ਦਸਵੀਂ ਚੋਂ ਅੱਵਲ ਆਏ ਨਮਨ ਨੂੰ ਕੈਬਨਿਟ ਮੰਤਰੀ ਸ੍ਰੀ ਹਰਭਜਨ ਸਿੰਘ ਈ ਟੀ ਓ ਅਤੇ ਡੀ ਸੀ ਅਮ੍ਰਿਤਸਰ ਨੇ ਕੀਤਾ ਸਨਮਾਨਿਤ

0
80

ਅਮ੍ਰਿਤਸਰ,ਰਾਜਿੰਦਰ ਰਿਖੀ
ਹਾਲ ਹੀ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਅਮ੍ਰਿਤਸਰ ਜਿਲ੍ਹੇ ਵਿੱਚੋਂ ਪਹਿਲੀ ਪੁਜੀਸ਼ਨ ਤੇ ਰਹਿਣ ਵਾਲੇ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਦੇ ਵਿਦਿਆਰਥੀ ਨਮਨ ਨੂੰ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ , ਡਿਪਟੀ ਕਮਿਸ਼ਨਰ ਅਮਿਤ ਤਲਵਾੜ ,ਐਸ ਡੀ ਐਮ ਸਿਮਰਜੀਤ ਸਿੰਘ ਅਤੇ ਜਿਲ੍ਹਾ ਸਿੱਖਿਆ ਅਧਿਕਾਰੀ ਸ਼ੁਸੀਲ ਤੁੱਲੀ ਵਲੋਂ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਹਰਭਜਨ ਸਿੰਘ ਈ ਟੀ ਓ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਇਮਾਨਦਾਰੀ ਤੇ ਜਨੂੰਨ ਅੱਗੇ ਕੋਈ ਵੀ ਮੰਜਿਲ ਸਰ ਕਰਨੀ ਔਖੀ ਨਹੀਂ ਹੁੰਦੀ । ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਕਿ ਪੜਾਈ ਵਿਚ ਮੱਲਾਂ ਮਾਰਨ ਵਾਲੇ ਬੱਚੇ ਭਵਿੱਖ ਵਿੱਚ ਮੁਲਕ ਦੇ ਵਧੀਆ ਨਾਗਰਿਕ ਬਣਦੇ ਹਨ ਸਾਨੂੰ ਹਮੇਸ਼ਾਂ ਇਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਰਹਿਣਾ ਚਾਹੀਦਾ ਹੈ । ਸਕੂਲ ਦੇ ਪ੍ਰਬੰਧਕ ਪ੍ਰਤੀਕ ਸਹਿਦੇਵ, ਮੋਹਿਤ ਸਹਿਦੇਵ ਨੇ ਸਾਂਝੇ ਤੌਰ ‘ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਅਤੇ ਜਿਲ੍ਹਾ ਪ੍ਰਸਾਸ਼ਨ ਦੀ ਇਸ ਪਹਿਲ ਕਦਮੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਬਚਿਆਂ ਅੰਦਰ ਹੋਰ ਸਿੱਖਣ ਅਤੇ ਅਗੇ ਵੱਧਣ ਦੀ ਭਾਵਨਾ ਪ੍ਰਬਲ ਹੁੰਦੀ ਹੈ। ਇਸ ਮੌਕੇ ਸੁਰਿੰਦਰ ਕੌਰ,ਅੰਕਿਤਾ ਸਹਿਦੇਵ, ਕੋਮਲ ਸਹਿਦੇਵ ਗੁਰਸੇਵਕ ਸਿੰਘ, ਦੀਪ ਦੇਵਿੰਦਰ ਸਿੰਘ, ਸੁਭਾਸ਼ ਪਰਿੰਦਾ, ਪਰਮਜੀਤ ਕੌਰ, ਮੀਨਾਕਸ਼ੀ ਸ਼ਰਮਾ, ਗੀਤਾ ਭਗਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।

LEAVE A REPLY

Please enter your comment!
Please enter your name here