ਸੁਖਪਾਲ ਸਿੰਘ ਹੁੰਦਲ, ਕਪੂਰਥਲਾ -ਸੱਤ ਨਰਾਇਣ ਮੰਦਰ ਦੇ ਨਜਦੀਕ ਪੈਂਦੀਆਂ ਰੈੱਡ ਕਰਾਸ ਦੀਆਂ ਦੁਕਾਨਾਂ ਦੇ ਦੁਕਾਰਨਦਾਰਾਂ ਵੱਲੋਂ ਕਿਰਾਇਆ ਨਾ ਦੇਣ ਕਰਕੇ ਪ੍ਰਸ਼ਾਸਨ ਵੱਲੋਂ 2 ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ। ਇਸ ਮੌਕੇ ਪਹੁੰਚੇ ਐੱਸ.ਡੀ.ਐੱਮ ਲਾਲ ਵਿਸ਼ਵਾਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਰੈੱਡ ਕਰਾਸ ਦੀਆਂ 2 ਦੁਕਾਨਾਂ ਜਿਥੇ ਕਿ ਗਿਫਟ ਸੈਂਟਰ ਖੁੱਲਿਆ ਹੋਇਆ ਸੀ ਦੇ ਕਿਰਾਏਦਾਰ ਰਵਿੰਦਰ ਸਿੰਘ ਛਾਬੜਾ ਵੱਲੋਂ 2018 ਤੋਂ ਰੈੱਡ ਕਰਾਸ ਨੂੰ ਕਿਰਾਇਆ ਨਾ ਦੇਣ ਕਰਕੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਰਵਿੰਦਰ ਸਿੰਘ ਛਾਬੜਾ ਨੂੰ ਤਿੰਨ ਵਾਰ ਇਸ ਸਬੰਧੀ ਨੋਟਿਸ ਵੀ ਭੇਜਿਆ ਗਿਆ ਸੀ ਪਰ ਉਸ ਵੱਲੋੋਂ ਨੋਟਿਸ ਦਾ ਕੋਈ ਜਵਾਬ ਨਾ ਦੇਣ ਕਰਕੇ ਇਹ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ। ਇਸ ਮੌਥੇ ਰੈੱਡ ਕਰਾਸ ਸੁਸਾਇਟੀ ਦੇ ਸੈਕਟਰੀ ਆਰ.ਸੀ ਬਿਰਹਾ ਵੀ ਮੌਜੂਦ ਸਨ।
Boota Singh Basi
President & Chief Editor