ਨਗਰ ਕੌਂਸਲ ਤਰਨਤਾਰਨ ਦੀ ਵਾਰਡ ਨੰਬਰ 23 ਵਿੱਚ ਭਾਜਪਾ ਵੱਲੋਂ ਚੋਣ ਪ੍ਰਚਾਰ ਜੋਰਾ ‘ਤੇ

0
67
ਤਰਨਤਾਰਨ,24 ਫਰਵਰੀ
ਨਗਰ ਕੌਂਸਲ ਤਰਨਤਾਰਨ ਦੀਆਂ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਭਾਜਪਾ ਉਮੀਦਵਾਰ ਚੋਣ ਮੈਦਾਨ ਵਿੱਚ ਉੱਤਰ ਆਏ ਹਨ।ਤਰਨਤਾਰਨ ਸ਼ਹਿਰ ਦੀ ਵਾਰਡ ਨੰਬਰ 23 ਵਿੱਚ ਭਾਜਪਾ ਉਮੀਦਵਾਰ ਰਾਜਵਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਦੇ ਹੱਕ ਵਿੱਚ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਸਮੁੱਚੀ ਟੀਮ ਦੀ ਹਾਜਰੀ ਵਿੱਚ ਜੋਰਦਾਰ ਚੋਣ ਪ੍ਰਚਾਰ ਕੀਤਾ ਗਿਆ।ਇਸ ਦੌਰਾਨ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਜੰਗਲ ਰਾਜ ਵਿੱਚ ਬਦਲ ਦਿੱਤਾ ਹੈ।ਬਦਲਾਅ ਦੇ ਨਾਮ ਤੇ ਝੂਠ ਬੋਲ ਕੇ ਪੰਜਾਬ ਦੀ ਸੱਤਾ ‘ਤੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੀਆਂ ਆਸਾਂ ‘ਤੇ ਪਾਣੀ ਫੇਰਿਆ ਹੈ,ਪਰ ਹੁਣ ਪੰਜਾਬ ਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਕਿਉਂਕਿ ਭਾਰਤ ਦੇ ਬਾਕੀ ਸੂਬਿਆਂ ਦੀ ਤਰਜ ਤੇ ਪੰਜਾਬ ਸੂਬੇ ਵਿੱਚ ਵੀ ਲੋਕ ਭਾਰਤੀ ਜਨਤਾ ਪਾਰਟੀ ਜੋ ਅਮਨ ਕਾਨੂੰ ਬਹਾਲ ਰੱਖਣ ਵਿੱਚ ਸਮਰੱਥ ਹੈ ਨੂੰ ਆਪਣੀ ਪਹਿਲੀ ਪਸੰਦ ਮੰਨ ਰਹੇ ਹਨ। ਇਸ ਮੌਕੇ ‘ਤੇ ਉਨਾਂ ਭਾਜਪਾ ਦੀ ਕਾਮਯਾਬ ਲਗਾਤਾਰ ਤਿੰਨ ਵਾਰ ਬਣੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਗਰ ਤਰਨਤਾਰਨ ਦਾ ਨਿਰਪੱਖ ਵਿਕਾਸ ਕਰਵਾਉਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਹੰਭਲਾ ਮਾਰ ਕੇ ਨਗਰ ਕੌਂਸਲ ਤਰਨਤਾਰਨ ਦੀ ਵਾਗਡੋਰ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿੱਚ ਦੇਣੀ ਹੋਵੇਗੀ।ਭਾਜਪਾ ਉਮੀਦਵਾਰ ਰਾਜਵਿੰਦਰ ਕੌਰ ਨੂੰ ਕਾਮਯਾਬ ਕਰਨ ਲਈ ਚੋਣ ਨਿਸ਼ਾਨ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਨਗਰ ਕੌਂਸਲ ਵਿੱਚ ਭੇਜਣਾ ਹੋਵੇਗਾ ਤਾਂ ਜੋ ਵਾਰਡ ਨੰਬਰ 23 ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਮੌਕੇ ‘ਤੇ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ,ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ,ਸਰਕਲ ਸ਼ਹਿਰੀ ਪ੍ਰਧਾਨ ਪਵਨ ਕੁੰਦਰਾ,ਪਰਮਜੀਤ ਸਿੰਘ ਮਾਨ,ਦੇਸਰਾਜ ਸਿੰਘ ਡਾਲੇਕੇ,ਘੁੱਲਾ ਸਿੰਘ ਮਿਆਣੀ, ਅੰਮ੍ਰਿਤ ਸ਼ਰਮਾ,ਕਸ਼ਮੀਰ ਸਿੰਘ ਬਾਊ ਤੋਂ ਇਲਾਵਾ ਵਾਰਡ ਨੰਬਰ 23 ਦੇ ਮੋਹਤਬਰ ਲੋਕ ਗੁਰਪ੍ਰੀਤ ਸਿੰਘ ਲਾਡੀ,ਗੁਰਜੀਤ ਸਿੰਘ ਚਿੱਟੂ,ਸੁਰਿੰਦਰ ਸਿੰਘ ਬੌਬੀ,ਕੁਲਵੰਦਰ ਸਿੰਘ,ਬਿਕਰਮਜੀਤ ਸਿੰਘ ਰਾਜਾ,ਦਿਲਾਵਰ ਸਿੰਘ ਰਾਜੂ,ਮਨਜੀਤ ਸਿੰਘ ਮਿੰਟੂ,ਕੁਲਦੀਪ ਸਿੰਘ ਕਾਲਾ, ਗੁਰਪ੍ਰੀਤ ਸਿੰਘ ਗੋਪੀ,ਨਿਰਮਲ ਸਿੰਘ ਨਿੰਮਾ,ਯੁਵਰਾਜ ਸਿੰਘ ਜੋਨੀ ਤੋਂ ਇਲਾਵਾ ਵਾਰਡ ਨੰਬਰ 23 ਦੇ ਸੈਂਕੜੇ ਵਰਕਰ ਸਾਹਿਬਾਨ ਮੌਜੂਦ ਸਨ।
ਕੈਪਸ਼ਨ- ਵਾਰਡ ਨੰਬਰ 23 ਵਿੱਚ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)

LEAVE A REPLY

Please enter your comment!
Please enter your name here