ਦੂਜੇ ਸੂਬਿਆਂ ਦੇ ਲੋਕ ਵੀ ਹੋਣ ਲੱਗੇ ਲੁੱਟ ਖੋਹ ਦਾ ਸ਼ਿਕਾਰ…..

0
424

* ਕੇਰਲਾ ਤੋਂ ਕਸ਼ਮੀਰ ਯਾਤਰਾ ਲਈ ਸਾਈਕਲਾਂ ’ਤੇ ਪੁੱਜੇ ਨੌਜਵਾਨਾਂ ਦਾ ਲੁਟੇਰਿਆਂ ਨੇ ਖੋਹਿਆ ਮੋਬਾਇਲ
ਬਾਬਾ ਬਕਾਲਾ ਸਾਹਿਬ, (ਯੋਗੇਸ਼ ਕੁਮਾਰ)- ਥਾਣਾ ਬਿਆਸ ਵਿਚਲੇ ਪਿੰਡਾਂ ’ਚ ਚੋਰੀਆਂ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਪਹਿਲਾਂ ਹੀ ਵੱਖ-ਵੱਖ ਅਖਬਾਰਾਂ ’ਚ ਸੁਰਖੀਆਂ ਬਣ ਚੁੱਕੀਆਂ ਹਨ, ਪਰ ਪੁਲਿਸ ਵੱਲੋਂ ਅਜਿਹੇ ਲੁਟੇਰਿਆਂ ਨੂੰ ਕਾਬੂ ਕਰਨ ਵਿਚ ਅਸਮਰਥਾ ਜਾਹਿਰ ਕੀਤੀ ਜਾ ਰਹੀ ਹੈ। ਬੀਤੀ 27 ਸਤੰਬਰ ਨੂੰ ਕੇਰਲਾ ਤੋਂ ਕਸ਼ਮੀਰ ਯਾਤਰਾ ਲਈ ਸਾਈਕਲਾਂ ’ਤੇ ਨਿਕਲੇ ਵਿਦਿਆਰਥੀਆਂ ਤੋਂ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਉਨ੍ਹਾਂ ਦਾ ਮੋਬਾਇਲ ਫੋਨ ਰੀਅਲ.ਮੀ ਜਿਸਦੀ ਕੀਮਤ ਕਰੀਬ 10 ਹਜ਼ਾਰ ਰੁਪੈ ਦੱਸੀ ਜਾਂਦੀ ਹੈ, ਖੋਹ ਲਏ ਜਾਣ ਦੀ ਮੰਦਭਾਗੀ ਘਟਨਾ ਵਾਪਰੀ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਰਾਜਵਿੰਦਰ ਸਿੰਘ ਗੋਲਡਨ ਨੇ ਦੱਸਿਆ ਕਿ ਉਕਤ ਵਿਦਿਆਰਥੀਆਂ ਨੇ ਆਪਣੀ ਹੱਡਬੀਤੀ ਸੁਣਾਉਦਿਆਂ ਉਨ੍ਹਾਂ ਨੂੰ ਦੱਸਿਆ ਕਿ ਦੋ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਰਈਆ ਵਿਖੇ ਰੋਕ ਕੇ ਉਨ੍ਹਾਂ ਦੀ ਝੂਠੇ ਤੌਰ ’ਤੇ ਹੋਂਸਲਾ ਅਫਜਾਈ ਕਰਨ ਲੱਗੇ ਅਤੇ ਜਾਂਦੇ ਸਮੇਂ ਉਨ੍ਹਾਂ ਦਾ ਮੋਬਾਇਲ ਖੋਹ ਕੇ ਦੌੜ ਗਏ। ਪੀੜਿਤ ਨੇ ਦੱਸਿਆ ਕਿ ਪੰਜਾਬ ਵਿਚ ਦਾਖਲ ਹੋਣ ’ਤੇ ਉਨ੍ਹਾਂ ਦਾ ਸਿੱਖ ਜਥੇਬੰਦੀ ਵੱਲੋਂ ਬਹੁਤ ਸਵਾਗਤ ਕੀਤਾ ਗਿਆ ਅਤੇ ਪਿਆਰ ਮਿਲਿਆ, ਪਰ ਮਾਝੇ ਦੀ ਧਰਤੀ ’ਤੇ ਦਾਖਲ ਹੁੰਦਿਆਂ ਹੀ ਉਨ੍ਹਾਂ ਨਾਲ ਇਹ ਘਟਨਾ ਵਾਪਰ ਗਈ। ਰਈਆ ਤੋਂ ਉਕਤ ਵਿਦਿਆਰਥੀਆਂ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਜਾਣਾ ਸੀ। ਪੀੜਿਤ ਸੁਜੀਤ ਕੇਰਲਾ ਨੇ ਪੁਲਿਸ ਚੌਕੀ ਰਈਆ ਕੋਲ ਆਪਣੀ ਸ਼ਿਕਾਇਤ ਦਰਜ਼ ਕਰਵਾਈ ਹੈ ਅਤੇ ਜ਼ਿਲਾ ਪੁਲਿਸ ਮੁਖੀ ਅੰਮ੍ਰਿਤਸਰ ਤੋਂ ਮੰਗ ਕੀਤੀ ਹੈ ਕਿ ਇਸ ਖੇਤਰ ਦੇ ਲੋਕਾਂ ਦੀ ਸੁਰੱਖਿਆ ਦੇ ਪ੍ਰਬੰਧ ਨੂੰ ਯਕੀਨੀ ਬਣਾਇਆ ਜਾਵੇ। ਸੁਜੀਤ ਕੇਰਲਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਖੋਹੇ ਗਏ ਮੋਬਾਇਲ ਵਿਚ ਉਨ੍ਹਾਂ ਦਾ ਸਾਰਾ ਬਾਇਓਡਾਟਾ ਅਤੇ ਅਗਾਹ ਜਾਣ ਵਾਸਤੇ ਸਾਰੀ ਰੂਪ ਰੇਖਾ ਅਤੇ ਸੰਪਰਕ ਨੰਬਰ ਮੋਬਾਇਲ ਫੋਨ ਵਿਚ ਸਨ, ਜਿਸ ਕਾਰਨ ਉਹ ਅਗਲੇਰੀ ਯਾਤਰਾ ਲਈ ਪਰੇਸ਼ਾਨੀ ਮਹਿਸੂਸ ਕਰ ਰਹੇ ਹਨ। ਇਸ ਘਟਨਾ ਸਬੰਧੀ ਜਦ ਪੁਲਿਸ ਚੌਕੀ ਰਈਆ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਲੁਟੇਰਿਆ ਦੀ ਭਾਲ ਵਿਚ ਹਨ।

LEAVE A REPLY

Please enter your comment!
Please enter your name here