ਬੰਗਾ 15 ਜੂਨ -ਗੁਰਦੁਆਰਾ ਦੇਹਰਾ ਬਾਬਾ ਗੁਲਾਬ ਸਿੰਘ ਜੀ ਪਿੰਡ ਨੌਰਾ ਵਿਖੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਵੱਡੀ ਸੰਗਰਾਂਦ ਦੇ ਗੁਰਮਤਿ ਸਮਾਗਮ ਮੌਕੇ ਐਨ ਆਰ ਆਈ ਲੰਬੜਦਾਰ ਮਸਤਾਨ ਸਿੰਘ ਪੁੱਤਰ ਸਾਧੂ ਸਿੰਘ ਅਤੇ ਭਗਤ ਸਿੰਘ , ਸਮੂਹ ਸਾਧ ਸੰਗਤ, ਸਮੂਹ ਪਰਿਵਾਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸ. ਦਲਜੀਤ ਸਿੰਘ ਖੱਖ ਡੀ ਐਸ ਪੀ ਬੰਗਾ ਨੇ ਕੀਤਾ । ਉਹਨਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਮਾਨਵਤਾ ਦੀ ਸੇਵਾ ਲਈ ਐਨ ਆਰ ਆਈ ਲੰਬੜਦਾਰ ਮਸਤਾਨ ਸਿੰਘ ਪੁੱਤਰ ਸਾਧੂ ਸਿੰਘ ਅਤੇ ਭਗਤ ਸਿੰਘ , ਸਮੂਹ ਸਾਧ ਸੰਗਤ, ਸਮੂਹ ਪਰਿਵਾਰ ਵਲੋਂ ਦੂਜਾ ਫਰੀ ਮੈਡੀਕਲ ਚੈਕਅੱਪ ਕੈਂਪ ਲਗਾਉਣ ਦੇ ਕਾਰਜ ਦੀ ਭਾਰੀ ਸ਼ਲਾਘਾ ਕੀਤੀ । ਮਸਤਾਨ ਸਿੰਘ ਐਨ ਆਰ ਆਈ ਲੰਬੜਦਾਰ ਨੇ ਕੈਂਪ ਦੀ ਸਫਲਤਾ ਲਈ ਸਮੂਹ ਸੰਗਤਾਂ ਅਤੇ ਹਸਪਤਾਲ ਢਾਹਾਂ ਕਲੇਰਾਂ ਦੀ ਮੈਡੀਕਲ ਟੀਮ ਦਾ ਧੰਨਵਾਦ ਕੀਤਾ । ਉਹਨਾਂ ਨੇ ਇਲਾਕਾ ਨਿਵਾਸੀਆਂ ਲਈ ਭਵਿੱਖ ਵਿੱਚ ਹੋਰ ਵੀ ਵੱਡੇ ਮੈਡੀਕਲ ਕੈਂਪ ਲਗਾਉਣ ਦੇ ਪ੍ਰੋਗਾਰਮ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ । ਫਰੀ ਮੈਡੀਕਲ ਕੈਂਪ ਵਿਚ ਡਾ. ਸੁਰੇਸ਼ ਕੁਮਾਰ ਬਸਰਾ ਦੀ ਅਗਵਾਈ ਵਿੱਚ ਮਾਹਿਰ ਡਾਕਟਰ ਸਾਹਿਬਾਨ ਵੱਲੋਂ 170 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਮੈਡੀਕਲ ਚੈੱਕਐੱਪ ਕੀਤਾ ਗਿਆ ਅਤੇ ਮਰੀਜ਼ਾਂ ਨੂੰ ਫਰੀ ਦਵਾਈਆਂ ਪ੍ਰਦਾਨ ਕੀਤੀਆਂ । ਇਸ ਮੌਕੇ ਮਰੀਜਾਂ ਦਾ ਸ਼ੂਗਰ ਟੈਸਟ, ਐਲ ਐਫ ਟੀ, ਆਰ ਐਫ ਟੀ ਤੋਂ ਇਲਾਵਾ ਹੋਰ ਕਈ ਜ਼ਰੂਰੀ ਲੈਬ ਟੈਸਟ ਵੀ ਫਰੀ ਕੀਤੇ ਗਏ । ਇਸ ਕੈਂਪ ਵਿੱਚ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਮਸਤਾਨ ਸਿੰਘ ਐਨ ਆਰ ਆਈ ਲੰਬੜਦਾਰ ਅਤੇ ਪ੍ਰਧਾਨ ਗੁਰਦੁਆਰਾ ਦੇਹਰਾ ਬਾਬਾ ਗੁਲਾਬ ਸਿੰਘ ਜੀ ਪਿੰਡ ਨੌਰਾ, ਮਲਕੀਤ ਸਿੰਘ, ਸਮਾਜ ਸੇਵਕ ਨਿਰਮਲਜੀਤ ਸਿੰਘ ਸੋਨੂੰ ਝਿੱਕਾ, ਜਸਪ੍ਰੀਤ ਸਿੰਘ, ਦਲਜੀਤ ਸਿੰਘ, ਪਰਮਜੀਤ ਸਿੰਘ, ਅਜੀਤ ਸਿੰਘ, ਸਤਵਿੰਦਰ ਸਿੰਘ, ਸੋਹਨ ਸਿੰਘ, ਸੋਹਨ ਲਾਲ, ਅਵਤਾਰ ਸਿੰਘ, ਡਾ. ਨਵਦੀਪ ਕੌਰ ਮੈਡੀਕਲ ਅਫਸਰ, ਡਾਈਟੀਸ਼ੀਅਨ ਰੌਣਿਕਾ ਕਾਹਲੋਂ, ਸੁਰਜੀਤ ਸਿੰਘ ਜਗਤਪੁਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
Boota Singh Basi
President & Chief Editor