ਦਸ਼ਮੇਸ਼ ਸਕੂਲ ਮਹਿਤਾ ਚੌਂਕ ਦਾ ਪੰਜਵੀਂ ਦਾ ਨਤੀਜਾ 100 ਫ਼ੀਸਦੀ ਰਿਹਾ

0
151

ਬਿਆਸ -(ਬਲਰਾਜ ਸਿੰਘ ਰਾਜਾ)
ਮੰਨੀ-ਪ੍ਰਮੰਨੀ ਸੰਸਥਾ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮਹਿਤਾ ਚੌਂਕ ਦਾ ਨਤੀਜਾ ਬਹੁਤ ਪ੍ਰਸੰਸਾਯੋਗ ਰਿਹਾ। ਸਕੂਲ ਦੇ ਸਾਰੇ ਵਿਦਿਆਰਥੀ ਬਹੁਤ ਵਧੀਆ ਅੰਕ ਲੈ ਕੇ ਪਾਸ ਹੋਏ ਅਤੇ 100 ਫੀਸਦੀ ਵਿਦਿਆਰਥੀਆਂ ਨੇ ਫਸਟ ਡਿਵੀਜ਼ਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ ਹੈ। ।ਇਹਨਾਂ ਵਿੱਚੋ ਕੋਮਲਪ੍ਰੀਤ ਕੌਰ ਨੇ 99% ਅੰਕ ਲੈ ਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ । ਹਰਗੁਣਜੀਤ ਕੌਰ ਨੇ 98.4% ਦੂਸਰਾ, ਉਮਿਕਾ ਨੇ 98.2% ਤੀਸਰਾ ਸਥਾਨ ਹਾਸਿਲ ਕੀਤਾ ਹੈ। ਕੁੱਲ 100 ਵਿਦਿਆਰਥੀਆਂ ਵਿੱਚੋਂ 40 ਵਿਦਿਆਰਥੀਆਂ ਨੇ 90% ਤੋਂ ਉੱਪਰ, 40 ਵਿਦਿਆਰਥੀਆਂ ਨੇ 80% ਤੋਂ ਉੱਪਰ, 20 ਵਿਦਿਆਰਥੀਆਂ ਨੇ 70% ਤੋਂ ਉੱਪਰ ਅੰਕ ਪ੍ਰਾਪਤ ਕੀਤੇ ਹਨ।ਇਸ ਖੁਸ਼ੀ ਮੌਕੇ ਸੰਸਥਾ ਦੇ ਚੇਅਰਮੈਨ ਸ੍ਰ.ਗੁਰਦੀਪ ਸਿੰਘ ਰੰਧਾਵਾ ਜੀ ਨੇ ਬੱਚਿਆਂ, ਉਹਨਾਂ ਦੇ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।ਉਹਨਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਅਰਦਾਸ ਬੇਨਤੀ ਕੀਤੀ। ਬੱਚਿਆਂ ਦੀ ਹੌਂਸਲਾ ਅਫ਼ਜਾਈ ਸਮੇਂ ਡਾਇਰੈਕਟਰ ਸ੍ਰ.ਗੁਰਦੀਪ ਸਿੰਘ ਰੰਧਾਵਾ, ਵਾਇਸ ਪ੍ਰਿੰਸੀਪਲ ਮੈਡਮ ਬਲਜੀਤ ਕੌਰ, ਕੋਆਰਡੀਨੇਟਰ ਮੈਡਮ ਅਰਸ਼ਪ੍ਰੀਤ, ਮੈਡਮ ਹਰਪ੍ਰੀਤ ਕੌਰ ਅਤੇ ਮੈਡਮ ਅਨੂੰ ਅਨੰਦ ਮੌਜੂਦ ਰਹੇ।

LEAVE A REPLY

Please enter your comment!
Please enter your name here