ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਜ਼ਿਲ੍ਹਾ ਪੁਲਿਸ ਵੱਲੋ ਨਸ਼ੇ ਦੇ ਤਸਕਰਾਂ ਖਿਲਾਫ ਸ਼ੁਰੂ ਕੀਤੀ ਮਹਿਮ ਤਹਿਤ ਥਾਣਾ ਸਦਰ ਦੀ ਪੁਲਿਸ ਵੱਲੋ 12 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿਦੇ ਹੋਏ ਐਸ ਐਚ ਉ ਥਾਣਾ ਸਦਰ ਇੰਸਪੈਕਟਰ ਸੋਨਮਦੀਪ ਕੌਰ ਨੇ ਦੱਸਿਆ ਕਿ ਏ ਐਸ ਆਈ ਤਰਸੇਮ ਸਿੰਘ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਦੌਰਾਨ ਟੀ ਪੁਆਇੰਟ ਰਜਾਪੁਰ ਮੌਜੂਦ ਸੀ ਕਿ ਕਾਲਾ ਸੰਘਿਆ ਸਾਈਡ ਤੋ ਇਕ ਇਨੋਵਾ ਗੱਡੀ ਪੀ ਬੀ 08 ਈ ਜੀ 7291 ਜਿਸ ਨੂੰ ਇਕ ਮੋਨਾ ਨੌਜਵਾਨ ਚਲਾ ਰਿਹਾ ਸੀ ਜਿਸ ਨੂੰ ਪੁਲਿਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਚਾਲਕ ਵੱਲੋ ਗੱਡੀ ਰੋਕ ਕੇ ਪਿੱਛੇ ਮੋੜਨ ਦੀ ਕੋਸਿਸ਼ ਕੀਤੀ ਤਾਂ ਗੱਡੀ ਵਿੱਚ ਬੈਠੇ ਨੇ ਇਕ ਲਿਫਾਫਾ ਜਿਸ ਵਿੱਚ ਨਸ਼ੀਲਾ ਪਦਾਰਥ ਜਾਪਦਾ ਸੀ ਸੁੱਟ ਕੇ ਗੱਡੀ ਸਮੇਤ ਭੱਜਣ ਲੱਗਾ ਜਿਸ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਰਵੀਦਾਸ ਪੁੱਤਰ ਗੁਰਮੇਜ ਲਾਲ ਵਾਸੀ ਪਿੰਡ ਵਰਿਆਹ ਦੋਨਾ ਥਾਣਾ ਸਦਰ ਕਪੂਰਥਲਾ ਦੱਸਿਆ ਜਿਸ ਨੂੰ ਪੁੱਛਿਆ ਕਿ ਇਹ ਸੁੱਟੇ ਲਿਫਾਫੇ ਵਿੱਚ ਕਿ ਹੈ ਤਾਂ ਉਸ ਨੇ ਦੱਸਿਆ ਕਿ ਇਸ ਵਿੱਚ ਹੈਰੋਇਨ ਹੈ ਜਿਸ ਨੂੰ ਚੁੱਕ ਕੇ ਵਜ਼ਨ ਕੀਤਾ ਤਾਂ ਉਸ ਵਿੱਚੋਂ 12 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਆਰੋਪੀ ਦੇ ਖਿਲਾਫ ਥਾਣਾ ਸਦਰ ਵਿੱਚ ਐਨ ਡੀ ਪੀ ਐਸ ਐਕਟ ਦੇ ਤਹਿਤ ਮਾਮਲਾ ਦਰਜ਼ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
Boota Singh Basi
President & Chief Editor