ਦਿਆਲ ਸਿੰਘ ਲਾਇਬ੍ਰੇਰੀ ਲਾਹੌਰ ਦਾ ਰੁਤਬਾ ਡਾਕਟਰ ਅਬਦੁਲ ਰਜਾਕ ਸ਼ਾਇਦ ਦੀ ਅਗਵਾਈ ਵਿਚ ਪ੍ਰਫੁਲਤ ਹੋਰ ਹੋ ਰਿਹਾ।

0
159

ਡਾਕਟਰ ਸੁਰਿੰਦਰ ਸਿੰਘ ਗਿੱਲ ਦਿਆਲ ਸਿਘ ਲਾਇਬ੍ਰੇਰੀ ਦੇ ਡਾਇਰੈਕਟਰ ਡਾਕਟਰ ਅਬਦੁਲ ਰਜਾਕ ਵੱਲੋਂ ਸਨਮਾਨਿਤ ।

ਲਾਹੌਰ/(ਪਾਕਿਸਤਾਨ-( ਤਾਰਿਕ ਸੰਧੂ )ਲਾਹੌਰ ਦੀ ਦਿਆਲ ਸਿੰਘ ਲਾਇਬ੍ਰੇਰੀ ਇਕ ਵਡਮੁੱਲਾ ਸੋਮਾ ਹੈ। ਜਿਸ ਵਿੱਚ ਪੁਰਾਤਨ ਸਮੇਂ ਦਾ ਇਤਿਹਾਸ ਮੋਜੂਦ ਹੈ।ਇਸ ਦੇ ਵਿਚ ਸਮੋਏ ਇਤਹਾਸ ਨੂੰ ਖਗਾਲਣ ਦੀ ਲੌੜ ਹੈ।ਬਹੁਤਾਤ ਵਿੱਚ ਕਿਤਾਬਾਂ ਸ਼ਾਹਮੁਖੀ ਵਿੱਚ ਹਨ। ਜਿਸ ਦਾ ਅਨੁਵਾਦ ਪੰਜਾਬੀ ਵਿੱਚ ਹੋਣਾ ਮੰਗਦਾ ਹੈ।ਪਰ ਪੈਸੇ ਦੀ ਕਮੀ ਕਰਕੇ ਇਸ ਦੀ ਵਰਤੋਂ ਸਹੀ ਤੌਰ ਤੇ ਨਹੀਂ ਹੋ ਰਹੀ ਹੈ।
ਡਾਕਟਰ ਅਬਦੁਲ ਰਜਾਕ ਸ਼ਾਇਦ ਡਾਇਰੈਕਟਰ ਬਹੁਤ ਮਿਹਨਤੀ ਤੇ ਦੂਰ ਅੰਦੇਸ਼ੀ ਵਾਲੇ ਹਨ। ਜਿੰਨਾ ਦੀ ਸੋਚ ਹਮੇਸ਼ਾ ਹੀ ਅਗਾਂਹ ਵਧੂ ਹੈ। ਜੋ ਨਿੱਤ ਕਿਸੇ ਨਾ ਕਿਸੇ ਪ੍ਰਵਾਸੀ ਨੂੰ ਲਏ ਬੈਠੇ ਹੁੰਦੇ ਹਨ। ਉਸ ਨੂੰ ਇਸ ਲਾਇਬ੍ਰੇਰੀ ਦੀ ਅਹਿਮੀਅਤ ਤੇ ਰੁਤਬੇ ਨੂੰ ਹੋਰ ਵਧਾਉਣ ਲਈ ਤਤਪਰ ਰਹਿੰਦੇ ਹਨ।

ਪਾਕਿਸਤਾਨ ਅੰਤਰ-ਰਾਸ਼ਟਰੀ ਪੰਜਾਬੀ ਕਾਨਫ੍ਰੰਸ ਲਾਹੌਰ ਸਮੇਂ ਇਸ ਦਿਆਲ ਸਿੰਘ ਲਾਇਬ੍ਰੇਰੀ ਦਾ ਦੌਰਾ ਕਰਨ ਦਾ ਮੌਕਾ ਮਿਲਿਆ । ਡਾਕਟਰ ਰਜਾਕ ਨੇ ਲਾਇਬ੍ਰੇਰੀ ਦੇ ਹਰ ਪਹਿਲੂ ਦੀ ਜਾਣਕਾਰੀ ਦਿੱਤੀ । ਇਸ ਵਿਚ ਮੌਜੂਦ ਲਿਟਰੇਚਰ ਦੇ ਦਰਸ਼ਨ ਕਰਵਾਏ। ਇਸ ਲਿਟਰੇਚਰ ਵਿੱਚ ਛੁਪੇ ਇਤਿਹਾਸ ਬਾਰੇ ਸਾਂਝ ਪਾਈ। ਡਾਕਟਰ ਰਜਾਕ ਹਰ ਹਫ਼ਤੇ ਆਨ ਲਾਈਨ ਕਾਨਫ੍ਰੰਸ ਰਾਹੀਂ ਸੰਸਾਰ ਪੱਧਰ ਤੇ ਦਿਆਲ ਸਿੰਘ ਲਾਇਬ੍ਰੇਰੀ ਦੇ ਰੁਤਬੇ ਨੂੰ ਮਜ਼ਬੂਤੀ ਨਾਲ ਪੇਸ਼ ਕਰਦੇ ਹਨ।ਇਸ ਦੀ ਸਮੱਗਰੀ ਦੀ ਅਹਿਮੀਅਤ ਸਿਰਫ ਲਿਖਾਰੀ ਜਾਂ ਪੜੇ ਲਿਖੇ ਹੀ ਸਮਝ ਸਕਦੇ ਹਨ। ਜਿਸ ਲਈ ਡਾਕਟਰ ਰਜਾਕ ਨੇ ਐਸੋਸ਼ੇਸਟ ਡਾਇਰੈਲਟਰ ਦੀ ਨਿਯੁਕਤੀ ਰਾਮ ਸਿੰਘ ਦੀ ਕਰਕੇ ਇਸ ਦਾ ਸਿੰਧ ਦੇ ਇਲਾਕੇ ਵਿੱਚ ਪਸਾਰ ਤੇ ਪ੍ਰਚਾਰ ਕੀਤਾ ਹੈ। ਲੋੜ ਹੈ ਇਸ ਵਿੱਚ ਮੋਜੂਦ ਸ਼ਾਹਮੁਖੀ ਲਿਟਰੇਚਰ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਪੰਜਾਬੀਅਤ ਤੱਕ ਪਹੁੰਚਾਇਆ ਜਾਵੇ। ਸੋ ਹਰ ਵਿਅਕਤੀ ਜੋ ਦਿਆਲ ਸਿੰਘ ਲਾਇਬ੍ਰੇਰੀ ਦਾ ਦੌਰਾ ਕਰਦਾ ਹੈ। ਉਹ ਇੱਕ ਕਿਤਾਬ ਦਾ ਅਨੁਵਾਦ ਕਰਕੇ ਛਪਵਾਏ ਜਾਂ ਲੋੜੀਦੇ ਲਿਟਰੇਚਰ ਨੂੰ ਛਪਵਾਉਣ ਲਈ ਅਗੇ ਆਵੇ। ਜਿਸ ਲਈ ਡਾਕਟਰ ਰਜਾਕ ਹਮੇਸ਼ਾ ਇੰਤਜ਼ਾਰ ਵਿੱਚ ਰਹਿੰਦੇ ਹਨ।
ਮੇਰੀ ਫੇਰੀ ਨੇ ਦਿਆਲ ਸਿੰਘ ਲਾਇਬ੍ਰੇਰੀ ਦੇ ਅਦਰਲ਼ੇ ਪੱਖ ਨੂੰ ਖੂਬ ਉਬਾਰਿਆ ਹੈ।ਕਾਫੀ ਵਿਚਾਰ ਵਟਾਂਦਰੇ ਉਪਰੰਤ ਅਸਾਂ ਨੇ ਕੁਝ ਯੂਨਵਰਸਟੀਾ ਦਾ ਵੀ ਦੌਰ ਕੀਤਾ। ਜਿਸ ਵਿੱਚ ਡਾਕਟਰ ਰਜਾਕ ਦਾ ਵਡਮੁੱਲਾ ਯੋਗਦਾਨ ਰਿਹਾ ਹੈ।

ਡਾਕਟਰ ਅਬਦੁਲ ਰਜਾਕ ਨੇ ਸਨਮਾਨ ਵਜੋਂ ਕੁਝ ਲਿਟਰੇਚਰ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਸੌਂਪਿਆ ਜੋ ਬਹੁਤ ਵਡਮੁੱਲੀ ਦਾਤ ਹੈ।ਆਸ ਹੈ ਕਿ ਭਵਿੱਖ ਵਿੱਚ ਦਿਆਲ ਸਿੰਘ ਲਾਇਬ੍ਰੇਰੀ ਦਾ ਦੌਰਾ ਕਰਨ ਵਾਲੇ ਇਸ ਵਿੱਚ ਮੋਜੂਦ ਲਿਟਰੇਚਰ ਦੀ ਜਾਣਕਾਰੀ ਜ਼ਰੂਰ ਪ੍ਰਾਪਤ ਕਰਨਗੇ। ਜੋ ਉਹਨਾਂ ਲਈ ਇਤਹਾਸ ਦੇ ਪਹਿਲੂਆਂ ਨੂੰ ਜਾਨਣ ਵਿੱਚ ਸਹਾਈ ਹੋਵੇਗਾ। ਸੋ ਜੋ ਵੀ ਇਨਸਾਨ ਗੁਰੂ ਘਰਾਂ ਦੇ ਦਰਸ਼ਨਾਂ ਲਈ ਜਾਦਾ ਹੈ ਉਹ ਦਿਆਲ ਸਿੰਘ ਲਾਇਬ੍ਰੇਰੀ ਦਾ ਦੌਰਾ ਜ਼ਰੂਰ ਕਰੇ।

LEAVE A REPLY

Please enter your comment!
Please enter your name here