ਦੁਵੱਲੇ ਮਸਲਿਆਂ ਦੇ ਹੱਲ ਲਈ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਸਾਲਸੀ ਬਣਨ ਲਈ ਤਿਆਰ
ਡਾ. ਗਿੱਲ ਨੇ ਲਹਿੰਦੇ ਪੰਜਾਬ `ਚ ਪੰਜਾਬੀ ਦੇ ਪ੍ਰਚਾਰ,ਪ੍ਰਸਾਰ, ਕਾਰੋਬਾਰੀ ਸੰਬੰਧਾਂ `ਚ ਸੁਧਾਰ, ਅੰਤਰ-ਰਾਸ਼ਟਰੀ ਉਡਾਣਾਂ ਅਤੇ ਡਰਾਈ ਮੰਡੀ ਦੀ ਸ਼ੁਰੂਆਤ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਸਿਆਸੀ ਆਗੂਆਂ ਅਤੇ ਸਰਕਾਰੀ ਸ਼ਖਸੀਅਤਾ ਨਾਲ ਕੀਤੀ ਮੁਲਾਕਾਤ ।
ਪਾਕਿਸਤਾਨ ਵਿੱਚ ਸਿੱਖ ਵਿਰਾਸਤ ਨੂੰ ਮਜ਼ਬੂਤ ਕਰਨ ਅਤੇ ਅੰਤਰ-ਧਰਮ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਪਾਕਿਸਤਾਨ ਦੇ ਘੱਟ ਗਿਣਤੀਆਂ ਅਤੇ ਮਨੁੱਖੀ ਅਧਿਕਾਰਾਂ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਨਾਲ ਵਿਚਾਰ ਸਾਂਝੇ ਕਰਦੇ ਹੋਏ ਡਾ. ਸੁਰਿੰਦਰ ਸਿੰਘ ਗਿੱਲ
ਦੁਵੱਲੇ ਸਬੰਧਾਂ ਦੀ ਮਜ਼ਬੂਤੀ ਅਤੇ ਹੋਰ ਮੁੱਦਿਆਂ ਬਾਰੇ ਡਾ: ਸੁਰਿੰਦਰ ਸਿੰਘ ਗਿੱਲ ਪਾਕਿਸਤਾਨ ਐਸੰਬਲੀ ਦੇ ਐਮਐਨਏ ਖੀਲ ਦਾਸ ਕੋਹਿਸਤਾਨੀ ਨਾਲ ਭਾਰਤ ਪਾਕ ਸੰਬੰਧਾਂ ਸਬੰਧੀ ਗੱਲਬਾਤ ਕਰਦੇ ਹੋਏ ।
ਲਾਹੌਰ ਪਾਕਿਸਤਾਨ (ਗਿੱਲ)
ਪਾਕਿਸਤਾਨ ਦੇ ਦਸ ਦਿਨ ਦੇ ਦੌਰੇ ਤੋਂ ਬਾਅਦ ਪਤਾ ਚੱਲਿਆ ਕਿ ਭਾਰਤ/ਪਾਕ ਦੌਸਤੀ ਲਈ ਕੋਈ ਤਾਂ ਪਹਿਲ ਕਦਮੀ ਕਰੇ।ਕਿਉਂਕਿ ਗਵਾਂਢੀਆਂ ਨਾਲ ਸੰਬੰਧ ਚੰਗੇ ਹੋਣ ਤਾਂ ਦੂਜੇ ਮੁਲਕ ਵੀ ਸਤਿਕਾਰ ਕਰਦੇ ਹਨ।
ਅਜਿਹਾ ਕੁਝ ਵੀ ਨਜ਼ਰ ਨਹੀਂ ਆਇਆ ਹੈ।ਕਿ ਦੋਵੇਂ ਮੁਲਕਾਂ ਵਿਚ ਕੋਹੀ ਲੀਕ ਖਿੱਚੀ ਗਈ ਹੋਈ ਹੈ। ਕੀ ਦੋਹਾਂ ਮਲਕਾਂ ਵਿਚਾਲੇ ਦੁਵੱਲੀ ਗੱਲ ਸ਼ੁਰੂ ਨਹੀਂ ਹੋਣੀ ਚਾਹੀਦੀ?
ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੂਰ ਅੰਦੇਸ਼ੀ ਤੇ ਵਿਕਾਸ ਦੀ ਹਾਮੀ ਭਰਨ ਵਾਲੀ ਸ਼ਖ਼ਸੀਅਤ ਹਨ। ਜਿੰਨ੍ਹਾ ਨੇ ਕਰਤਾਰਪੁਰ ਕੌਰੀਡੋਰ ਖੋਲ੍ਹ ਕੇ ਏਕਤਾ ਦੇ ਮੁੱਦਈ ਹੋਣ ਦਾ ਸਬੂਤ ਪੇਸ਼ ਕੀਤਾ ਹੈ।
ਹੁਣ ਗੱਲ ਏਥੇ ਖੜ੍ਹੀ ਹੈ ਕਿ ਦੁਵੱਲੀਆਂ ਉਡਾਣਾਂ ਚਲਾਉਣ ਅਤੇ ਵਪਾਰਕ ਸੰਧੀ ਦੀ ਬਹੁਤ ਸਖ਼ਤ ਲੋੜ ਹੈ। ਜਿਸ ਲਈ ਦੋਹਾਂ ਮੁਲਕਾਂ ਵਿਚਾਲੇ ਵਿਚਾਰਾਂ ਦੇ ਅਦਾਨ ਪ੍ਰਦਾਨ ਲਈ ਪਹਿਲ ਕਦਮੀ ਹੋਣੀ ਚਾਹੀਦੀ ਹੈ।
ਇਸ ਲਈ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫ਼ਾਰ ਪੀਸ ਨੇ ਪਾਕਿਸਤਾਨ ਨਾਲ ਬਤੌਰ ਸ਼ਾਂਤੀ ਦੂਤ ਗੱਲ ਸ਼ੁਰੂ ਕੀਤੀ ਹੈ। ਉਹ ਇਸ ਲਈ ਦੋਹਾਂ ਮੁਲਕਾਂ ਵਿਚਾਲੇ ਸਾਲਸ ਬਣਨ ਅਤੇ ਨਿਮੰਤ੍ਰੰਨ ਪੱਤਰ ਭੇਜਣ ਲਈ ਵੀ ਤਿਆਰ ਹਨ।
ਇਸ ਸਬੰਧ `ਵਿਚ ਲਹਿੰਦੇ ਅਤੇ ਚੜ੍ਹਦੇ ਪੰਜਾਬਾਂ ਦੇ ਮੁੱਖ ਮੰਤਰੀਆਂ ਨੂੰ ਵੀ ਆਪਸੀ ਨੇੜਤਾ ਵਿਖਾਉਣ ਦੀ ਸਖ਼ਤ ਜ਼ਰੂਰਤ ਹੈ, ਜਿਸ ਲਈ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ, ਕਰਮਜੀਤ ਅਨਮੋਲ ਵੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨਗੇ।ਦੁਵੱਲੇ ਸੰਬੰਧਾਂ ਤੇ ਵਪਾਰਕ ਸੰਧੀ ਦੀ ਗੱਲ ਅੱਗੇ ਤੋਰਨ ਲਈ ਕੇਂਦਰ ਕੋਲ ਪਹੁੰਚ ਕਰਨ ਨੂੰ ਤਰਜੀਹ ਦੇਣਗੇ।
ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੀ ਜੱਫੀ ਨੇ ਕਰਤਾਰਪੁਰ ਕੋਰੀਡੋਰ ਵਰਗੇ ਕਾਰਜ ਨੂੰ ਅੰਜਾਮ ਦਿੱਤਾ ਸੀ, ਉਸੇ ਤਰਜ਼ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਬਤੌਰ ਅੰਬੈਸਡਰ ਫਾਰ ਪੀਸ ਦੁਵੱਲੇ ਸੰਬੰਧਾਂ ਨੂੰ ਬਿਹਤਰ ਕਰਨ ਤੇ ਦੁਵੱਲੀ ਫਲਾਈਟਾਂ ਅਤੇ ਡਰਾਈ ਮੰਡੀ ਦੇ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਨ ਵਿਚ ਆਪਣਾ ਰੋਲ ਅਦਾ ਕਰਨਗੇ।
ਇਸ ਲਈ ਡਾਕਟਰ ਗਿੱਲ ਅਗਲੇ ਕੁਝ ਦਿਨਾਂ ਵਿੱਚ ਦਿੱਲੀ ਵਿਖੇ ਸਿਆਸੀ ਆਗੂਆਂ ਤੇ ਕੇਂਦਰੀ ਮੰਤਰੀਆਂ ਨਾਲ ਅਹਿਮ ਮੀਟਿੰਗਾਂ ਕਰਨਗੇ।