ਵਿਦਿਆਰਥੀਆਂ ਨੇ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਕਰਦਿਆਂ ਵੱਖ-ਵੱਖ ਸੂਬਿਆਂ ਤੋਂ ਆਏ ਨੌਜਵਾਨਾਂ ਦਾ ਦਿਲ ਜਿੱਤ ਲਿਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ‘ਯੁਵਾ ਵਿਕਾਸ ਕੇਂਦਰ’ ਵੱਲੋਂ ਦੇਬਸੀਸ਼ ਮਜੂਮਦਾਰ, ਪਿੰਕੂ ਦਾਸ ਅਤੇ ਅਨੁਪਮ ਦੇਵਨਾਥ ਦੀ ਅਗਵਾਈ ਹੇਠ ਹੋਏ ਇਸ ਦੇਸ਼ ਪੱਧਰ ਯੁਵਾ ਮੇਲੇ ਦੌਰਾਨ ਵਿਦਿਆਰਥੀਆਂ ਨੂੰ ਦੇਸ਼ ਹੋਰਨਾਂ ਸੂਬਿਆਂ ਨਾਲ ਸੱਭਿਆਚਾਰਕ ਵਟਾਂਦਰੇ ਦਾ ਮੌਕਾ ਮਿਲਿਆ। ਇਸ ਵਿਰਾਸਤੀ-ਮੇਲੇ ਦੌਰਾਨ ਦੇਸ਼ ਦੀਆਂ ਅਹਿਮ ਸਖ਼ਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਟੀਮ ਵਿੱਚ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਵਿੱਚ ਸ਼ੁਭਪ੍ਰੀਤ ਸਿੰਘ ਗੰਢੂਆਂ ਜਗਸੀਰ ਸਿੰਘ ਲਹਿਰਾ, ਮਹਿਸਫ਼ ਸੰਧੇ, ਪ੍ਰਭਜੋਤ ਸਿੰਘ ਸੁਨਾਮ, ਗੁਰਸ਼ਾਂਤ ਸਿੰਘ ਅਤੇ ਕੋਚ ਕਰਨ ਬਾਵਾ ਸ਼ਾਮਿਲ ਸਨ।

ਅਧਿਆਪਕ ਰਣਦੀਪ ਸੰਗਤਪੁਰਾ ਨੇ ਦੱਸਿਆ ਕਿ ਇਹ ਵਿਦਿਆਰਥੀ ਸੱਭਿਆਚਾਰਕ, ਖੇਡ, ਵਿਦਿਅਕ ਅਤੇ ਹੋਰ ਗਤੀਵਿਧੀਆਂ ਵਿੱਚ ਹਮੇਸ਼ਾ ਅੱਗੇ ਰਹਿੰਦੇ ਹੋਏ ਸ਼ਮੂਲੀਅਤ ਕਰਦੇ ਹਨ।

LEAVE A REPLY

Please enter your comment!
Please enter your name here