ਥਾਣਾ ਸਦਰ ਪੁਲਿਸ ਵੱਲੋ 415 ਨਸ਼ੀਲੀਆ ਗੋਲੀਆ ਸਮੇਤ 1 ਕਾਬੂ

0
291
ਕਪੂਰਥਲਾ, ਸੁਖਪਾਲ ਸਿੰਘ ਹੁੰਦਲ -ਜ਼ਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਇੰਸਪੈਕਟਰ ਸੋਨਮਦੀਪ ਕੌਰ ਐਸ ਐਚ ਉ ਥਾਣਾ ਸਦਰ ਕਪੂਰਥਲਾ ਦੀ ਅਗਵਾਈ ਹੇਠ ਏ.ਐਸ.ਆਈ. ਨਿਰਵੈਰ ਸਿੰਘ ਥਾਣਾ ਸਦਰ ਕਪੂਰਥਲਾ ਨੇ ਸਮੇਤ ਪੁਲਿਸ ਪਾਰਟੀ ਟੀ-ਪੁਆਇੰਟ ਅੱਡਾ ਰਜਾਪੁਰ ਨਾਕਾਬੰਦੀ ਕੀਤੀ ਸੀ ਕਿ ਪਿੰਡ ਨੱਥੂ ਚਾਹਲ ਦੀ ਤਰਫੋ ਕਿ ਮੌਨਾ ਨੌਜਵਾਨ ਪੈਦਲ ਆਉਦਾ ਦਿਖਾਈ ਦਿੱਤਾ ਜੋ ਪਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਨੂੰ ਮੁੜਨ ਲੱਗੇ ਨੇ ਆਪਣੀ ਪਹਿਨੀ ਹੋਈ ਕੈਪਰੀ ਦੀ ਸੱਜੀ ਜੇਬ ਵਿੱਚੋ ਮੋਮੀ ਪਾਰਦਰਸ਼ੀ ਲਿਫਾਫਾ ਵਿੱਚ ਕੁੱਝ ਲਪੇਟਿਆ ਹੋਇਆ ਸੁੱਟ ਕੇ ਪਿੱਛੇ ਨੂੰ ਤੇਜ ਕਦਮੀ ਚੱਲ ਪਿਆ, ਜਿਸਨੂੰ ਏ ਐਸ ਆਈ ਨਿਰਵੈਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਸ਼ੱਕ ਦੀ ਬਿਨਾ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾ ਉਸ ਨੌਜਵਾਨ ਨੇ ਆਪਣਾ ਨਾਮ ਕੁਲਵਿੰਦਰ ਸਿੰਘ ਉਰਫ ਮਾਟੀ ਪੁੱਤਰ ਰੇਸ਼ਮ ਸਿੰਘ ਵਾਸੀ ਵਰਿਆਹ ਦੋਨਾ ਥਾਣਾ ਸਦਰ ਕਪੂਰਥਲਾ ਦੱਸਿਆ ਜਿਸ ਵੱਲੋ ਸੁੱਟੇ ਹੋਏ ਮੋਮੀ ਲਿਫਾਫੇ ਨੂੰ ਚੈੱਕ ਕੀਤਾ ਜਿਸ ਵਿੱਚੋ 415 ਨਸ਼ੀਲੀਆ ਗੋਲੀਆ ਬਿਨਾ ਮਾਰਕਾ ਰੰਗ ਫਿੱਕਾ ਸੰਤਰੀ ਬਰਾਮਦ ਹੋਈਆ। ਜਿਸਤੇ ਕੁਲਵਿੰਦਰ ਸਿੰਘ ਉਰਫ ਮਾਟੀ ਪੁੱਤਰ ਰੇਸ਼ਮ ਸਿੰਘ ਵਾਸੀ ਵਰਿਆਹ ਦੋਨਾ  ਦੇ ਖਿਲਾਫ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ  ਕੀਤਾ ਗਿਆ । ਇੰਸਪੈਕਟਰ ਸੋਨਮਦੀਪ ਕੌਰ ਨੇ ਦੱਸਿਆ ਕਿ ਉਕਤ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ, ਜਿਸ ਪਾਸੋ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ।

LEAVE A REPLY

Please enter your comment!
Please enter your name here