ਨਰਿੰਦਰ ਮੋਦੀ ਦਾ ਵਿਰੋਧ ਕਰਨ ਜਾ ਰਹੇ ਸੈਂਕੜੇ ਕਿਸਾਨ ਮਜ਼ਦੂਰ ਭਾਰੀ ਪੁਲਿਸ ਰੋਕਾਂ ਲਾ ਕੇ ਰੋਕੇ ਕਿਸਾਨ ਮਜ਼ਦੂਰ ਆਗੂਆਂ ਦੀ ਗਿਰਫਤਾਰੀ ਲਈ ਘਰਾਂ ਚ ਛਾਪੇਮਾਰੀ ਕਿਰਤੀ ਕਿਸਾਨ ਯੂਨੀਅਨ ਦੇ ਦਫ਼ਤਰ ਨੂੰ ਕੀਤਾ ਸੀਲ

0
49
ਨਰਿੰਦਰ ਮੋਦੀ ਦਾ ਵਿਰੋਧ ਕਰਨ ਜਾ ਰਹੇ ਸੈਂਕੜੇ ਕਿਸਾਨ ਮਜ਼ਦੂਰ ਭਾਰੀ ਪੁਲਿਸ ਰੋਕਾਂ ਲਾ ਕੇ ਰੋਕੇ
ਕਿਸਾਨ ਮਜ਼ਦੂਰ ਆਗੂਆਂ ਦੀ ਗਿਰਫਤਾਰੀ ਲਈ ਘਰਾਂ ਚ ਛਾਪੇਮਾਰੀ
ਕਿਰਤੀ ਕਿਸਾਨ ਯੂਨੀਅਨ ਦੇ ਦਫ਼ਤਰ ਨੂੰ ਕੀਤਾ ਸੀਲ
ਦਲਜੀਤ ਕੌਰ
ਜਲੰਧਰ, 24 ਮਈ, 2024: ਅੱਜ  ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਲਈ ਜਾ ਰਹੇ ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ,ਆਲ ਇੰਡੀਆ ਮਜਦੂਰ ਕਿਸਾਨ ਸਭਾ ਦੇ ਮੈਂਬਰ ਜਲੰਧਰ ਮੋਗਾ ਰੋਡ ਨਕੋਦਰ ਤੇ ਭਾਰੀ ਪੁਲਿਸ ਫੋਰਸ ਅਤੇ ਆਰਮੀ ਲਗਾ ਕੇ ਕਿਸਾਨਾਂ ਨੂੰ ਰੋਕਿਆ ਗਿਆ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਕੇਕੇਯੂ ਦੇ ਸਾਰੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਕਿਸਾਨ ਮਜ਼ਦੂਰ ਵਿਰੋਧੀ ਮੋਦੀ ਖਿਲਾਫ ਸ਼ਾਂਤਮਈ ਪ੍ਰਦਰਸ਼ਨ ਕਰਨ ਜਾ ਰਹੇ ਕਿਸਾਨਾਂ ਮਜਦੂਰਾਂ ਨੂੰ ਧੱਕੇ ਨਾਲ ਰੋਕਿਆ ਗਿਆ। ਪੁਲਿਸ ਵੱਲੋਂ ਖੁਦ ਰਸਤਿਆਂ ਚ ਆਪਣੀਆਂ ਗੱਡੀਆਂ ਲਗਾ ਕੇ ਆਮ ਲੋਕਾਂ ਨੂੰ ਰੋਕ ਕੇ ਖੱਜਲ ਹੋਣ ਲਈ ਮਜਬੂਰ ਕੀਤਾ। ਕਿਸਾਨ ਮਜ਼ਦੂਰ ਸੜਕਾਂ ਨੂੰ ਜਾਮ ਕਰਨ ਦੀ ਵਜਾਏ ਇਕ ਪਾਸੇ ਪ੍ਰਦਰਸ਼ਨ ਕੀਤਾ ਤਾਂ ਜ਼ੋ ਆਮ ਲੋਕਾਂ ਨੂੰ ਪ੍ਰਸ਼ਾਨੀ ਨਾ ਹੋਵੇ।
ਮੋਦੀ ਦੀ ਜਲੰਧਰ ਫੇਰੀ ਤੋਂ ਕੁੱਝ ਘੰਟੇ ਪਹਿਲਾਂ ਪੰਜਾਬ ਪੁਲਿਸ ਨੇ ਕਿਸਾਨਾਂ ਮਜਦੂਰਾਂ ਦੇ ਆਗੂਆ ਨੂੰ ਗਿਰਫ਼ਤਾਰ ਕਰਨ ਲਈ ਚਲਾਏ ਗਏ ਕੰਗੀ ਅਪ੍ਰੇਸ਼ਨ ਤਹਿਤ ਅੱਜ ਸਵੇਰੇ ਚਾਰ ਵਜੇ ਡੀ.ਐੱਸ.ਪੀ.ਸ਼ਾਹਕੋਟ ਅਤੇ ਐੱਸ.ਐੱਚ.ਓ ਲੋਹੀਆ ਵੱਲੋਂ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜ਼ਿਲਾ ਪ੍ਰਧਾਨ ਹੰਸ ਰਾਜ ਪੱਬਵਾਂ, ਗੁਰਪ੍ਰੀਤ ਝੀਦਾਂ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ, ਮੱਖਣ ਸਿੰਘ ਕੰਦੋਲਾਂ, ਨੌਜਵਾਨ ਭਾਰਤ ਦੇ ਆਗੂ ਸੋਨੂੰ ਲੋਹੀਆਂ, ਸੰਦੀਪ ਅਰੋੜਾ ਨੂੰ ਗਿਰਫ਼ਤਾਰ ਕਰਨ ਲਈ ਭਾਰੀ ਪੁਲੀਸ ਨਾਲ ਰੇਡ ਕੀਤੀ, ਪਰ ਮੌਕਾ ਤੇ ਘਰ ਵਿਚ ਮਜ਼ਦੂਰ ਆਗੂ ਹਾਜਰ ਨਹੀਂ ਸਨ। ਉਸ ਤੋਂ ਕੁਝ ਘੰਟੇ ਬਾਦ ਲੇਡੀਜ਼ ਪੁਲਿਸ ਅਫਸਰ ਪੁਲੀਸ ਮੁਲਾਜਮ ਨਾਲ ਉਹਨਾਂ ਦੇ ਘਰ ਪਹੁੰਚੀ। ਕਿਰਤੀ ਕਿਸਾਨ ਯੂਨੀਅਨ ਦੇ ਦਫ਼ਤਰ ਨੂੰ ਪੁਲਿਸ ਵੱਲੋਂ ਸੀਲ ਕਰ ਦਿੱਤਾ ਗਿਆ।
ਯੂਨੀਅਨ ਦੇ ਆਗੂਆਂ ਨੇ ਦੋਸ਼ ਲਾਇਆ ਮੋਦੀ ਦੀ ਅਗਵਾਈ ਹੇਠ ਕੇਂਦਰੀ ਏਜੰਸੀਆਂ ਤੋਂ ਡਰਦੀ ਭਗਵੰਤ ਮਾਨ ਸਰਕਾਰ ਮੋਦੀ ਦੀ ਪੰਜਾਬ ਫੇਰੀ ਨੂੰ ਸਫਲ ਬਣਾ ਕੇ ਅੰਦਰ ਖ਼ਾਤੇ ਮੋਦੀ ਵਾਂਗ ਹੀ ਕਾਰਪੋਰੇਟ ਜਗਤ ਤੋਂ ਆਪਣੇ ਸਾਮਰਾਜ ਪੱਖੀ ਕਿਰਦਾਰ ਦਾ ਸਰਟਫਿਕੇਟ ਲੈਣਾ ਚਾਹੁੰਦੀ ਹੈ। ਇਸੇ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦੇ ਆਗੂਆਂ ਨੂੰ ਜੇਲੀਂ ਡੱਕ ਕੇ ਉਹਨਾ ਦੀਆਂ ਪਿਛਲੀਆਂ ਗਰੰਟੀਆਂ ਤੇ ਖੜੇ ਕੀਤੇ ਜਾ ਰਹੇ ਸਵਾਲਾਂ ਤੋਂ ਮੋਦੀ ਤੇ ਭਗਵੰਤ ਮਾਨ ਬਚਣਾ ਚਾਹੁੰਦੇ ਹਨ। ਯੂਨੀਅਨਾਂ ਇਸ ਦਾ ਸਖ਼ਤ ਵਿਰੋਧ ਕਰਦੀ ਹੈ। ਇਸ ਮੌਕੇ ਆਲ ਇੰਡੀਆ ਕਿਸਾਨ ਸਭਾ 1936 ਦੇ ਸੂਬਾਈ ਆਗੂ ਸੰਦੀਪ ਅਰੋੜਾ, ਸੂਖਚੈਨ ਸਿੰਘ ਜਮਹੂਰੀ ਕਿਸਾਨ ਸਭਾ ਦੇ ਆਗੂ ਮਨੋਹਰ ਗਿੱਲ, ਮੇਜਰ ਸਿੰਘ ਖੁਰਲਾਪੁਰ ਹਾਜ਼ਰ ਸਨ।

LEAVE A REPLY

Please enter your comment!
Please enter your name here