ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਮੁਹੱਲਾ ਕਲੀਨਿਕ ਸ਼ੁਰੂ

0
185

ਸਿਹਤਮੰਦ ਵਿਅਕਤੀ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦੈ: ਜੱਗਾ

ਅੰਮ੍ਰਿਤਸਰ , 5 ਮਈ
ਆਮ ਆਦਮੀ ਪਾਰਟੀ ਦੇ ਸੀਨੀਅਰ ਨੌਜਵਾਨ ਆਗੂ ਅਤੇ ਜਿਲ੍ਹੇ ਦੇ ਕੋ-ਪ੍ਰਧਾਨ ਸ੍ਰ ਜਗਜੀਤ ਸਿੰਘ ਜੱਗਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਸਿਹਤਮੰਦ ਵੇਖਣਾ ਚਹੁੰਦੀ ਹੈ । ਇਸ ਦੇ ਲਈ ਸਰਕਾਰ ਵੱਲੋਂ ਮੁਹੱਲਾ ਕਲੀਨਕਾਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ । ਸਿਹਤਮੰਦ ਵਿਅਕਤੀ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦਾ ਹੈ । ਉਹ ਅੱਜ ਵਿਧਾਨ ਸਭਾ ਹਲਕਾ ਦੱਖਣੀ ਵਿੱਚ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਗੁਰਦੁਆਰਾ ਸਾਹਿਬ ਸਾਹਮਣੇ ਮੁਹੱਲਾ ਕਲੀਨਿਕ ਦਾ ਉਦਘਾਟਨ
ਕਰਨ ਸਮੇਂ ਸੰਬੋਧਨ ਕਰ ਰਹੇ ਸਨ । ਇਸ ਤੋਂ ਪਹਿਲਾਂ ਉਨ੍ਹਾਂ ਨੇ ਸ੍ਰ ਮਨਪ੍ਰੀਤ ਸਿੰਘ ਓ ਐੱਸ ਡੀ ਕੈਬੀਨਟ ਮੰਤਰੀ ਡਾ ਇੰਦਰਬੀਰ ਸਿੰਘ ਨਿੱਜਰ, ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰ ਹਰਪ੍ਰੀਤ ਸਿੰਘ ਸੂਦਨ ਅਤੇ ਸਿਵਲ ਸਰਜਨ ਤੋਂ ਇਲਾਵਾ ਹੋਰ ਵੀ ਇੱਥੇ ਪੁੱਜੀਆਂ ਹਸਤੀਆਂ ਦ‍ਾ ਸਵਾਗਤ ਕਰ ਰਹੇ ਸਨ । ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਹੀ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ । ਇਸ ਤੋਂ ਪਹਿਲਾਂ ਸਮੇਂ -ਸਮੇਂ ਦੀਆਂ ਸਰਕਾਰ ਪੰਜਾਬ ਦੇ ਲੋਕਾਂ ਨਾਲ ਗਦਾਰੀ ਹੀ ਕਰਦੀਆਂ ਰਹੀਆਂ । ਜਿਸ ਕਰਕੇ ਪੰਜਾਬ ਦੀਆਂ ਸਮੱਸਿਆਵਾਂ ਅੱਜ ਵੀ ਜਿਉਂ ਦੀਆਂ ਤਿਓ ਹਨ । ਉਨ੍ਹਾਂ ਕਿਹਾ ਆਮ ਆਦਮੀ ਮੁਹੱਲਾ ਕਲੀਨਕਾਂ ਦੇ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ। ਜਗਦੀਪ ਸਿੰਘ ਜੱਗਾ ਜਿਲ੍ਹਾ ਕੋ ਪ੍ਰਧਾਨ ਯੂਥ ਵਿੰਗ ਨੇ ਕਿਹਾ ਵਾਰਡ ਨੰਬਰ 55 ਦੀਆਂ ਜੋ ਸਮੱਸਿਆਵਾਂ ਹਨ ਨੂੰ ਵੀ ਪਹਿਲਾ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ ।ਉਨ੍ਹਾਂ ਕੈਬੀਨਟ ਮੰਤਰੀ ਡਾ ਨਿੱਜਰ ਦ‍ਾ ਵੀ ਧੰਨਵਾਦ ਕੀਤਾ ਜਿੰਨ੍ਹਾਂ ਦੀ ਬਦੋਲਤ ਵਿਧਾਨ ਸਭਾ ਹਲਕਾ ਦੱਖਣੀ ਵਿੱਚ ਵੱਖ -ਵੱਖ ਕੰਮਾਂ ਦੀਆਂ ਲਹਿਰਾਂ -ਬਹਿਰਾਂ ਹੋਈਆਂ ਪਈਆਂ ਹਨ ।ਇਸ ਮੌਕੇ ਅਮ੍ਰਿਤਸਰ ਸੇਵਕ ਜਥਾ ਜੌੜਾ ਘਰ ਦੇ ਪ੍ਰਧਾਨ ਗੁਰਮੀਤ ਸਿੰਘ ਬਿੱਟੂ,ਰਾਜੂ,ਅਰਵਿੰਦਰ ਸਿੰਘ,ਜਤਿੰਦਰ ਸਿੰਘ ਸੋਨੂੰ,ਇੰਦਰਜੀਤ ਸਿੰਘ ਬਾਬਾ , ਅਮਰਜੀਤ ਵਿਰਦੀ ਅਤੇ ਹੋਰ ਸਾਥੀਆਂ ਵੱਲੋਂ ਮਨਪ੍ਰੀਤ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰ ਸੂਦਨ ਅਤੇ ,ਸਿਵਲ ਸਰਜਨ ਦਾ ਸਨਮਾਨ ਵੀ ਕੀਤਾ ਗਿਆ।
ਕੈਪਸ਼ਨ : ਆਪ ਆਗੂ ਜਗਜੀਤ ਸਿੰਘ ਜੱਗਾ ਉਚ ਅਧਿਕਾਰੀਆਂ ਦਾ ਸਨਮਾਨ ਕਰਦੇ ਹੋਏ ।

LEAVE A REPLY

Please enter your comment!
Please enter your name here