ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਦੁਆਰਾ ਸ਼੍ਰੀਮਦ ਭਾਗਵਤ ਕਥਾ ਦੇ ਸਾਪਤਾਹਿਕ ਗਿਆਨ ਯਗ੍ ਦਾ ਆਯੋਜਨ ਕੀਤਾ ਗਿਆ।

0
80

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਦੁਆਰਾ ਸ਼੍ਰੀਮਦ ਭਾਗਵਤ ਕਥਾ ਦੇ ਸਾਪਤਾਹਿਕ ਗਿਆਨ ਯਗ੍ ਦਾ ਆਯੋਜਨ ਕੀਤਾ ਗਿਆ। ਇਸ ਪਵਿੱਤਰ ਕਥਾ ਵਿੱਚ ਭਗਤਾਂ ਨੇ ਪ੍ਰਭੂ ਦੇ ਵੱਖ-ਵੱਖ ਰੂਪਾਂ, ਲੀਲਾਵਾਂ ਅਤੇ ਉਨ੍ਹਾਂ ਦੀ ਆਤਮਿਕ, ਵਿਗਿਆਨਕ ਤੇ ਸੰਗੀਤਮਈ ਮਹਿਮਾ ਦਾ ਆਨੰਦ ਮਾਣਿਆ। ਇਸੇ ਸੁਣਹਿਰੇ ਅਵਸਰ ‘ਤੇ ਸ਼ਹਿਰ ਵਿੱਚ ਵਿਸ਼ਾਲ ਕਲਸ਼ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਯਾਤਰਾ 14 ਫ਼ਰਵਰੀ 2025 ਨੂੰ ਸ਼ਿਵਾਲਾ ਬਾਗ ਭਾਈਆ, ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਮਾਰਗਾਂ ਰਾਹੀਂ ਗੁਜਰਦੀ ਹੋਈ ਰਣਜੀਤ ਐਵੇਨਿਊ ਦਸ਼ਹਰਾ ਗਰਾਊਂਡ, ਅੰਮ੍ਰਿਤਸਰ ਵਿਖੇ ਸਮਾਪਤ ਹੋਈ। ਇਸ ਮੌਕੇ ਸਵਾਮੀ ਰਣਜਿਤਾਨੰਦ ਜੀ, ਸਵਾਮੀ ਸੁਖਦੇਵਾਨੰਦ ਜੀ, ਸਾਧਵੀ ਨੀਰਜਾ ਭਾਰਤੀ ਜੀ, ਸਾਧਵੀ ਕ੍ਰਿਸ਼ਣਪ੍ਰੀਤਾ ਭਾਰਤੀ ਜੀ, ਸ਼੍ਰੀ ਸੁਰਿੰਦਰ ਬਬਲਾ ਜੀ, ਸ਼੍ਰੀ ਸਤੀਸ਼ ਚੰਦਰ ਦੁਬੇ ਜੀ, ਕੇਂਦਰੀ ਕੋਲਾ ਅਤੇ ਖਣਨ ਰਾਜ ਮੰਤਰੀ ਜੀ(ਭਾਰਤ ਸਰਕਾਰ), ਸ਼੍ਰੀ ਗੁਰਜੀਤ ਸਿੰਘ ਔਜਲਾ ਜੀ (ਸੰਸਦ ਮੈਂਬਰ, ਅੰਮ੍ਰਿਤਸਰ), ਡਾ. ਜੀਵਨਜੋਤ ਕੌਰ ਜੀ(ਐਮ.ਐਲ.ਏ. ਪੂਰਬ, ਅੰਮ੍ਰਿਤਸਰ), ਸ਼੍ਰੀ ਸ਼ਵੇਤ ਮਲਿਕ ਜੀ (ਪੂਰਵ ਪ੍ਰਧਾਨ, ਭਾਜਪਾ ਪੰਜਾਬ, ਅਤੇ ਰਾਜ ਸਭਾ ਸਦੱਸ), ਸ਼੍ਰੀ ਪਿਆਰ ਲਾਲ ਸੇਠ ਜੀ (ਵਪਾਰ ਮੰਡਲ ਪ੍ਰਧਾਨ), ਸ਼੍ਰੀ ਰਜਨੀਸ਼ ਸ਼ਰਮਾ ਜੀ, ਸ਼੍ਰੀ ਰਾਜਨ ਚੌਹਾਨ ਜੀ, ਸ਼੍ਰੀ ਜਤਿੰਦਰ ਅਰੋੜਾ ਜੀ (ਸ਼ਿਵਾਲਾ ਬਾਗ ਭਾਗਿਆ ਪ੍ਰਧਾਨ), ਸ਼੍ਰੀ ਸੁਰੇਸ਼ ਮਹਾਜਨ ਜੀ (ਸਾਬਕਾ ਸੁਧਾਰ ਟ੍ਰੱਸਟ, ਅੰਮ੍ਰਿਤਸਰ), ਸ਼੍ਰੀ ਹਰਿੰਦਰ ਸਿੰਘ ਸੰਧੂ ਜੀ(ਜ਼ਿਲ੍ਹਾ ਪ੍ਰਧਾਨ, ਭਾਜਪਾ, ਅੰਮ੍ਰਿਤਸਰ ) ਅਤੇ ਹੋਰ ਮਾਨਯੋਗ ਵਿਅਕਤੀਆਂ ਨੇ ਆਪਣੀ ਹਾਜ਼ਰੀ ਲਗਾਈ ਅਤੇ ਭਗਤੀਮਈ ਮਾਹੌਲ ਦਾ ਆਨੰਦ ਮਾਣਿਆ।  ਕਹਿੰਦੇ ਹਨ ਕਿ ਕਲਸ਼ ਦੇ ਅਗ੍ਰਭਾਗ ਵਿੱਚ ਦੇਵਤਿਆਂ ਦਾ ਨਿਵਾਸ ਹੁੰਦਾ ਹੈ। ਇਹ ਸਿਰਫ਼ ਇੱਕ ਧਾਰਮਿਕ ਪ੍ਰਤੀਕ ਹੀ ਨਹੀਂ, ਸਗੋਂ ਮਨੁੱਖੀ ਮਸਤਕ ਦਾ ਪ੍ਰਤੀਕ ਵੀ ਹੈ, ਜਿਸ ਵਿੱਚ ਅੰਮ੍ਰਿਤ ਤੱਤ ਨੂੰ ਸਵੀਕਾਰ ਕੀਤਾ ਗਿਆ ਹੈ। ਜਿਸ ਦੇਹ ਵਿੱਚ ਸ਼੍ਰੀ ਹਰਿ ਵੱਸਦੇ ਹੋਣ, ਉਹ ਆਮ ਕਿਵੇਂ ਹੋ ਸਕਦੀ ਹੈ? ਇਸੇ ਲਈ, ਸਾਡੇ ਰਿਸ਼ੀਆਂ ਨੇ ਪ੍ਰਾਰਥਨਾ ਕੀਤੀ – “ਅਸਤੋ ਮਾ ਸਤ੍ਯ ਗਮਯ, ਤਮਸੋ ਮਾ ਜੋਤਿਫ਼ ਗਮਯ, ਮ੍ਰਿਤ੍ਯੋ ਮਾ ਅਮ੍ਰਿਤਂ ਗਮਯ”, ਅਰਥਾਤ ਅਸਤ ਤੋਂ ਸਤ ਦੀ ਓਰ, ਅੰਧਕਾਰ ਤੋਂ ਪ੍ਰਕਾਸ਼ ਦੀ ਓਰ, ਮੌਤ ਤੋਂ ਅਮਰਤਾ ਦੀ ਓਰ ਸਾਨੂੰ ਲੈ ਚਲ।ਕਲਸ਼ ਯਾਤਰਾ ਨੇ ਭਗਤ ਜਨਾਂ ਨੂੰ ਸਨੇਹਾ ਦਿੱਤਾ ਕਿ ਉਹ ਆਪਣੇ ਮਨੁੱਖੀ ਜਨਮ ਵਿੱਚ ਹੀ ਪ੍ਰਭੂ ਦੀ ਸਚੀ ਦਰਸ਼ਨ-ਦਿਬ ਦ੍ਰਿਸ਼ਟੀ ਪ੍ਰਾਪਤ ਕਰਨ, ਕਿਉਂਕਿ ਇਹੀ ਜੀਵਨ ਦਾ ਪਰਮ ਉਦੇਸ਼ ਤੇ ਲਕਸ਼ ਹੈ। ਇਸ ਯਾਤਰਾ ਦੌਰਾਨ ਗਊ-ਹੱਤਿਆ ਰੋਕਣ ਅਤੇ ਗਊ ਦੀ ਮਹਾਨਤਾ ਨੂੰ ਪ੍ਰਦਰਸ਼ਿਤ ਕਰਨ ਲਈ ਵਿਸ਼ਾਲ ਝਾਂਕੀ ਵੀ ਪੇਸ਼ ਕੀਤੀ ਗਈ, ਜੋ ਪੰਚਗਵਿਆ ਦੀ ਮਹਿਮਾ ਸਮਝਾਉਣ ਦਾ ਇੱਕ ਉੱਦਮ ਸੀ। ਗਊ ਨੂੰ ਭਾਰਤੀ ਸੰਸਕ੍ਰਿਤੀ ਦਾ ਮੇਰੂਦੰਡ ਕਿਹਾ ਗਿਆ ਹੈ। ਦੇਸੀ ਗਾਂ ਦੇ ਘਿਉ ਨਾਲ ਕੀਤੇ ਗਏ ਯੱਗ ਦੁਆਰਾ ਵਾਤਾਵਰਣ ਸ਼ੁੱਧ ਹੁੰਦਾ ਹੈ ਅਤੇ ਰੋਗਾਣੂ ਨਸ਼ਟ ਹੋ ਜਾਂਦੇ ਹਨ। ਪ੍ਰਾਚੀਨ ਯੁੱਗ ਵਿੱਚ ਯੱਗ ਦੀ ਮਹੱਤਤਾ ਨੂੰ ਦਰਸਾਉਂਦੀ ਇੱਕ ਵਿਸ਼ਾਲ ਤੇ ਮਨੋਹਰ ਝਾਂਕੀ ਵੀ ਪੇਸ਼ ਕੀਤੀ ਗਈ।ਕਲਸ਼ ਯਾਤਰਾ ਵਿੱਚ ਸੁਹਾਗਣ ਮਹਿਲਾਵਾਂ ਨੇ ਆਪਣੇ ਸਿਰ ‘ਤੇ ਕਲਸ਼ ਧਰ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਾਰਾ ਸ਼ਹਿਰ ਯਾਤਰਾ ਦੀ ਵਿਸ਼ਾਲਤਾ ਵਿੱਚ ਲੀਨ ਹੋ ਕੇ ਕ੍ਰਿਸ਼ਨਮਈ ਹੋ ਗਿਆ।

LEAVE A REPLY

Please enter your comment!
Please enter your name here