ਅੰਮ੍ਰਿਤਸਰ,ਰਵੀ ਕੁਮਾਰ
ਭਾਜਪਾ ਦੇ ਸੀਨੀਅਰ ਆਗੂ ਪ੍ਰੋਫ਼ੈਸਰ ਗੁਰਵਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਖਿਡਾਰੀਆਂ ਨੂੰ ਅੱਗੇ ਵੱਧ ਲਈ ਮੌਕਾ ਮਿਲਣਾ ਚਾਹੀਦਾ ਉਹ ਆਪਣਾ ਰਾਹ ਆਪ ਹੀ ਬਣਾਉਣਾ ਜਾਣਦੇ ਹਨ। ਉਹ ਦਸ਼ਮੇਸ਼ ਅਕੈਡਮੀ ਫੁੱਟਬਾਲ ਦੇ ਖਿਡਾਰੀਆਂ ਵੱਲੋਂ ਭਾਰਤ ਭਰ ਵਿੱਚ ਹੋਏ ਮੈਚਾਂ ਦੌਰਾਨ ਦੂਸਰਾ ਸਥਾਨ ਪ੍ਰਾਪਤ ਕਰਨ ਦੇ ਖਿਡਾਰੀਆਂ ਨੂੰ ਵਧਾਈਆਂ ਦੇਣ ਲਈ ਪੁਜੇ ਸਨ । ਕੇਂਦਰ ਸਰਕਾਰ ਖਿਡਾਰੀਆਂ ਦੇ ਲਈ ਕਈ ਸਕੀਮਾਂ ਲਿਆ ਚੁਕਾ ਹੈ ਜਿਸ ਦਾ ਲਾਭ ਲੈਣਾ ਚਾਹੀਦਾ ਹੈ ।ਉਹ ਅੱਜ ਦਸ਼ਮੇਸ਼ ਅਕੈਡਮੀ ਵਿੱਚ ਉਚੇਚੇ ਤੌਰ ਤੇ ਪੁੱਜੇ ਸਨ ਅਤੇ ਉਨ੍ਹਾਂ ਨੇ ਕੋਚ ਕਰਨ ਸਿੰਘ,ਅਰਸ਼ਦੀਪ ਸਿੰਘ,ਜਗਰੂਪ ਸ਼ਰਮਾ, ਰਿਤਿਸ਼ ਸ਼ਰਮਾ, ਕ੍ਰਿਸ਼ਨਾ, ਗੁਰਸ਼ਰਨ ਸਿੰਘ,ਸ਼ਿਵਮ ਦੇਵਗਨ ਅਤੇ ਰਣਬੀਰ ਦਾ ਸਨਮਾਨ ਵੀ ਕੀਤਾ। 10ਵੀਂ ਜੂਨੀਅਰ ਅਤੇ ਸੀਨੀਅਰ 7ਏ ਸਾਈਡ ਫੁੱਟਬਾਲ ਨੈਸ਼ਨਲ ਚੈਂਪੀਅਨਸ਼ਿਪ-2023 ਜੋ 7ਏ ਸਾਈਡ ਫੁੱਟਬਾਲ ਇੰਟਰਨੈਸ਼ਨਲ ਫੈਡਰੇਸ਼ਨ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਫਾਊਂਡੇਸ਼ਨ ਦੁਆਰਾ ਮਾਨਤਾ ਪ੍ਰਾਪਤ ਅਤੇ
7ਏ ਸਾਈਡ ਫੁੱਟਬਾਲ ਫੈਡਰੇਸ਼ਨ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਫਾਊਂਡੇਸ਼ਨ ਦੁਆਰਾ ਭੋਪਾਲ (ਮੱਧ ਪ੍ਰਦੇਸ਼) ਮੈਚ ਹੋਏ ਸਨ । ਵੱਖ- ਵੱਖ ਸਖ਼ਤ ਮੁਕਾਬਲਿਆਂ ਵਿਚ ਦਸ਼ਮੇਸ਼ ਅਕਾਦਮੀ ਦੂਸਰੇ ਸਥਾਨ ਤੇ 10ਵੀਂ ਜੂਨੀਅਰ ਅਤੇ ਸੀਨੀਅਰ 7ਏ ਸਾਈਡ ਫੁੱਟਬਾਲ 13 ਤੋਂ 15 ਮਈ 2023 ਵਿਚ ਰਹੀ ਜੋ ਹੋਟਲ ਦ ਕ੍ਰਿਸ਼ਣਯਾਨ ਅਤੇ ਵਿੰਧਿਆਚਲ ਅਕੈਡਮੀ ਸਕੂਲ, ਭੋਪਾਲ, ਐਮ.ਪੀ.ਵਿਚ ਉਮਰ ਸਮੂਹ;14, 17, 20 ਸੀ ।