ਦੇਸ਼-ਪੱਧਰੀ ਸੱਭਿਆਚਾਰਕ ‘ਯੁਵਕ-ਮੇਲੇ’ ‘ਚ ਸੀਬਾ ਦੇ ਵਿਦਿਆਰਥੀਆਂ ਵੱਲੋਂ ਸ਼ਿਰਕਤ

0
40

ਦੇਸ਼-ਪੱਧਰੀ ਸੱਭਿਆਚਾਰਕ ‘ਯੁਵਕ-ਮੇਲੇ’ ‘ਚ ਸੀਬਾ ਦੇ ਵਿਦਿਆਰਥੀਆਂ ਵੱਲੋਂ ਸ਼ਿਰਕਤ ਪੰਜਾਬ ਟੀਮ ਦੀ ਭੰਗੜੇ ਅਤੇ ਲੁੱਡੀ ਦੀ ਪੇਸ਼ਕਾਰੀ ਨੇ ਪੂਨੇ ਵਿੱਚ ਦਰਸ਼ਕ ਝੂਮਣ ਲਾਏ

ਦੇਸ਼-ਪੱਧਰੀ ਸੱਭਿਆਚਾਰਕ ‘ਯੁਵਕ-ਮੇਲੇ’ ‘ਚ ਸੀਬਾ ਦੇ ਵਿਦਿਆਰਥੀਆਂ ਵੱਲੋਂ ਸ਼ਿਰਕਤ

ਪੰਜਾਬ ਟੀਮ ਦੀ ਭੰਗੜੇ ਅਤੇ ਲੁੱਡੀ ਦੀ ਪੇਸ਼ਕਾਰੀ ਨੇ ਪੂਨੇ ਵਿੱਚ ਦਰਸ਼ਕ ਝੂਮਣ ਲਾਏ

ਦਲਜੀਤ ਕੌਰ

ਲਹਿਰਾਗਾਗਾ, 10 ਸਤੰਬਰ, 2024: ਨੈਸ਼ਨਲ ਯੂਥ ਪ੍ਰੋਜੈਕਟ ਵੱਲੋਂ ਅਲੰਦੀ, ਪੂਨੇ (ਮਹਾਂਰਾਸ਼ਟਰ) ਵਿਖੇ ਕਰਵਾਏ ਗਏ ਚਾਰ ਰੋਜ਼ਾ ‘ਯੁਵਕ-ਮੇਲੇ’ ‘ਚ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੀ ਟੀਮ ਨੇ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਭੰਗੜੇ ਅਤੇ ਲੁੱਡੀ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ।

ਮਹਾਨ ਆਜ਼ਾਦੀ ਘੁਲਾਟੀਏ ਅਤੇ ਦੇਸ਼ ਭਰ ‘ਚ ਸ਼ਾਂਤੀ ਲਈ ਉਮਰ ਭਰ ਕਾਰਜਸ਼ੀਲ ਰਹੇ ਡਾ. ਐਸ ਐਨ ਸੂਬਾ ਰਾਓ ਵੱਲੋਂ ਸਥਾਪਿਤ ਸੰਸਥਾ ਵੱਲੋਂ ਕਰਵਾਏ ਇਸ ਸੱਭਿਆਚਾਰਕ ਯੁਵਕ ਮੇਲੇ ਦੌਰਾਨ 22 ਮੈਂਬਰੀ ਸੀਬਾ ਟੀਮ ਨੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ, ਰਣਦੀਪ ਸੰਗਤਪੁਰਾ ਅਤੇ ਮੋਨਿਕਾ ਗਰਗ ਦੀ ਅਗਵਾਈ ‘ਚ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ।

ਨੌਜਵਾਨਾਂ ਅੰਦਰ ਲੀਡਰਸ਼ਿਪ, ਆਪਸੀ ਭਾਈਚਾਰਕ ਸਾਂਝ ਅਤੇ ਹਿੰਦੋਸਤਾਨ ਦੇ ਵਿਰਾਸਤੀ ਸੰਗੀਤ ਅਤੇ ਨਾਚਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਦਾ ਉਪਰਾਲਾ ਕਾਮਯਾਬ ਰਿਹਾ। 23 ਰਾਜਾਂ ਤੋਂ ਆਏ ਨੌਜਵਾਨ ਪੰਜਾਬੀ ਬੱਚਿਆਂ ਤੋਂ ਪੰਜਾਬੀ ਨਾਚ ਸਿੱਖਦੇ ਰਹੇ।

ਇਸੇ ਦੌਰਾਨ ਭਖ਼ਦੇ ਮਸਲਿਆਂ ‘ਤੇ ਹੋਈ ‘ਯੂਥ-ਪਾਰਲੀਮੈਂਟ’ ਦੌਰਾਨ ਰਮਨਪ੍ਰੀਤ ਕੌਰ ਮੋਜੋਵਾਲ਼ ਨੇ ਆਪਣੇ ਵਿਚਾਰ ਪੇਸ਼ ਕੀਤੇ। ਕੈਂਪ ਉਪਰੰਤ ਟੀਮ ਨੇ ਆਗਾ ਖ਼ਾਨ ਪੈਲੇਸ, ਗੇਟ ਵੇਅ ਆਫ਼ ਇੰਡੀਆ, ਜੂਹੁ ਬੀਚ ਅਤੇ ਨਾਰੀਮਨ ਪੁਆਇੰਟ ਸਮੇਤ ਵੱਖ-ਵੱਖ ਰਮਣੀਕ ਥਾਵਾਂ ਵੇਖੀਆਂ।

ਨੈਸ਼ਨਲ ਯੂਥ ਪ੍ਰੋਜੈਕਟ ਦੇ ਟਰੱਸਟੀ ਰਣ ਸਿੰਘ ਪਰਮਾਰ, ਮਧੂ ਭਾਈ, ਵਿਨੈ ਕੁਮਾਰ, ਧਰਮਿੰਦਰ ਕੁਮਾਰ ਅਤੇ ਸਾਗਰ ਰੋਕੜੇ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਟੀਮ ਵਿੱਚ ਸ਼ਗਨਪ੍ਰੀਤ ਕੌਰ, ਖ਼ੁਸ਼ਪ੍ਰੀਤ ਕੌਰ, ਰਮਨਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਜਸਮਨਜੋਤ ਕੌਰ, ਅਮਰਜੀਤ ਕੌਰ, ਇਸ਼ਿਕਾ ਰਾਣੀ, ਇਸ਼ਿਕਾ ਗੁਪਤਾ, ਬਿਕਰਮਜੀਤ ਸਿੰਘ, ਹਰਮਨਪ੍ਰੀਤ ਸਿੰਘ, ਗੁਰਦੀਪ ਸਿੰਘ, ਜਸਪ੍ਰੀਤ ਸਿੰਘ, ਅਰਮਾਨਦੀਪ ਸਿੰਘ, ਹੁਸਨਪ੍ਰੀਤ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਸਾਹਿਲਦੀਪ ਸਿੰਘ ਅਤੇ ਅਰਮਾਨ ਸਿੰਘ ਸ਼ਾਮਿਲ ਸਨ।

LEAVE A REPLY

Please enter your comment!
Please enter your name here