ਨਕਲੀ ਕਿਹੇ ਜਾਣ ‘ਤੇ ਬੋਲੇ ਰਾਮ ਰਹੀਮ, ਮੈਂ ਪਤਲਾ ਕੀ ਹੋਇਆ ਲੋਕਾਂ ਨੇ ਨਕਲੀ ਕਹਿਣਾ ਸ਼ੁਰੂ ਕਰ ਦਿੱਤਾ

0
355

ਜੇਲ ਤੋਂ ਪੈਰੋਲ ‘ਤੇ ਆਏ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਫਰਜ਼ੀ ਕਹੇ ਜਾਣ ‘ਤੇ ਸਪੱਸ਼ਟੀਕਰਨ ਦਿੱਤਾ ਹੈ। ਸਤਿਸੰਗ ਦੌਰਾਨ ਉਸ ਨੇ ਵਿਅੰਗਮਈ ਲਹਿਜੇ ਵਿਚ ਕਿਹਾ ਕਿ “ਮੈਂ ਪਤਲਾ ਕੀ ਹੋਇਆ, ਲੋਕ ਮੈਨੂੰ ਨਕਲੀ ਕਹਿਣ ਲੱਗ ਪਏ।” ਦਰਅਸਲ ਚੰਡੀਗੜ੍ਹ, ਅੰਬਾਲਾ ਅਤੇ ਪੰਚਕੂਲਾ ਦੇ ਕੁਝ ਸ਼ਰਧਾਲੂਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਸਨ। ਜਿਸ ‘ਚ ਉਨ੍ਹਾਂ ਕਿਹਾ ਕਿ ਜੇਲ ਤੋਂ ਪੈਰੋਲ ‘ਤੇ ਆਇਆ ਰਾਮ ਰਹੀਮ ਫਰਜ਼ੀ ਹੈ। ਅਸਲੀ ਕਿਤੇ ਅਗਵਾ ਹੋ ਗਿਆ ਹੈ। ਹਾਲਾਂਕਿ ਹਾਈ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਰਾਮ ਰਹੀਮ ਫਿਲਹਾਲ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ‘ਚ ਹੈ। ਰਾਮ ਰਹੀਮ ਨੇ ਕਿਹਾ ਕਿ ਮੈਂ ਭਾਰਤ ਦੇਸ਼ ਵਿੱਚ ਰਹਿੰਦਾ ਹਾਂ ਅਤੇ ਕਾਨੂੰਨ ਦਾ ਪਾਲਣ ਕਰਨ ਵਾਲਾ ਵਿਅਕਤੀ ਹਾਂ। ਜੋ ਕਰੋੜਾਂ ਅਤੇ ਅਰਬਾਂ ਸੰਗਤਾਂ ਨਾਲ ਜੁੜੇ ਹੋਏ ਹਨ, ਉਹ ਜਾਣਦੇ ਹਨ ਕਿ ਉਨ੍ਹਾਂ ਦਾ ਗੁਰੂ ਉਹ ਹੈ ਜਾਂ ਕੋਈ ਹੋਰ। ਰਾਮ ਰਹੀਮ ਨੇ ਕਿਹਾ ਕਿ ਜਦੋਂ ਅਦਾਲਤ ਨੇ ਹੀ ਇਸ ਬਾਰੇ ਸਭ ਕੁਝ ਕਹਿ ਦਿੱਤਾ ਹੈ ਤਾਂ ਸਾਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ।

ਹਾਈਕੋਰਟ ਨੇ ਇਸ ਮਾਮਲੇ ਵਿੱਚ ਡੇਰਾ ਸ਼ਰਧਾਲੂਆਂ ਨੂੰ ਸਖ਼ਤ ਫਟਕਾਰ ਲਗਾਈ ਹੈ। ਹਾਈਕੋਰਟ ਨੇ ਕਿਹਾ ਕਿ ਇਹ ਸਿਰਫ ਇੱਕ ਫਿਲਮ ਵਿੱਚ ਹੀ ਸੰਭਵ ਹੈ। ਅਜਿਹਾ ਲਗਦਾ ਹੈ ਕਿ ਜਿਨ੍ਹਾਂ ਨੇ ਪਟੀਸ਼ਨ ਦਾਇਰ ਕੀਤੀ ਸੀ, ਉਨ੍ਹਾਂ ਨੇ ਕੋਵਿਡ ਦੇ ਸਮੇਂ ਕੋਈ ਫਿਲਮ ਦੇਖੀ ਹੈ। ਹਾਈਕੋਰਟ ਨੇ ਕਿਹਾ ਕਿ ਇਹ ਫਿਲਮ ਨਹੀਂ ਚੱਲ ਰਹੀ। ਹਾਈ ਕੋਰਟ ਅਜਿਹੇ ਮਾਮਲਿਆਂ ਦੀ ਸੁਣਵਾਈ ਲਈ ਨਹੀਂ ਹੈ। ਪਟੀਸ਼ਨ ਦਾਇਰ ਕਰਦੇ ਸਮੇਂ ਮਨ ਦੀ ਵਰਤੋਂ ਕਰਨੀ ਚਾਹੀਦੀ ਹੈ। 2 ਸਾਲ ਪਹਿਲਾਂ ਵੀ ਰਾਮ ਰਹੀਮ ਦੀ ਜਾਂਚ ਸੈਸ਼ਨ ਜੱਜ ਰਾਹੀਂ ਹੋਈ ਸੀ ਅਤੇ ਦੋਸ਼ ਝੂਠੇ ਨਿਕਲੇ ਸਨ।

LEAVE A REPLY

Please enter your comment!
Please enter your name here