ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਪੰਜ ਦਿਨਾਂ ਯੋਗਾ ਕੈਂਪ ਆਰੰਭ

0
146

ਬੰਗਾ, 05 ਜੂਨ :- ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਅੰਤਰ-ਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਪੰਜ ਦਿਨਾਂ ਯੋਗਾ ਕੈਂਪ ਆਰੰਭ ਹੋਇਆ। ਇਸ ਮੌਕੇ ਡਾ, ਰਮਗੀਤ ਆਯੁਰਵੈਦਿਕ ਮੈਡੀਕਲ ਅਫਸਰ ਨੇ ਨਰਸਿੰਗ ਵਿਦਿਆਰਥੀਆਂ ਨੂੰ ਯੋਗਾ ਸਿਖਾਇਆ। ਉਹਨਾਂ ਦੱਸਿਆ ਕਿ ਡਾਇਰੈਕਟਰ ਆਯੁਰਵੈਦਾ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਦੀ ਯੋਗ ਅਗਵਾਈ ਵਿਚ ਭਾਰਤ ਦੀ 5000 ਹਜ਼ਾਰ ਪੁਰਾਣੀ ਯੋਗ ਅਭਿਆਸ ਦੀ ਪਰੰਪਰਾ ਬਾਰੇ ਵਿਦਿਆਰਥੀਆਂ ਨੂੰ ਜਾਗਰੁਕ ਕਰਵਾਇਆ ਹੈ । ਉਹਨਾਂ ਨੇ ਯੋਗਾ ਅਭਿਆਸ ਕਰਵਾਉਂਦੇ ਹੋਏ ਵਿਦਿਆਰਅਆਂ ਨੂੰ ਰੋਜ਼ਾਨਾ ਜੀਵਨ ਵਿਚ ਤੰਦਰੁਸਤ ਰਹਿਣ ਲਈ ਯੋਗ ਦੀ ਵਿਸ਼ੇਸ਼ ਮਹੱਤਤਾ ਬਾਰੇ ਜਾਣੂੰ ਕਰਵਾਇਆ । ਡਾ, ਰਮਗੀਤ ਆਯੁਰਵੈਦਿਕ ਮੈਡੀਕਲ ਅਫਸਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ‌ਯੋਗਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਪਰ ਸਾਨੂੰ ਯੋਗਾ ਦੇ ਆਸਣ ਸਹੀ ਢੰਗ ਨਾਲ ਕਰਨੇ ਚਾਹੀਦੇ ਹਨ । ਉਹਨਾਂ ਨੇ ਯੋਗ ਆਸਣਾਂ ਦੇ ਫ਼ਾਇਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਡਾ, ਰਮਗੀਤ ਆਯੁਰਵੈਦਿਕ ਮੈਡੀਕਲ ਅਫਸਰ ਨੇ ਨਰਸਿੰਗ ਵਿਦਿਆਰਥੀ ਨੂੰ ਵੱਖ-ਵੱਖ ਯੋਗ ਕ੍ਰਿਆਵਾਂ ਦਾ ਅਭਿਆਸ ਵੀ ਕਰਵਾਇਆ। ਇਸ ਮੌਕੇ ਮੈਡਮ ਸਰੋਜ ਬਾਲਾ ਨੇ ਵਿਦਿਆਰਥੀਆਂ ਦਾ ਪੰਜ ਦਿਨਾਂ ਯੋਗਾ ਕੈਂਪ ਵਿਚ ਹਿੱਸਾ ਲੈਣ ਲਈ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਕਾਲਜ ਅਧਿਆਪਕ ਅਤੇ ਨਰਸਿੰਗ ਵਿਦਿਆਰਥੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਪੰਜ ਦਿਨਾਂ ਯੋਗਾ ਕੈਂਪ ਵਿਚ ਨਰਸਿੰਗ ਵਿਦਿਆਰਥੀਆਂ ਨੂੰ ਯੋਗਾ ਸਿਖਾਉਂਦੇ ਹੋਏ ਡਾ ਰਮਗੀਤ ਆਯੁਰਵੈਦਿਕ ਮੈਡੀਕਲ ਅਫਸਰ

LEAVE A REPLY

Please enter your comment!
Please enter your name here