ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਗਿਆਨ ਦੀ ਪਯਸਵਿਨੀ ਸ਼੍ਰੀਮਦਭਾਗਵਤ ਸਾਪਤਾਹਿਕ ਕਥਾ ਗਿਆਨਯਗ ਦੇ ਤੀਜੇ ਦਿਨ, ਦਸ਼ਹਿਰਾ ਗ੍ਰਾਊਂਡ, ਡੀ ਬਲਾਕ, ਰਣਜੀਤ ਐਵਿਨਿਊ, ਅੰਮ੍ਰਿਤਸਰ ਵਿਖੇ ਆਯੋਜਿਤ ਇਸ ਸਮਾਗਮ ਵਿੱਚ ਸ਼ਰਧਾਲੂਆਂ ਦੀ ਵੱਡੀ ਗਿਣਤੀ ਮੌਜੂਦ ਰਹੀ

0
58

ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਗਿਆਨ ਦੀ ਪਯਸਵਿਨੀ ਸ਼੍ਰੀਮਦਭਾਗਵਤ ਸਾਪਤਾਹਿਕ ਕਥਾ ਗਿਆਨਯਗ ਦੇ ਤੀਜੇ ਦਿਨ, ਦਸ਼ਹਿਰਾ ਗ੍ਰਾਊਂਡ, ਡੀ ਬਲਾਕ, ਰਣਜੀਤ ਐਵਿਨਿਊ, ਅੰਮ੍ਰਿਤਸਰ ਵਿਖੇ ਆਯੋਜਿਤ ਇਸ ਸਮਾਗਮ ਵਿੱਚ ਸ਼ਰਧਾਲੂਆਂ ਦੀ ਵੱਡੀ ਗਿਣਤੀ ਮੌਜੂਦ ਰਹੀ, ਜਿਸ ਵਿੱਚ ਸਵਾਮੀ ਵਿਸ਼੍ਵਾਨੰਦ ਜੀ, ਸਵਾਮੀ ਪ੍ਰਭੁਰਮਣਾਨੰਦ ਜੀ, ਸਵਾਮੀ ਰਣਜੀਤਾਨੰਦ ਜੀ, ਸ਼੍ਰੀ ਜਤਿੰਦਰ ਸਿੰਘ ਮੋਤੀ ਭੱਟੀਆ (ਮੇਅਰ, ਅੰਮ੍ਰਿਤਸਰ), ਸ਼੍ਰੀ ਸ਼ਵੈਤ ਮਲਿਕ ਜੀ (ਪੂਰਵ ਰਾਜਿਆ ਸਭਾ ਮੈਂਬਰ ਅਤੇ ਪੂਰਵ ਭਾਜਪਾ ਪੰਜਾਬ ਪ੍ਰਧਾਨ), ਸ਼੍ਰੀ ਬਲਰਾਮ ਦਾਸ ਬਾਵਾ ਜੀ (ਸਹਕਾਰੀ ਭਾਰਤੀ ਪ੍ਰਧਾਨ, ਪੰਜਾਬ), ਅਡਵੋਕੇਟ ਕੁਮਾਰ ਅਮਿਤ ਜੀ (ਵਿਧਾਨ ਸਭਾ ਇੰਚਾਰਜ ਪੱਛਮੀ, ਭਾਜਪਾ), ਸਰਦਾਰ ਮਨਦੀਪ ਸਿੰਘ ਮੰਨਾ ਜੀ (ਸਮਾਜ ਸੇਵੀ), ਸ਼੍ਰੀ ਕੁਲਬੀਰ ਸਿੰਘ ਆਸ਼ੂ ਅੰਬਾ ਜੀ (ਰਾਜ ਸਚਿਵ, ਭਾਜਪਾ ਯੂਵਾ ਮੋਰਚਾ ਪੰਜਾਬ), ਸ਼੍ਰੀ ਵਿਸ਼ਾਲ ਵਧਾਵਨ ਜੀ, ਸਰਦਾਰ ਹਰਿੰਦਰ ਸਿੰਘ ਸੰਧੂ ਜੀ (ਸ਼ਹਿਰੀ ਭਾਜਪਾ ਪ੍ਰਧਾਨ, ਅੰਮ੍ਰਿਤਸਰ), ਸ਼੍ਰੀ ਅਮਨ ਕਲਰਾ ਜੀ, ਸ਼੍ਰੀ ਵੀਰਿੰਦਰ ਕੁਮਾਰ ਮਹਾਪਾਤ੍ਰਾ ਜੀ, ਸ਼੍ਰੀ ਅਰਵਿੰਦਰ ਭੱਟੀ ਜੀ (ਬਾਲੀਵੁੱਡ ਅਭਿਨੇਤਾ ਅਤੇ ਆਪ ਸੰਯੁਕਤ ਸਚਿਵ), ਸ਼੍ਰੀ ਕੈਲਾਸ਼ ਕਲਾਨ ਜੀ (ਪ੍ਰਧਾਨ, ਸ਼੍ਰੀ ਗੋਪਾਲ ਮੰਦਿਰ), ਅਡਵੋਕੇਟ ਅਸ਼ੋਕ ਜੀ (ਧਰਮ ਜਾਗਰਣ), ਲੈਫਟਿਨੈਂਟ ਕਰਣਲ ਮਨੋਹਰ ਲਾਲ ਸ਼ਰਮਾ ਜੀ, ਅਡਵੋਕੇਟ ਰਾਜੀਵ ਭਗਤ ਜੀ, ਸ਼੍ਰੀ ਰੰਜਨ ਅੱਗਰਵਾਲ ਜੀ, ਸ਼੍ਰੀ ਸੰਜੇ ਮਲਿਕ ਜੀ, ਸ਼੍ਰੀ ਹਰਪਨ ਜੀ, ਸ਼੍ਰੀ ਸੰਜੀਵ ਧਵਨ ਜੀ, ਸ਼੍ਰੀਮਤੀ ਸੁਖਬੀਰ ਕੌਰ ਜੀ ਅਤੇ ਹੋਰ ਬਹੁਤ ਸਾਰੇ ਭਗਤ ਸ਼ਾਮਲ ਸਨ। ਸਰਵ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸ਼ਿਸ਼ ਸਾਧਵੀ ਸੁਸ਼੍ਰੀ ਵੈਸ਼ਣਵੀ ਭਾਰਤੀ ਜੀ ਨੇ ਪ੍ਰਹਲਾਦ ਪ੍ਰਸੰਗ ਰਾਹੀਂ ਭਗਤ ਅਤੇ ਭਗਵਾਨ ਦੇ ਰਿਸ਼ਤੇ ਦਾ ਮਰਮਿਕ ਚਿੱਤਰਣ ਕੀਤਾ। ਪ੍ਰਹਲਾਦ ਦੇ ਪਿਤਾ ਹਿਰਣਯਕਸ਼ਿਪੁ ਨੇ ਉਸਨੂੰ ਪਹਾੜ ਦੀ ਚੋਟੀ ਤੋਂ ਸੁੱਟ ਦਿਤਾ, ਵਿਸ਼ ਪਾਨ ਕਰਵਾਇਆ, ਮਸਤ ਹਾਥੀ ਅੱਗੇ ਸੁੱਟ ਦਿਤਾ, ਪਰ ਭਗਤ ਪ੍ਰਹਲਾਦ ਭਗਤੀ ਮਾਰਗ ਤੋਂ ਕਦੇ ਵੀ ਵਿਚਲਿਤ ਨਹੀਂ ਹੋਏ। ਸੰਕਟ ਜਾਂ ਮੁਸੀਬਤਾਂ ਭਗਤ ਦੀ ਜ਼ਿੰਦਗੀ ਨੂੰ ਨਿਖਾਰਨ ਲਈ ਆਉਂਦੀਆਂ ਹਨ, ਜਿਵੇਂ ਸੋਨਾ ਅੱਗ ਦੀ ਭੱਠੀ ਵਿੱਚ ਤਪ ਕੇ ਹੀ ਖ਼ਰਾ ਹੁੰਦਾ ਹੈ, ਠੀਕ ਉਵੇਂ ਹੀ ਭਗਤੀ ਦੀ ਚਮਕ ਵੀ ਪ੍ਰੀਖਿਆਵਾਂ ਵਿੱਚੋਂ ਗੁਜ਼ਰਨ ਤੇ ਹੋਰ ਤਿੱਖੀ ਹੋ ਜਾਂਦੀ ਹੈ। ਦੂਜੀ ਗੱਲ ਇਹ ਕਿ ਜੋ ਅੰਦਰੂਨੀ ਸ਼ਕਤੀ ਨੂੰ ਨਹੀਂ ਜਾਣਦਾ, ਉਹ ਸੰਕਟਾਂ ਤੋਂ ਡਰ ਜਾਂਦਾ ਹੈ, ਪਰ ਜੋ ਇਸ ਸ਼ਕਤੀ ਨੂੰ ਪਛਾਣਦਾ ਹੈ, ਉਹ ਸਮਾਜ ਵਿੱਚ ਬਦਲਾਅ ਲਿਆਉਂਦਾ ਹੈ। ਨੌਜਵਾਨਾਂ ਵਿੱਚ ਅਦਭੁਤ ਸ਼ਕਤੀ ਹੁੰਦੀ ਹੈ, ਅਸੰਭਵ ਕਾਰਜ ਵੀ ਸੰਭਵ ਬਣਾਉਣਾ ਨੌਜਵਾਨੀ ਦੀ ਵਿੱਦਿਆ ਹੈ। ਜਦੋਂ-ਜਦੋਂ ਵੀ ਸਮਾਜ ਨੂੰ ਨਵਾਂ ਰੂਪ ਦੇਣ ਲਈ ਨੌਜਵਾਨ ਅੱਗੇ ਵਧੇ, ਤਾਂ ਸਮਾਜ ਨੇ ਨਵੇਂ ਪਰਿਵਰਤਨ ਨੂੰ ਆਪਣੇ ਸਾਹਮਣੇ ਪਾਇਆ। ਸੰਕਟ ਚਾਹੇ ਸਰਹੱਦਾਂ ਦੇ ਹੋਣ ਜਾਂ ਰਾਜਨੀਤਿਕ, ਹਮੇਸ਼ਾ ਨੌਜਵਾਨਾਂ ਨੇ ਹੀ ਅੱਗੇ ਵਧਕੇ ਉਨ੍ਹਾਂ ਦਾ ਨਿਵਾਰਨ ਕੀਤਾ ਹੈ, ਪਰ ਅੱਜ ਦਾ ਨੌਜਵਾਨ ਪੱਥਭ੍ਰਸ਼ਟ ਹੋ ਰਿਹਾ ਹੈ। ਨਸ਼ਿਆਂ, ਅਸ਼ਲੀਲਤਾ, ਚਰਿਤਰਹੀਨਤਾ ਵਗੈਰਾ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਘੁਸਪੈਠ ਕਰ ਲਈ ਹੈ, ਉਨ੍ਹਾਂ ਨੂੰ ਦੇਸ਼-ਸਮਾਜ ਦੀ ਕੋਈ ਚਿੰਤਾ ਨਹੀਂ। ਸਾਨੂੰ ਇਹ ਸਮਝਣਾ ਹੋਵੇਗਾ ਕਿ ਜਵਾਨੀ ਦਾ ਤਅੱਲੁਕ ਉਮਰ ਨਾਲ ਨਹੀਂ, ਬਲਕਿ ਉਨ੍ਹਾਂ ਦੀ ਵਿਕਾਸਸ਼ੀਲਤਾ ਅਤੇ ਪ੍ਰਗਤੀਸ਼ੀਲਤਾ ਨਾਲ ਹੁੰਦਾ ਹੈ। ਵਿਕਾਸ਼ ਦਾ ਅਰਥ ਹੈ ਅੰਦਰਲੀ ਸ਼ਕਤੀਆਂ ਦਾ ਜਾਗਰਣ। ਜਦੋਂ ਇਹ ਸ਼ਕਤੀਆਂ ਜਾਗਦੀਆਂ ਹਨ, ਤਾਂ ਪਹਿਲਾਂ ਮਨੁੱਖ ਇਨਸਾਨ ਬਣਦਾ ਹੈ, ਫਿਰ ਆਪਣੀ ਸੰਸਕ੍ਰਿਤੀ ਨਾਲ ਪਿਆਰ ਕਰਦਾ ਹੈ, ਅਤੇ ਤਦ ਹੀ ਮਾਂ ਭਾਰਤੀ ਲਈ ਆਪਣਾ ਜਾਨ-ਨੇਵਾਰਨ ਵਾਲਾ ਜਜ਼ਬਾ ਉਤਪੰਨ ਹੁੰਦਾ ਹੈ। ਆਧਿਆਤਮਿਕ ਸ਼ਕਤੀ ਮਨ ਵਿੱਚ ਜਾਗਦਿਆਂ ਹੀ, ਮਨੁੱਖ ਨੂੰ ਆਪਣਾ ਕਰਤਵ ਬੋਧ ਹੋ ਜਾਂਦਾ ਹੈ। ਜਦ ਦਿਸ਼ਾ ਦਾ ਪਤਾ ਲਗ ਜਾਂਦਾ ਹੈ, ਤਾਂ ਦਸ਼ਾ ਵੀ ਠੀਕ ਹੋ ਜਾਂਦੀ ਹੈ। ਸਵਾਮੀ ਵਿਵੇਕਾਨੰਦ ਜੀ, ਸਵਾਮੀ ਰਾਮਤੀਰਥ ਜੀ ਮਹਾਨ ਦੇਸ਼ਭਕਤ ਸਨ, ਉਨ੍ਹਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਭਾਰਤੀ ਸੰਸਕ੍ਰਿਤੀ ਦਾ ਗੁੰਢਾ ਵਜਾਇਆ, ਤੇ ਉਨ੍ਹਾਂ ਦੀ ਸ਼ਕਤੀ ਦਾ ਸੂਤਰ ਆਧਿਆਤਮਿਕ ਉਤਸਾਹ ਸੀ। ਸ਼੍ਰੀਮਦਭਗਵਦ ਗੀਤਾ ਨੌਜਵਾਨਾਂ ਨੂੰ ਅਪੀਲ ਕਰਦੀ ਹੈ ਕਿ ਉਹ ਬ੍ਰਹਮ ਗਿਆਨ ਪ੍ਰਾਪਤ ਕਰਕੇ ਆਪਣੀ ਅਸਲੀ ਸ਼ਕਤੀ ਨੂੰ ਪਛਾਣਨ, ਜਿਵੇਂ ਅਰਜੁਨ ਨੇ ਆਤਮ ਗਿਆਨ ਪ੍ਰਾਪਤ ਕਰਕੇ ਆਪਣੀ ਸ਼ਕਤੀ ਨੂੰ ਪਛਾਣ ਲਿਆ ਸੀ। ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਸੀ: “ਮੈਂ ਨੌਜਵਾਨਾਂ ਵਿੱਚ ਲੋਹੇ ਦੀਆਂ ਮਾਸਪੇਸ਼ੀਆਂ ਅਤੇ ਫੌਲਾਦ ਦੀਆਂ ਨਸਾਂ ਦੇਖਣਾ ਚਾਹੁੰਦਾ ਹਾਂ।” ਭਾਰਤ ਵਿੱਚ ਸਿੱਖਿਅਤ ਨੌਜਵਾਨਾਂ ਦਾ ਹੋਣਾ ਸੁਭਾਗ ਦੀ ਗੱਲ ਹੈ, ਪਰ ਉਨ੍ਹਾਂ ਦਾ ਵਿਵੇਕਵਾਨ ਅਤੇ ਜਾਗਰੂਕ ਹੋਣਾ ਅਨਮੋਲ ਹੈ। ਅਘਾਸੁਰ ਲੀਲਾ ਵਿੱਚ, ਪ੍ਰਭੂ ਨੇ ਦੱਸਿਆ ਕਿ ਭੋਗ-ਵਿਸ਼ਿਆਂ ਦੀ ਆਕਰਸ਼ਣ ਸ਼ਰਧਾਲੂ ਨੂੰ ਆਪਣੇ ਵੱਲ ਖਿੱਚਦੀ ਹੈ, ਪਰ ਇਹ ਅਧੂਰੇ ਹਨ, ਇਹ ਆਤਮਿਕ ਸ਼ਾਂਤੀ ਦੇਣ ਦੀ ਬਜਾਏ, ਅਸ਼ਾਂਤੀ ਹੀ ਲਿਆਉਂਦੇ ਹਨ, ਪਰਮ ਸ਼ਾਂਤੀ ਤਾਂ ਆਧਿਆਤਮਿਕ ਸ਼ਰਣ ਵਿੱਚ ਜਾਣ ਨਾਲ ਹੀ ਮਿਲਦੀ ਹੈ। ਅੱਗ ਵਿੱਚ ਬੈਠੇ ਭਗਤ ਦੀ ਰੱਬ ਨੇ ਰੱਖਿਆ ਕੀਤੀ, ਹੋਲਿਕਾ ਜਲ ਕੇ ਸਮਾਪਤ ਹੋ ਗਈ। ਅੱਜ ਵੀ ਹੋਲਿਕਾ ਦਹਨ ਦਾ ਰਿਵਾਜ ਚੱਲ ਰਿਹਾ ਹੈ। ਹੋਲੀ ਜਿਨ੍ਹਾਂ ਰੰਗਾਂ ਨਾਲ ਖੇਡੀ ਜਾਂਦੀ ਹੈ, ਉਹ ਰੰਗ ਤਾਂ ਪਾਣੀ ਨਾਲ ਧੁੱਲ ਜਾਂਦੇ ਹਨ, ਪਰ ਜੋ ਈਸ਼ਵਰ ਦਰਸ਼ਨ ਕਰਕੇ ਅੰਦਰੂਨੀ ਜਗਤ ਵਿੱਚ ਭਗਤੀ ਦੇ ਰੰਗਾਂ ਨਾਲ ਹੋਲੀ ਮਨਾਉਂਦਾ ਹੈ – ਉਹ ਵਿਲੱਖਣ ਹੁੰਦਾ ਹੈ। ਇਹ ਰੰਗ ਤਾਂ ਹੋਰ ਵੀ ਗੂੜ੍ਹੇ ਹੋ ਜਾਂਦੇ ਹਨ। ਜਨਮਾਂ-ਜਨਮਾਂ ਤੱਕ ਭਗਵਾਨ ਨਾਲ ਸੰਬੰਧ ਸਥਾਪਤ ਹੋ ਜਾਂਦਾ ਹੈ। ਹੋਲੀ ਉਤਸਵ ਕਥਾ ਵਿੱਚ ਮਨਾਇਆ ਗਿਆ। ਉਸ ਤੋਂ ਬਾਅਦ, ਭਗਤ ਦੀ ਰੱਖਿਆ ਕਰਨ ਲਈ ਪ੍ਰਭੂ ਖੰਬੇ ਵਿੱਚੋਂ ਪ੍ਰਗਟ ਹੁੰਦੇ ਹਨ। ਨਰਸਿੰਘ ਅਵਤਾਰ ਧਾਰਨ ਕਰਕੇ, ਉਨ੍ਹਾਂ ਨੇ ਅਧਰਮ ਅਤੇ ਅਨਿਆਂ ਨੂੰ ਸਮਾਪਤ ਕਰਕੇ ਸੱਚ ਦਾ ਝੰਡਾ ਫਹਿਰਾਇਆ।

LEAVE A REPLY

Please enter your comment!
Please enter your name here