ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਮਨਾਇਆ 44ਵਾਂ ਇਨਾਮ ਵੰਡ ਸਮਾਰੋਹ

0
73
ਬਾਬਾ ਬਕਾਲਾ (ਬਲਰਾਜ ਸਿੰਘ ਰਾਜਾ)
ਵਿਧਾਇਕ ਟੌਂਗ ਅਤੇ ਐੱਸ.ਡੀ.ਐੱਮ ਬਾਬਾ ਬਕਾਲਾ ਨੇ ਕੀਤੀ ਮੁੱਖ ਮਹਿਮਾਨ ਵੱਜੋਂ ਸ਼ਿਰਕਤ
ਇਲਾਕੇ ਦੀ ਨਾਮਵਾਰ ਸੰਸਥਾ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮਹਿਤਾ ਚੌਂਕ ਵੱਲੋਂ 44ਵਾਂ ਸਲਾਨ ਇਨਾਮ ਵੰਡ ਸਮਾਰੋਹ ਸਕੂਲ ਕੈਂਪਸ ਵਿਖੇ ਕਰਵਾਇਆ ਗਿਆ।ਸਕੂਲ ਵੱਲੋਂ ਕਰਵਾਏ ਗਏ ਇਸ ਵਿਸ਼ਾਲ ਸਮਾਰੋਹ ਦੌਰਾਨ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ ਅਤੇ ਸ੍ਰੀ ਲਾਲ ਵਿਸ਼ਾਵਾਸ਼ ਬੈਂਸ ਐੱਸ.ਡੀ.ਐੱਮ ਬਾਬਾ ਬਕਾਲਾ ਸਾਹਿਬ  ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਇਸ ਸਲਾਨਾ ਸਮਾਰੋਹ ਵਿੱਚ ਸਕੂਲ ਦੇ ਪੁਰਾਣੇ ਵਿਦਿਆਰਥੀ ਸ: ਹਰਪਾਲ ਸਿੰਘ ਬਾਜਵਾ  ਜੋ ਕਿ ਅੰਤਰ-ਰਾਸ਼ਟਰੀ ਬਾਡੀ ਬਿਲਡਰ ਵਜੋਂ ਜਾਣੇ ਜਾਂਦੇ ਹਨ।ਉਨ੍ਹਾਂ ਨੂੰ ਵੀ ਸਕੂਲ ਮੈਨਜ਼ਮੈਂਟ ਵੱਲੋਂ ਇਸ ਸਲਾਨਾ ਸਮਾਰੋਹ ਵਿੱਚ ਉੱਚੇਚੇ ਤੌਰ ‘ਤੇ ਬੁਲਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਉਨ੍ਹਾਂ ਨੇ ਆਪਣੇ ਪੁਰਾਣੇ ਸਕੂਲ ਵਿੱਚ ਆ ਕੇ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ਼ ਕਰਦੇ ਹੋਏ ਸਮੂਹ ਮੈਨਜ਼ਮੈਂਟ ਦਾ ਧੰਨਵਾਦ ਕੀਤਾ।ਸ: ਹਰਪਾਲ ਸਿੰਘ  ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਹੋਇਆ ਦੱਸਿਆ ਕਿ  ਉਹ ਅੱਜ ਜਿਸ ਮੁਕਾਮ ੳੁੱਤੇ ਖੜ੍ਹੇ ਹਨ ਅਤੇ ਜੋ ਉਪਲਬੱਧੀਆ ਹਾਸਲ ਕੀਤੀਆਂ ਹਨ, ਉਸ ਵਿੱਚ ਇਸ ਸੰਸਥਾ ਦਾ ਵੱਡਮੁਲਾ ਯੋਗਦਾਨ ਹੈ।ਉਨ੍ਹਾਂ ਨੇ ਕਿਹਾ ਕਿ ਗੁਰਬਾਣੀ ਦੀ ਦਾਤ ਮੈਨੂੰ ਇਸ ਸਕੂਲ ਵੱਲੋਂ ਹੀ ਮਿਲੀ ਹੈ।ਸਕੂਲ ਦੇ ਚੇਅਰਮੈਨ ਸ: ਗੁਰਦੀਪ ਸਿੰਘ ਰੰਧਾਵਾ, ਵਿਧਾਇਕ ਦਲਬੀਰ ਸਿੰਘ ਟੌਂਗ ਅਤੇ ਸ੍ਰੀ ਲਾਲ ਵਿਸ਼ਾਵਾਸ਼ ਬੈਂਸ ਐੱਸ.ਡੀ.ਐੱਮ ਬਾਬਾ ਬਕਾਲਾ ਸਾਹਿਬ ਅਤੇ ਸਕੂਲ ਮੈਨਜ਼ਮੈਂਟ ਵੱਲੋਂ ਸ: ਹਰਪਾਲ ਸਿੰਘ ਬਾਜਵਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਸਲਾਨਾ ਸਮਾਗਮ ਵਿੱਚ ਵਿਦਿਆਰਥੀਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਜਿਸ ਵਿੱਚ ਉਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਦੇ ਵੱਖ-ਵੱਖ ਰੰਗਾਂ ਨੂੰ ਦਰਸ਼ਕਾਂ ਸਾਹਮਣੇ ਬੜੇ ਉਤਸ਼ਾਹ ਦੇ ਨਾਲ ਪੇਸ਼ ਕੀਤਾ। ਵਿਦਿਆਰਥੀਆਂ ਅਤੇ ਮਾਪਿਆਂ ਦੇ ਚਿਹਰਿਆਂ ‘ਤੇ ਖੁਸ਼ੀ ਦੀ ਲਹਿਰ ਦੇਖੀ ਗਈ। ਅਧਿਆਪਕਾਂ ਦੀ ਹੌਸਲਾਂ ਅਫ਼ਜਾਈ ਨਾਲ ਬੱਚਿਆ ਨੇ ਇਸ ਸਮਾਗਮ ਵਿੱਚ ਆਪਣੀਆਂ ਆਇਟਮਾਂ ਨੂੰ ਸਟੇਜ਼ ਉੱਤੇ ਬਖੂਬੀ ਨਿਭਾਇਆ।ਵਿਧਾਇਕ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਦਸ਼ਮੇਸ਼ ਵਿੱਦਿਅਕ ਸੰਸਥਾ ਦੁਨਿਆਵੀਂ ਵਿੱਦਿਆ ਦੇ ਨਾਲ-ਨਾਲ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆ ਵਿੱਚ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ।
ਸ੍ਰੀ ਲਾਲ ਵਿਸ਼ਾਵਾਸ਼ ਬੈਂਸ ਐੱਸ.ਡੀ.ਐੱਮ ਬਾਬਾ ਬਕਾਲਾ ਸਾਹਿਬ  ਨੇ ਆਪਣੇ ਸੰਬੋਧਨ ਵਿੱਚ ਸਕੂਲ ਵੱਲੋਂ ਵਿੱਦਿਆ ਦੇ ਨਾਲ-ਨਾਲ ਨਿਭਾਇਆਂ ਜਾ ਰਹੀਆਂ ਸੱਭਿਆਚਾਰਕ ਅਤੇ ਸਮਾਜਿਕ ਸੇਵਾਵਾਂ ਦੀ ਵਿਸ਼ੇਸ਼ ਸ਼ਲਾਘਾ ਕੀਤੀ ਅਤੇ ਸਕੂਲ ਦੇ ਅਨੁਸ਼ਾਸ਼ਨ ਨੂੰ ਦੇਖ ਕੇ ਖੁਸ਼ੀ ਮਹਿਸੂਸ ਕੀਤੀ।ਇਸ ਮੌਕੇ ਕਮੇਟੀ ਮੈਬਰਜ਼ ਸ: ਗੁਲਜ਼ਾਰ ਸਿੰਘ ਮਹਿਤਾ, ਸ: ਯਾਦਵਿੰਦਰ ਸਿੰਘ ਮਹਿਤਾ, ਸ: ਬਲਕਾਰ ਸਿੰਘ, ਨੰਬਰਦਾਰ ਗੁਲਜਿੰਦਰ ਸਿੰਘ ਲਾਡੀ, ਜਥੇਦਾਰ ਤਰਸੇਮ ਸਿੰਘ ਤਾਹਰਪੁਰ, ਸ:ਸੁਰਜੀਤ ਸਿੰਘ ਕੰਗ, ਸ: ਗੁਰਵਿੰਦਰ ਸਿੰਘ ਖੱਬੇ ਰਾਜ਼ਪੂਤਾਂ ਚੇਅਰਮੈਨ ਮਾਰਕੀਟ ਕਮੇਟੀ ਮਹਿਤਾ, ਸ: ਬਲਵਿੰਦਰ ਸਿੰਘ ਢਿੱਲੋਂ, ਸ: ਅਵਤਾਰ ਸਿੰਘ ਬੱਟਰ, ਸ: ਜਗਜੀਤ ਸਿੰਘ , ਸ: ਭੁਪਿੰਦਰ ਸਿੰਘ, ਸ: ਮਹਿੰਦਰਪਾਲ ਸਿੰਘ, ਕੈਪਟਨ ਜੋਗਿੰਦਰ ਸਿੰਘ , ਸ੍ਰੀ ਬਲਰਾਮ ਬਾਵਾ, ਸ: ਸੁਖਨਪਾਲ ਸਿੰਘ , ਸ: ਤੇਜ਼ਬੀਰ ਸਿੰਘ ਸੋਹਲ, ਸ: ਕੁਲਬੀਰ ਸਿੰਘ ਮਾਨ, ਸ: ਅਨੂੰਜੀਤ ਸਿੰਘ ਵਾਲੀਆ ਪ੍ਰਿੰਸੀਪਲ ਮਨਜੀਤ ਕੌਰ ਵਾਲੀਆ, ਪ੍ਰਿੰਸੀਪਲ ਗੁਰਬੀਰ ਕੌਰ ਹਾਜ਼ਰ ਸਨ।

LEAVE A REPLY

Please enter your comment!
Please enter your name here