ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਐਸ ਐਸ ਪੀ ਨਵਨੀਤ ਸਿੰਘ ਬੈਂਸ ਆਈ.ਪੀ.ਐਸ ਦੇ ਆਦੇਸ਼ਾਂ ਤੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਹਰਵਿੰਦਰ ਸਿੰਘ ਐਸ ਪੀ (ਡੀ) ਦੀ ਅਗਵਾਈ ਹੇਠ ਮਨਿੰਦਰਪਾਲ ਸਿੰਘ ਡੀ ਐਸ ਪੀ ਸਬ ਡਵੀਜ਼ਨ ਅਤੇ ਇੰਸਪੈਕਟਰ ਸੋਨਮਦੀਪ ਕੌਰ ਐਸ ਐਚ ਉ ਥਾਣਾ ਸਦਰ ਦੀ ਨਿਗਰਾਨੀ ਹੇਠ ਥਾਣਾ ਸਦਰ ਦੀ ਪੁਲਿਸ ਵੱਲੋ 400 ਲੀਟਰ ਲਾਹਣ ਸਮੇਤ ਇਕ ਆਰੋਪੀ ਨੂੰ ਕਾਬੂ ਕੀਤਾ ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ ਬਲਬੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਅਤੇ ਸਮੇਤ ਐਕਸਾਈਜ ਪਾਰਟੀ ਦੇ ਸੁਖਾਣੀ ਪੁਲੀ ਮੌਜੂਦ ਸਨ ਤਾਂ ਕਿਸੇ ਨੇ ਸੂਚਨਾ ਦਿਤੀ ਕਿ ਹਰਜਿੰਦਰ ਸਿੰਘ ਉਰਫ ਮਾੜਾ ਪੁੱਤਰ ਨਿਰਮਲ ਸਿੰਘ ਵਾਸੀ ਸੁੰਨੜਾਵਾਲ ,ਜੋ ਸ਼ਰਾਬ ਨਾਜਾਇਜ਼ ਕੱਢਣ ਤੇ ਵੇਚਣ ਦਾ ਧੰਦਾ ਕਰਦਾ ਹੈ,ਜਿਸਨੇ ਹੁਣ ਵੀ ਆਪਣੀ ਹਵੇਲੀ ਵਿਚ ਸ਼ਰਾਬ ਨਾਜਾਇਜ਼ ਕੱਢਣ ਲਈ ਲਾਹਨ ਦੇ ਡਰੰਮ ਪਾਏ ਹੋਏ ਹਨ ਜੇਕਰ ਹੁਣੇ ਰੇਡ ਕੀਤਾ ਜਾਵੇ ਤਾ ਇਸਦੀ ਹਵੇਲੀ ਤੋ ਭਾਰੀ ਮਾਤਰਾ ਵਿੱਚ ਲਾਹਣ ਬ੍ਰਾਮਦ ਹੋ ਸਕਦੀ ਹੈ ਇਸਤੇ ਕਾਰਵਾਈ ਕਰਦਿਆਂ ਏ.ਐਸ.ਆਈ ਨੇ ਸਮੇਤ ਸਾਥੀ ਕਰਮਚਾਰੀਆਂ ਅਤੇ ਐਕਸਾਈਜ ਪਾਰਟੀ ਦੇ ਹਰਜਿੰਦਰ ਸਿੰਘ ਉਰਫ ਮਾੜਾ ਦੀ ਹਵੇਲੀ ਵਿਚ ਰੇਡ ਕੀਤੀ ਤੇ ਹਰਜਿੰਦਰ ਸਿੰਘ ਉਰਫ ਮਾੜਾ ਕੋਲ਼ੋਂ ਕੁੱਲ 400 ਲੀਟਰ ਲਾਹਣ ਬ੍ਰਾਮਦ ਹੋਈ । ਤੇ ਹਰਜਿੰਦਰ ਸਿੰਘ ਉਰਫ ਮਾੜਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Boota Singh Basi
President & Chief Editor