ਬਰਨਾਲਾ, 27 ਅਗਸਤ, 2023: ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੁਜ਼ੱਫਰਨਗਰ ਦੇ ਇੱਕ ਪ੍ਰਾਈਵੇਟ ਸਕੂਲ ਦੀ ਫ਼ਿਰਕੂ ਜ਼ਹਿਰ ਨਾਲ ਭਰੀ ਤਿਪਤਾ ਤਿਆਗੀ ਨਾਮ ਦੀ ਇੱਕ ਟੀਚਰ ਵੱਲੋਂ 8 ਸਾਲ ਦੇ ਇੱਕ ਮਾਸੂਮ ਮੁਸਲਿਮ ਬੱਚੇ ਨੂੰ ਪਹਾੜਾ ਯਾਦ ਨਾ ਕਰਨ ਦੀ ਸਜ਼ਾ ਵਜੋਂ ਫ਼ਿਰਕੂ ਟਿੱਪਣੀਆਂ ਕਰਦੇ ਹੋਏ ਸਾਰੀ ਕਲਾਸ ਦੇ ਬੱਚਿਆਂ ਤੋਂ ਥੱਪੜ ਮਰਵਾਏ ਜਾਣ ਦੀ ਇਨਕਲਾਬੀ ਕੇਂਦਰ, ਪੰਜਾਬ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰੈਣ ਦੱਤ ਜਰਨਲ ਸਕੱਤਰ ਕੰਵਲਜੀਤ ਖੰਨਾ , ਸੂਬਾ ਕਮੇਟੀ ਮੈਂਬਰ ਮੁਖਤਿਆਰ ਸਿੰਘ ਪਹੂਲਾ ਜਗਜੀਤ ਸਿੰਘ ਲਹਿਰਾ ਅਤੇ ਜਸਵੰਤ ਜੀਰਖ ਨੇ ਸੰਘ ਬੀਜੇਪੀ ਵੱਡੇ ਛੋਟੇ ਆਗੂਆਂ ਵੱਲੋਂ ਫੈਲਾਈ ਜਾ ਰਹੀ ਹਿੰਦੂ ਧਰਮਿਕ ਕੱਟੜਤਾ ਦੇ ਨਾਂ ‘ਤੇ ਜ਼ਹਿਰੀਲੇ ਪ੍ਰਚਾਰ ਦਾ ਨਤੀਜਾ ਹੁਣ ਪ੍ਰਾਇਮਰੀ ਸਕੂਲ ਤੱਕ ਪਹੁੰਚ ਚੁੱਕਾ ਹੈ। ਇਹ ਮਾਮਲਾ ਫ਼ਿਰਕੂ ਨਫ਼ਰਤ ਦਾ ਤੇ ਜ਼ਹਿਰ ਦਾ ਇਹ ਮੁੱਦਾ ਚਰਚਾ ਵਿੱਚ ਆਉਣ ਤੋਂ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਤਿੱਖੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਗੂਆਂ ਨੇ ਕਿਹਾ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਜੇ ਕਰ ਸੰਘ ਤੇ ਬੀਜੇਪੀ ਆਗੂਆਂ ਵੱਲੋਂ ਫੈਲਾਏ ਜਾਂਦੇ ਫ਼ਿਰਕੂ ਪ੍ਰਚਾਰ ਦਾ ਮੁੱਦਾ ਅਧਿਆਪਕ ਅਤੇ ਵਿਦਿਆਰਥੀ ਦੀ ਤੱਕ ਫੈਲਦਾ ਹੈ ਤਾਂ ਸਾਡੀ ਲੋਕਾਈ ਲਈ ਬਹੁਤ ਮੰਦਭਾਗਾ ਹੋਵੇਗਾ। ਪੁਲਿਸ ਵੱਲੋਂ ਉਸ ਟੀਚਰ ਤੇ ਕਾਰਵਾਈ ਕਰਨ ਦੀ ਥਾਂ ਵੀਡੀਓ ਵਾਇਰਲ ਕਿਵੇਂ ਹੋਈ। ਇਸ ਗੱਲ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਹਿੰਦੂ ਬੱਚਿਆਂ ਦੇ ਮਾਪਿਆਂ ਨੂੰ ਵੀ ਅੱਗੇ ਆ ਕੇ ਇਸ ਫ਼ਿਰਕੂ ਨਫ਼ਰਤ ਦਾ ਵਿਰੋਧ ਕਰਨਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਅਜਿਹਾ ਨਾ ਵਾਪਰੇ ਮਨੀਪੁਰ ਤੇ ਨੂਹ ਵਿਚਲੀਆਂ ਸ਼ਰਮਨਾਕ ਘਟਨਾਵਾਂ ਦਾ ਹੋਣਾ ਅਤੇ ਟਰੇਨ ਵਿੱਚ ਰੇਲਵੇ ਸੁਰੱਖਿਆ ਫੋਰਸ ਦੇ ਇੱਕ ਸਿਪਾਹੀ ਵੱਲੋਂ ਯੋਗੀ ਅਤੇ ਮੋਦੀ ਦਾ ਜਪ ਕਰਦੇ ਹੋਏ ਆਪਣੀ ਸਰਕਾਰੀ ਰਾਈਫਲ ਨਾਲ ਵੱਖ ਵੱਖ ਕੋਚਾਂ ਵਿੱਚ ਜਾ ਕੇ ਤਿੰਨ ਮੁਸਲਿਮ ਮੁਸਾਫਰਾਂ ਕਤਲ ਕਰਨ ਦਾ ਮਾਮਲਾ ਵੀ ਸੰਘ ਅਤੇ ਬੀਜੇਪੀ ਆਗੂਆਂ ਵੱਲੋਂ ਦਿੱਤੇ ਫਿਰਕੂ ਨਫ਼ਰਤ ਦੇ ਪ੍ਰਚਾਰ ਦੀ ਮਾਨਸਿਕਤਾ ਦਾ ਸਿੱਟਾ ਹੈ।
ਇਨਕਲਾਬੀ ਕੇਂਦਰ, ਪੰਜਾਬ ਅਣਮਨੁੱਖੀ ਫ਼ਿਰਕੂ ਸੋਚ ਦੀ ਨਿੰਦਾ ਕਰਦਾ ਹੈ ਅਤੇ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦਾ ਹੈ। ਆਰ ਐੱਸ ਐੱਸ ਦੀ ਮਿਹਨਤਕਸ਼ ਲੋਕਾਈ ਨੂੰ ਭਰਾ ਮਾਰ ਜੰਗ ਦੀ ਭੱਠੀ ਵਿੱਚ ਧੱਕਣ ਵਾਲੀ ਲੋਕ ਵਿਰੋਧੀ ਨੀਤੀ ਦਾ ਜਥੇਬੰਦਕ ਢੰਗ ਨਾਲ ਤਿੱਖਾ ਵਿਰੋਧ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।