ਦਲਿਤ ਮੁਕਤੀ ਮਾਰਚ ਦੇ 20ਵੇਂ ਦਿਨ ਭਵਾਨੀਗੜ੍ਹ (ਸੰਗਰੂਰ) ਦੇ ਪਿੰਡਾਂ ਵਿੱਚ ਹੋਈ ਸ਼ੁਰੂਆਤ
ਦਲਿਤ ਮੁਕਤੀ ਮਾਰਚ ਦੇ 20ਵੇਂ ਦਿਨ ਭਵਾਨੀਗੜ੍ਹ (ਸੰਗਰੂਰ) ਦੇ ਪਿੰਡਾਂ ਵਿੱਚ ਹੋਈ ਸ਼ੁਰੂਆਤ
ਦਲਜੀਤ ਕੌਰ
ਭਵਾਨੀਗੜ੍ਹ, 8 ਸਤੰਬਰ, 2024: ਦਲਿਤ ਮੁਕਤੀ ਮਾਰਚ ਦੇ ਕਾਫਲੇ ਵੱਲੋਂ ਪਿੰਡ ਫਤਿਹਗੜ੍ਹ ਛੰਨਾਂ ਬੀਤੀ ਰਾਤ ਦਲਿਤ ਮਜ਼ਦੂਰਾਂ ਦੀ ਜ਼ਿੰਦਗੀ ਨਾਲ ਸਬੰਧਤ ਨਾਟਕ “ਤੈਂ ਕੀ ਦਰਦ ਨਾ ਆਇਆ” ‘ਸੀਤਲ ਰੰਗ ਮੰਚ ਸ਼ੇਰਪੁਰ’ ਵੱਲੋਂ ਪੇਸ਼ ਕਰਵਾਕੇ ਸਵੇਰ ਨੂੰ ਕਾਫ਼ਲੇ ਨੇ ਚਾਲੇ ਪਿੰਡ ਤਲਵੰਡੀ, ਕਾਹਨਗੜ੍ਹ, ਨਰੈਣਗੜ, ਭੱਟੀਵਾਲ, ਬਲਿਆਲ ਨੂੰ ਪਾਏ ਅਤੇ ਭਵਾਨੀਗੜ੍ਹ ਵਿਚ ਸਾਮ ਵਿਚ ਰਾਤ ਰੁਕਿਆ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਹਥੋਆ ਨੇ ਪ੍ਰੈੱਸ ਨੂੰ ਜਾਣਕਾਰੀ ਦਿੱਤੀ ਕਿ ਜ਼ਮੀਨ ਦੀ ਇਸ ਕਾਣੀ ਵੰਡ ਕਾਰਨ ਬੇਜ਼ਮੀਨੇ ਦਲਿਤ ਮਜ਼ਦੂਰ ਆਪਣੀ ਜਿੱਲਤ ਭਰੀ ਜ਼ਿੰਦਗੀ ਜਾਤੀ ਵਿਤਕਰੇ ਨਾਲ ਅਤੇ ਆਰਥਿਕ ਮੰਦਹਾਲੀ ਵਿਚ ਜੀਅ ਰਹੇ ਹਨ। ਜਾਤੀ ਵਿਤਕਰਾ ਇਕੱਲਾ ਪਿੰਡਾਂ ਵਿੱਚ ਨਹੀਂ ਹਰ ਖੇਤਰ ਵਿਚ ਹੈ ਸਰਕਾਰਾਂ ਵੀ ਕੋਈ ਘੱਟ ਨੀ ਕਰਦੀਆਂ ਦਲਿਤ ਮਜ਼ਦੂਰਾਂ ਨੂੰ ਦੇਣ ਵਾਲੀਆਂ ਸਾਰੀਆਂ ਸਹੂਲਤਾਂ ਵਿਚ ਬਹੁਤ ਸਾਰੀਆਂ ਸ਼ਰਤਾਂ ਲਾ ਦਿੰਦੀਆ ਹਨ। ਜਿਵੇਂ ਬਿਜਲੀ ਮਾਫੀ ਵਿਚ ਕਿਲੋਵਾਟ ਦੀ, ਪੰਜ ਮਰਲੇ ਪਲਾਟਾ ਵਿਚ 3 ਸਾਲਾਂ ਵਿਚ ਘਰ ਪਾਉਣ ਦੀ, ਕੱਚੇ ਮਕਾਨ ਪੱਕੇ ਕਰਨ ਵਾਲੀ ਸਹੂਲਤ ਵਿਚ ਘਰ ‘ਚ ਫਰਿੱਜ, ਮੋਟਰਸਾਈਕਲ ਹੋਣ ਵਾਲੇ ਘਰਾਂ ਨੂੰ ਸਹੂਲਤ ਨਾ ਦੇਣ ਦੀ ਵਰਗੀਆਂ ਸ਼ਰਤਾਂ ਲਾ ਕੇ ਦਲਿਤ ਮਜ਼ਦੂਰਾਂ ਨੂੰ ਸਹੂਲਤਾਂ ਵਿੱਚੋ ਵਾਂਝੇ ਰੱਖ ਦਿੰਦੀਆਂ ਹਨ। ਪੰਚਾਇਤੀ ਰਿਜ਼ਰਵ ਕੋਟਾ ਜ਼ਮੀਨ ਕਹਿਣ ਨੂੰ ਹੀ ਰਿਜ਼ਰਵ ਹੈ ਦਲਿਤਾਂ ਨੂੰ ਇਹ ਜ਼ਮੀਨ ਠੇਕੇ ਤੇ ਲੈਣ ਲਈ ਆਮ ਜਰਨਲ ਜ਼ਮੀਨ ਵਾਂਗ ਵੱਧ ਬੋਲੀ ਲਾਕੇ ਠੇਕੇ ਤੇ ਲੈਂਣੀ ਪੈਂਦੀ ਹੈਂ। ਪੁਰਾਣੇ ਕਬਜਿਆਂ ਵਾਲੀਆਂ ਪੰਚਾਇਤੀ ਜਾਂ ਸਰਕਾਰੀ ਜ਼ਮੀਨਾਂ ਨਾਮ ਕਰਨ ਵਾਲੇ ਨੋਟਿਸਾਂ ਵਿੱਚੋਂ ਦਲਿਤਾਂ ਦੀਆਂ ਜ਼ਮੀਨਾਂ ਨੂੰ ਬਾਹਰ ਰੱਖਦੀਆ ਹਨ। ਦਲਿਤ ਬੇਜ਼ਮੀਨੇ ਮਜ਼ਦੂਰਾਂ ਦੀਆਂ ਸਹੂਲਤਾਂ ਤੇ ਲੱਗੀਆਂ ਸ਼ਰਤਾਂ ਗਵਾਹੀ ਭਰਦੀਆਂ ਹਨ। ਸਰਕਾਰਾ ਦੇ ਇਸ ਦਲਿਤ ਵਿਰੋਧੀ ਚਿਹਰੇ ਨੂੰ ਨੰਗਾ ਕਰਦਾ ਜ਼ਮੀਨ ਘੋਲ ਦਾ ਸੱਦਾ ਦਿੰਦਾ ਹੋਇਆ ਦਲਿਤ ਮੁਕਤੀ ਮਾਰਚ ਸੰਗਰੂਰ ਦੇ ਪਿੰਡਾਂ ਵਿਚ ਸ਼ੁਰੂ।
ਇਸ ਸਮੇਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਅਤੇ ਗੁਰਚਰਨ ਸਿੰਘ ਘਰਾਂਚੋਂ ਨੇ ਇਹ ਵੀ ਕਿਹਾ ਕਿ ਬੇਜ਼ਮੀਨੇ ਦਲਿਤ ਮਜ਼ਦੂਰਾਂ ਨੂੰ ਚਯਮਪੱਕੇ ਤੌਰ ਤੇ ਜ਼ਮੀਨ ਦਵਾਉਣ ਲਈ, ਜ਼ਮੀਨ ਦੀ ਮੁੜ ਵੰਡ ਕਰਵਾਉਣ ਲਈ, ਬੇਜ਼ਮੀਨੇ ਦਲਿਤ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ ਕਰਵਾਉਣ ਅਤੇ ਬਿਨਾਂ ਵਿਆਜ ਕਰਜ਼ੇ ਲਈ, ਦਿਹਾੜੀ 1000 ਰੁਪਏ ਕਰਵਾਉਣ ਲਈ, ਜਾਤੀ ਵਿਤਕਰੇ ਨੂੰ ਖਤਮ ਕਰਵਾਉਣ ਲਈ ਅਤੇ ਹੋਰ ਮੰਗਾਂ ਲਈ ਪੰਜਾਬ ਦੇ 300 ਪਿੰਡਾਂ ਤੱਕ ਆਪਣੀ ਪਹੁੰਚ ਕਰੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਵੀਰਪਾਲ ਦੁੱਲੜ, ਰਣਧੀਰ ਸਿੰਘ, ਮਨਜੀਤ ਫਤਿਹਗੜ ਛੰਨਾਂ, ਜਸ਼ਨਪ੍ਰੀਤ ਸਿੰਘ, ਇੰਦਰ ਸਿੰਘ, ਪਰਮਵੀਰ ਸਿੰਘ ਹਰੀਗੜ, ਜਸਵਿੰਦਰ ਸਿੰਘ ਹੇੜੀਕੇ ਆਦਿ ਸ਼ਾਮਲ ਸਨ।