ਦਮਦਮੀ ਟਕਸਾਲ ਵੱਲੋਂ ਤਿਆਰ ਸ਼੍ਰੋਮਣੀ ਦਮਦਮੀ ਸਟੀਕ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਰਿਲੀਜ਼

0
307

ਦਮਦਮੀ ਟਕਸਾਲ ਨੇ 14 ਸਾਲ ਦੀ ਸੇਵਾ ਨਿਭਾਉਂਦੇ ਹੋਏ ਇਸ ਸਟੀਕ ਦਾ ਕਾਰਜ ਕੀਤਾ ਸੰਪੂਰਨ-ਜਥੇਦਾਰ ਰਘਬੀਰ ਸਿੰਘ
ਸ੍ਰੌਮਣੀ ਦਮਦਮੀ ਸਟੀਕ ਦੀ ਸੰਪੂਰਨਤਾ ਕਰਕੇ ਦਮਦਮੀ ਟਕਸਾਲ ਨੇ ਆਪਣਾ ਮੁੱਢਲਾ ਫਰਜ਼ ਨਿਭਾਇਆ-ਸੰਤ ਗਿਆਨੀ ਹਰਨਾਮ ਸਿੰਘ ਖਾਲਸਾ

ਬਿਆਸ,25ਜੁਲਾਈ(ਬਲਰਾਜ ਸਿੰਘ ਰਾਜਾ)- ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਵਿਆਖਿਆ ਸਮੇਤ ਤਿਆਰ ਸ਼੍ਰੋਮਣੀ ਦਮਦਮੀ ਸਟੀਕ ਨੂੰ ਅੱਜ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆ ਵੱਲੋਂ ਰੱਖੇ ਗਏ ਸ਼ੁਕਰਾਨਾ ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ,ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ,ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਐਡੀਸ਼ਨਲ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ,ਸਿੰਘ ਸਾਹਿਬ ਗਿਆਨੀ ਗੁਰਮੀਤ ਸਿੰਘ ਮੀਤ ਗ੍ਰੰਥੀ ਤਖਤ ਸ਼੍ਰੀ ਹਜ਼ੂਰ ਸਾਹਿਬ,ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਐੱਡੀਸ਼ਨਲ ਹੈੱਡ ਗ੍ਰੰਥੀ ਤਖਤ ਸ੍ਰੀ ਪਟਨਾ ਸਾਹਿਬ,ਐੱਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਡਾ.ਇੰਦਰਬੀਰ ਸਿੰਘ ਨਿੱਜਰ ਪ੍ਰਧਾਨ ਚੀਫ ਖਾਲਸਾ ਦੀਵਾਨ,ਸ੍ਰੀ ਮਹੰਤ ਗਿਆਨ ਦੇਵ ਸਿੰਘ ਨਿਰਮਲ ਪੰਚਾਇਤੀੂ ਅਖਾੜਾ ਹਰਿਦੁਆਰ,ਸੰਤ ਜੋਧ ਸਿੰਘ ਰਿਸ਼ੀਕੇਸ਼ ਤੇ ਸਿੰਘ ਸਾਹਿਨ ਗਿਆਨੀ ਜਗਤਾਰ ਸਿੰਘ ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਆਦਿ ਸਿਰਮੌਰ ਪੰਥਕ ਸ਼ਖਸ਼ੀਅਤਾਂ ਵੱਲੋਂ ਰਿਲੀਜ਼ ਕੀਤਾ ਗਿਆ।
ਸਮਾਗਮ ਦੌਰਾਨ ਸਭਤੋਂ ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਮੁੱਖ ਵਾਕ ਲੈਣ ਤੋਂ ਬਾਅਦ ਸਿੰਘ ਸਾਹਿਬ ਜਥੇਦਾਰ ਰਘਬੀਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿੱਖ ਪੰਥ ਲਈ ਅੱਜ ਬਹੁਤ ਵੱਡਾ ਤੇ ਭਾਗਾਂ ਵਾਲਾ ਦਿਨ ਹੈ । ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਨਿਭਾਈ ਗਈ 14 ਸਾਲ ਦੀ ਸੇਵਾ ਤੋਂ ਬਾਅਦ ਅੱਜ ਇਸ ਸੰਪੂਰਨ ਸਟੀਕ ਨੂੰ ਸੰਗਤ ਅਰਪਣ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਨੇ ਸ੍ਰੀ ਹਰਮੰਦਿਰ ਸਾਹਿਬ ਵਿਖੇ ਅਰਦਾਸ ਕਰਦੇ ਹੋਏ ਇਸ ਸਟੀਕ ਨੂੰ ਲ਼ਿਖਣ ਦੀ ਆਰੰਭਤਾ ਕੀਤੀ ਸੀ ।ਟਕਸਾਲ ਦੇ 13 ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਵੱਲੋਂ ਇਸ ਸਟੀਕ ਦੀ ਪਹਿਲੀ ਪੋਥੀ ਤਿਆਰ ਕੀਤੇ ਜਾਣ ਤੋਂ ਬਾਅਦ ਅੱਜ 16 ਪੋਥੀਆਂ ਦੀ ਸੰਪੂਰਨ ਸਟੀਕ ਰਿਲੀਜ਼ ਹੋਵੇਗੀ।ਉਨ੍ਹਾਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਨਿਭਾਈ ਗਈ ਵੱਡਮੁੱਲੀ ਸੇਵਾ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਹ ਕਾਰਜ ਕਰਨੇ ਬਹੁਤ ਔਖੇ ਹਨ ਪਰ ਅਕਾਲ ਪੁਰਖ ਨੇ ਆਪਾਰ ਕ੍ਰਿਪਾ ਕਰਦੇ ਹੋਏ ਦਮਦਮੀ ਟਕਸਾਲ ਮੁਖੀ ਤੋਂ ਇਹ ਸੇਵਾ ਪੂਰੀ ਕਰਵਾਈ ਹੈ।ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਹ ਸਟੀਕ ਨੂੰ ਜ਼ਰੂਰ ਪੜ੍ਹਨ ਤੇ ਗੁਰਬਾਣੀ ਦਾ ਪੂਰਾ ਲਾਹਾ ਲੈਣ।

ਇਸ ਸਟੀਕ ਸਬੰਧੀ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ 1705 ਤੋਂ 1706 ਈਸਵੀ ਤੱਕ ਦਸਮ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਆਪਣੇ ਪਾਵਨ ਮੁਖਾਰਬਿੰਦ ਤੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਜੋ ਅਰਥ ਸਿੱਖ ਸੰਗਤਾਂ ਨੂੰ ਸਰਵਣ ਕਰਵਾਏ ਗਏ ਸਨ,ਉਹ ਸੀਨਾ ਬਸੀਨਾਂ ਸਮੇਂ ਸਮੇਂ ਦੇ ਦਮਦਮੀ ਟਕਸਾਲ ਮੁਖੀ ਸਿੱਖ ਪੰਥ ‘ਚ ਪ੍ਰਚਾਰਦੇ ਰਹੇ ਸਨ।ਜਿਸਤੋਂ ਬਾਅਦ ਦਮਦਮੀ ਟਕਸਾਲ ਵੱਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅਰਥਾਂ ਸਹਿਤ ਸਟੀਕ ਤਿਆਰ ਕਰਨ ਦੀ ਸ਼ੂਰੁਆਤ ਕੀਤੀ ਗਈ ਸੀ ਤੇ ਅੱਜ 14 ਸਾਲ ਬਾਅਦ ਸੰਪੂਰਨ ਸਟੀਕ ਦੀ ਛਪਵਾਈ ਹੋ ਚੁੱਕੀ ਹੈ,ਜਿਸ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਗੁਰੂੁ ਕਾਲ ਤੋਂ ਸੀਨਾ-ਬਸੀਨਾ ਅਰਥਾਂ ਨੂੰ ਇਸ ਸਟੀਕ ਅੰਦਰ ਸੋਲਾਂ ਪੋਥੀਆਂ ਦੇ ਰੂਪ ‘ਚ ਸੰਪੂਰਨ ਵਿਆਖਿਆ ਸਾਹਿਤ ਪੂਰੀ ਸਰਲਤਾ ਨਾਲ ਲਿਖਤੀ ਤੌਰ ‘ਤੇ ਅੰਕਿਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਸ਼੍ਰੋਮਣੀ ਦਮਦਮੀ ਸਟੀਕ ਦੀ ਸੰਪੂਰਨਤਾ ਕਰਕੇ ਦਮਦਮੀ ਟਕਸਾਲ ਨੇ ਆਪਣਾ ਮੁੱਢਲਾ ਫਰਜ਼ ਨਿਭਾਇਆ ਹੈ।

ਇਸ ਮੌਕੇ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ,ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ,ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ,ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ, ਸੰਤ ਪ੍ਰਦੀਪ ਸਿੰਘ ਜੀ ਬੱਧਨੀਂ ਕਲਾਂ,ਜਥੇਦਾਰ ਬਾਬਾ ਬਲਬੀਰ ਸਿੰਘ ਬੁੱਢਾ ਦਲ,ਸੰਤ ਬਲਦੇਵ ਸਿਘ ਸੈਕਟਰੀ ਹਰਦੁਆਰ,ਸੰਤ ਗੁਰਚਰਨ ਸਿੰਘ ਨਾਨਕਸਰ,ਸੰਤ ਤੇਜਾ ਸਿੰਘ ਖੁੱਡਾ,ਭਾਈ ਹਰਜਿੰਦਰ ਸਿੰਘ ਜਿੰਦੂ,ਸੰਤ ਬਾਬਾ ਅਮਰਜੀਤ ਸਿੰਘ ਹਰਖੋਵਾਲ,ਭਾਈ ਗੁਰਇਕਬਾਲ ਸਿੰਘ ਬੀਬੀ ਕੋਲ਼੍ਹਾ ਭਲਾਈ ਕੇਂਦਰ,ਡਾ.ਹਰਭਜਨ ਸਿੰਘ ਦੇਹਰਾਦੂਨ,ਡਾ.ਹਰਪਾਲ ਸਿੰਘ ਪੰਨੂ,ਡਾ.ਇੰਦਰਜੀਤ ਸਿੰਘ ਗੋਗੋਆਣੀ,ਪਿ੍ਰੰ.ਮਹਿਲ ਸਿੰਘ ਖਾਲਸਾ ਕਾਲਜ,ਡਾ,ਜਸਬੀਰ ਸਿੰਘ ਸਾਬਰ,ਡਾ,ਜਸਬੀਰ ਕੌਰ ਪਟਿਆਲਾ,ਡਾ.ਕਸ਼ਮੀਰ ਸਿੰਘ ਪਟਿਆਲਾ,ਡਾ,ਜਸਵਿੰਦਰ ਸਿੰਘ ਪਟਿਆਲਾ,ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲ,ਸੰਤ ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾਂ ਵਾਲੇ,ਭਾਈ ਈਸ਼ਰ ਸਿੰਘ,ਭਾਈ ਜਸਪਾਲ ਸਿੰਘ ਚੇਅਰਮੈਨ ਸੁਪਰੀਮ ਸਿੱਖ ਕੌਂਸਲ ਨਵੀਂ ਮੁੰਬਈ,ਭਾਈ ਅਮਰਬੀਰ ਸਿੰਘ ਢੋਟ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ, ਭਾਈ ਅਵਤਾਰ ਸਿੰਘ ਬੁੱਟਰ ਤੇ ਭਾਈ ਹਰਸ਼ਦੀਪ ਸਿੰਘ ਰੰਧਾਵਾ (ਦੋਵੇਂ ਮੈਂਬਰ ਚੀਫ ਖਾਲਸਾ ਦੀਵਾਨ),ਸੰਤ ਬਾਬਾ ਪ੍ਰਿਤਪਾਲ ਸਿੰਘ ਮਿੱਠਾ ਟਿਵਾਣਾ,ਸੰਤ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ,ਸੰਤ ਬਾਬਾ ਗੁਰਦੇਵ ਸਿੰਘ ਕੁੱਲੀ ਵਾਲੇ,ਸੰਤ ਬਾਬਾ ਜੋਗਿੰਦਰ ਸਿੰਘ ਲੋਪੋਕੇ,ਸੰਤ ਬਾਬਾ ਗੁਰਬਚਨ ਸਿੰਘ ਸੁਰਸਿੰਘ,ਸੰਤ ਬਾਬਾ ਅਮਨਦੀਪ ਸਿੰਘ ਗਲੀ ਸੱਤੋਵਾਲੀ,ਜਥੇਦਾਰ ਮੇਜਰ ਸਿੰਘ ਦਸ਼ਮੇਸ਼ ਤਰਨਾ ਦਲ,ਸੰਤ ਬਾਬਾ ਗੁਰਦੇਵ ਸਿੰਘ ਸਮਾਧ ਭਾਈ,ਸੰਤ ਬਾਬ ਬਚਿੱਤਰ ਸਿੰਘ ਗੁਰੂਸਰ ਯੋਧੇ,ਭਾਈ ਰਣਧੀਰ ਸਿੰਘ ਤੇ ਬਾਬਾ ਅਜਮਿੰਦਰ ਸਿੰਘ ਰਾੜਾ ਸਾਹਿਬ ,ਬਾਬਾ ਪਾਲ ਸਿੰਘ ਪਟਿਆਲਾ,ਸੰਤ ਬਾਬਾ ਹਰਬੇਅੰਤ ਸਿੰਘ ਮਸਤੂਆਣਾ,ਸੰਤ ਬਾਬਾ ਸੇਵਾ ਸਿੰਘ ਨਾਨਕਸਰ,ਸੰਤ ਬਾਬਾ ਕਰਨੈਲ ਸਿੰਘ ਕਾਰ ਸੇਵਾ ਮੋਗਾ,ਭਾਈ ਅਮਰਜੀਤ ਸਿੰਘ ਚਾਵਲਾ,ਭਾਈ ਰਜਿੰਦਰ ਸਿੰਘ ਮਹਿਤਾ,ਐਡਵੋਕੇਟ ਭਗਵੰਤ ਸਿੰਘ ਸਿਆਲਕਾ,ਬਾਬਾ ਮਾਨ ਸਿੰਘ ਮੜੀਆਂ ਵਾਲੇ,ਬਾਬਾ ਮੇਜਰ ਸਿੰਘ ਵਾਂ,ਸੰਤ ਬਾਬਾ ਗੁਰਪਿੰਦਰ ਸਿੰਘ ਸਤਲਾਣੀ,ਸੰਤ ਬਾਬਾਮੌਜ ਦਾਸ ਮਾੜੀ ਕੰਮੋਕੀ,ਮਹੰਤ ਵਰਿੰਦਰ ਮੁਨੀ ਫੇਰੂਮਾਨ,ਮਹੰਤ ਰਾਮਮੁਨੀ ਸੇਰੋਂ,ਸੰਤ ਸੁਖਦੇਵ ਮੁਨੀ ਸੁਹੇੜਾ,ਸੰਤ ਬਾਬਾ ਪ੍ਰੀਤਮ ਸਿੰਘ ਆਗਰਾ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਸਾਹਿਬ,ਸੰਤ ਬਾਬਾ ਗੁਰਭੇਜ਼ ਸਿੰਘ ਖੁਜ਼ਾਲਾ,ਬਾਬਾ ਗੁਰਮੀਤ ਸਿੰਘ ਬੱਦੋਵਾਲ,ਬਾਬਾ ਸੁਖਵੰਤ ਸਿੰਘ ਚੰਨਣਕੇ,ਬਾਬਾ ਗੁਰਦੇਵ ਸਿੰਘ ਤਰਸਿੱਕਾ,ਜਥੇਦਾਰ ਸੁਖਦੇਵ ਸਿੰਘ ਮੁੱਖ ਬੁਲਾਰਾ ਦਮਦਮੀ ਟਕਸਾਲ,ਜਥੇਦਾਰ ਬੋਹੜ ਸਿੰਘ, ਸਰਪੰਚ ਕਸ਼ਮੀਰ ਸਿੰਘ ਮਹਿਤਾ,ਪਿ੍ਰੰ.ਤੇਜਬੀਰ ਸਿੰਘ ਸੋਹਲ, ਗੁਰਮੁੱਖ ਸਿੰਘ ਸਾਹਬਾ, ਰਮਨਬੀਰ ਸਿੰਘ ਤੇ ਅੰਤਰਬੀਰ ਸਿੰਘ ਲੱਧਾਮੁੰਡਾ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤ ਹਾਜ਼ਰ ਸੀ।

LEAVE A REPLY

Please enter your comment!
Please enter your name here