ਧਾਰਮਿਕ ਤੇ ਸੱਭਿਆਚਾਰਕ ਮੇਲੇ ਸਾਡੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਦੇ ਹਨ : ਇੰਸਪੈਕਟਰ ਸੋਨਮਦੀਪ ਕੌਰ

0
246
ਅਵਿਨਾਸ਼ ਸ਼ਰਮਾ, ਕਪੂਰਥਲਾ -ਜੈ ਦੁਰਗਾ ਸੇਵਾ ਸੰਮਤੀ ਰਜਿ. ਸਿੱਧਵਾਂ ਦੋਨਾ ਜਿਲਾ ਕਪੂਰਥਲਾ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਰਾਮ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ (ਜਨਮ ਅਸ਼ਟਮੀ) ਸ੍ਰੀ ਰਘੁਨਾਥ ਮੰਦਰ ਸਿੱਧਵਾਂ ਦੋਨਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ’ਚ ਬਤੌਰ ਮੁੱਖ ਮਹਿਮਾਨ ਥਾਣਾ ਸਦਰ ਦੀ ਇੰਚਾਰਜ ਇੰਸਪੈਕਟਰ ਸੋਨਮਦੀਪ ਕੌਰ ਉਚੇਚੇ ਤੌਰ ’ਤੇ ਪਹੁੰਚੇ ਤੇ ਵਿਸ਼ੇਸ਼ ਮਹਿਮਾਨ ’ਚ  ਪ੍ਰੈੱਸ ਕਲੱਬ ਕਪੂਰਥਲਾ ਦੇ ਸਾਬਕਾ ਪ੍ਰਧਾਨ ਤੇ ਪੱਤਰਕਾਰ ਸੁਖਪਾਲ ਸਿੰਘ ਹੁੰਦਲ ਤੇ ਉੱਘੇ ਕਾਸ਼ਤਕਾਰ ਜਤਿੰਦਰ ਸਿੰਘ ਸ਼ਾਮਿਲ ਹੋਏ। ਇਸ ਮੌਕੇ ਮੰਦਰ ਦੇ ਪੁਜਾਰੀ ਪੰਡਿਤ ਅਨੁਜ ਭਾਰਦਵਾਜ ਸ਼ਸਤਰੀ ਵੱਲੋਂ ਸੁੰਦਰ ਕਾਂਡ ਦੇ ਪਾਠ ਦਾ ਭੋਗ ਪਾਇਆ ਗਿਆ। ਉਪਰੰਤ ਜੈ ਦੁਰਗਾ ਭਜਨ ਮੰਡਲੀ ਸਿੱਧਵਾਂ ਦੋਨਾ ਦੇ ਭਗਤ ਸ੍ਰੀ ਰਵਿੰਦਰ ਕੁਮਾਰ ਸੰਤੂ, ਜਸਪਾਲ ਸ਼ਰਮਾ ਮਹੰਤ, ਸ਼ਮੀ ਭਗਤ ਆਦਿ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਉਪਰੰਤ ਸੰਮਤੀ ਪ੍ਰਧਾਨ ਸੋਮਦੱਤ ਸ਼ਰਮਾ, ਮਨੋਜ ਕੁਮਾਰ, ਪ੍ਰਵੇਜ ਅਖਤਰ ਕਾਲਾ, ਹਰਕਰਨ, ਰਾਣਾ, ਹਰੀਸ਼ ਕੁਮਾਰ, ਕੁਲਵੰਤ ਸਿੰਘ, ਰਾਹੁਲ, ਕਮਲ, ਰਘਬੀਰ ਸ਼ਰਮਾ ਪੱਲੀ, ਮੋਹਣ ਲਾਲ, ਪੰਕਿਤ ਕਾਲੜਾ, ਹਰਵਿੰਦਰ ਵਿਰਦੀ ਆਦਿ ਸੰਮਤੀ ਮੈਂਬਰਾਂ ਵੱਲੋਂ ਕੰਜਕ ਪੂਜਨ ਕਰਦਿਆਂ ਕੰਜਕਾਂ ਨੂੰ ਚੁੰਨੀਆਂ ਤੇ ਦਰਸ਼ਨਾਂ ਦਿੱਤੀ ਤੇ ਆਸ਼ੀਰਵਾਦ ਲਿਆ। ਉਪਰੰਤ ਸਾਰੇ ਪਿੰਡ ਨੂੰ ਅਤੁੱਟ ਭੰਡਾਰਾ ਵਰਤਿਆ ਗਿਆ। ਰਾਤ 9 ਤੋਂ 12 ਵਜੇ ਤੱਕ ਵੀ ਭਜਨ ਮੰਡਲੀ ਦੇ ਭਗਤਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਭਜਨ ਗਾ ਕੇ ਹਾਜਰ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਮਤੀ ਵੱਲੋਂ ਮੁੱਖ ਮਹਿਮਾਨ ਇੰਸਪੈਕਟਰ ਸੋਨਮਦੀਪ ਕੌਰ, ਸੁਖਪਾਲ ਹੁੰਦਲ ਅਤੇ ਜਤਿੰਦਰ ਸਿੰਘ ਬਿੱਲੂ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਅਕਾਲੀ ਆਗੂ ਦਲਵਿੰਦਰ ਸਿੰਘ ਸਿੱਧੂ, ਸਰਕਲ ਪ੍ਰਧਾਨ ਆਪ ਗੁਰਮੇਲ ਸਿੰਘ ਸਿੱਧੂ, ਸਰਪੰਚ ਜਸਵਿੰਦਰ ਸਿੰਘ, ਮਾਸਟਰ ਸਰਬਨ ਸਿੰਘ ਪੰਚ, ਸੁਖਪਾਲ ਸਿੰਘ ਪੰਚ, ਗੁਰਮੇਲ ਸਿੰਘ ਗਿੱਲ, ਬਲਬੀਰ ਚੰਦ ਪ੍ਰਧਾਨ, ਚਰਨਜੀਤ ਸਿੰਘ ਪੰਚ, ਲੰਬੜਦਾਰ ਸੰਤੋਖ ਸਿੰਘ, ਬਾਬਾ ਸੰਦੀਪ ਸਿੰਘ, ਤਲਵਿੰਦਰ ਸਿੰਘ ਗਿੱਲ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜਰ ਸਨ। ਪ੍ਰਧਾਨ ਸੋਨਮ ਦੱਤ ਸ਼ਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਧਾਈਆਂ ਦਿੱਤੀਆਂ। ਗੁਰਮੇਲ ਸਿੰਘ ਗਿੱਲ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।

LEAVE A REPLY

Please enter your comment!
Please enter your name here