ਨਗਰ ਨਿਗਮ ਕਮਿਸ਼ਨਰ ਵੱਲੋਂ ਕੂੜੇ ਦੀਆਂ ਸਾਈਟਾਂ ਦਾ ਦੌਰਾ

0
229
ਕਪੂਰਥਲਾ ( ਸੁਖਪਾਲ ਸਿੰਘ ਹੁੰਦਲ ) -ਨਗਰ ਨਿਗਮ ਫਗਵਾੜਾ ਦੀ ਕਮਿਸ਼ਨਰ ਡਾ. ਨਯਨ ਜੱਸਲ ਵਲੋਂ ਅੱਜ ਫਗਵਾੜਾ ਸ਼ਹਿਰ ਅੰਦਰ ਕੂੜੇ ਦੀਆਂ ਸਾਇਟਾਂ ਦਾ ਦੌਰਾ ਕਰਕੇ ਨਿਗਮ ਦੀ ਸਿਹਤ ਸ਼ਾਖਾ ਤੇ ਸਫਾਈ ਵਿਭਾਗ ਨੂੰ ਸਖਤ ਹਦਾਇਤ ਦਿੱਤੀ ਗਈ ਕਿ ਉਹ ਰੋਜ਼ਾਨਾ ਦੇ ਆਧਾਰ ’ਤੇ ਕੂੜੇ ਦੀ ਚੁਕਾਈ  ਨੂੰ ਯਕੀਨੀ ਬਣਾਉਣ। ਕਮਿਸ਼ਨਰ ਵਲੋਂ ਗੋਦਾਮ ਰੋਡ, ਸੰਤੋਖਪੁਰਾ, ਹੁਸ਼ਿਆਰਪੁਰ ਰੋਡ, ਬਸੰਤ ਨਗਰ, ਭਗਤਪੁਰਾ ਤੇ ਗੋਬਿੰਦਪੁਰਾ ਦਾ ਦੌਰਾ ਕੀਤਾ ਗਿਆ।ਉਨ੍ਹਾਂ ਅੱਜ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਸਿਹਤ ਸ਼ਾਖਾ ਤੇ ਇੰਜੀਨਅਰਿੰਗ ਸ਼ਾਖਾ ਦੇ ਅਧਿਕਾਰੀਆਂ ਨਾਲ ਦੌਰਾ ਕੀਤਾ ਤੇ ਕਿਹਾ ਕਿ ਕੂੜਾ ਸੁੱਟਣ ਵਾਲੀਆਂ ਥਾਵਾਂ ’ਤੇ ਚਾਰਦਿਵਾਰੀ ਕੀਤੇ ਜਾਣ ਦੀ ਸਮੀਖਿਆ ਕੀਤੀ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖਾਲੀ ਪਲਾਟਾਂ , ਸੜਕਾਂ ਕੰਢੇ ਆਦਿ ਵਿਖੇ ਕੂੜਾ ਨਾ ਸੁੱਟਣ ਸਗੋਂ ਘਰੋਂ-ਘਰੀਂ ਕੂੜਾ ਇਕੱਤਰ ਕਰਨ ਵਾਲੀਆਂ ਟੀਮਾਂ ਨੂੰ ਕੂੜਾ ਦੇਣ ਤਾਂ ਜੋ ਸ਼ਹਿਰ ਅੰਦਰ ਸਾਫ ਸਫਾਈ ਰੱਖਣ ਵਿਚ ਮਦਦ ਮਿਲ ਸਕੇ।

LEAVE A REPLY

Please enter your comment!
Please enter your name here