ਸੈਕਰਾਮੈਂਟੋ ( ਹੁਸਨ ਲੜੋਆ ਬੰਗਾ)
ਨਵੇਂ ਉਸਾਰੀ ਅਧੀਨ ਚੱਲ ਰਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਗਰੀਨ ਡਿਸਟ੍ਰਿਕ ਰੋਜਬਰਗ ਸ਼ਹਿਰ ਓਰੀਗਨ ਵਿਖੇ ਸਮੂਹ ਗੁਰੂ ਪਿਆਰੀ ਸਾਧ ਸੰਗਤ ਵਲੋਂ ਪਹਿਲੇ ਨਵੇਂ ਨਿਸ਼ਾਨ ਸਾਹਿਬ ਦੀ ਸੇਵਾ ਅਤੇ ਚੜਾਉਣ ਦੀ ਰਸਮ ਕੀਤੀ ਗਈ।ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ,ਸਮੂਹ ਸੰਗਤਾਂ ਨੇ ਕੀਰਤਨ ਦਾ ਵੀ ਅਨੰਦ ਮਾਣਿਆ ਅਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗਰੰਥੀ ਹਰਵਿੰਦਰ ਸਿੰਘ ਨੇ ਸਮੂਹ ਸੰਗਤਾਂ ਨੂੰ ਗੁਰੂ ਵਾਲੇ ਬਣੋ ਅਤੇ ਅੰਮ੍ਰਿਤਧਾਰੀ ਸਿੰਘ ਸਜੋ ਉਨਾ ਨੇ ਕਿਹਾ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਗੁਰਦੁਆਰਾ ਸਾਹਿਬ ਲਿਆਉਣ ਦੀ ਪ੍ਰੇਰਨਾ ਕੀਤੀ। ਇਸ ਮੌਕੇ ਕਮੇਟੀ ਮੈਂਬਰ ਮਨਜੀਤ ਸਿੰਘ ਸੰਧੂ ਹੀਉਂ, ਗੁਰਦਿਆਲ ਸਿੰਘ ਮੱਲੀ ਅੱਟਾ, ਸੁਖਵਿੰਦਰ ਸਿੰਘ ਮੋਰਾਂਵਾਲੀ,ਰਵਿੰਦਰ ਸਿੰਘ ਲੱਕੀ ਦਿੱਲੀ,ਗੁਰਜੀਤ ਸਿੰਘ ਮੋਰਾਂਵਾਲੀ ਹਰਜੀਤ ਸਿੰਘ ਵੱਡਾ ਘਰ,ਰਾਜਿੰਦਰ ਸਿੰਘ,ਪਰਮਜੀਤ ਕੌਰ ਸੰਧੂ ਹੀਉਂ, ਹਾਜਰ ਸਨ। ਮੈਂਬਰਾਂ ਤੋਂ ਇਲਾਵਾ ਕਿਰਪਾਲ ਸਿੰਘ ਝੱਲੀ ਹੀਉਂ,ਜਸਕਰਨ ਸਿੰਘ ਸੰਧੂ , ਬਲਕਰਨ ਸਿੰਘ ਸੰਧੂ,ਜਗਜੀਤ ਸਿੰਘ ਮੋਰਾਂਵਾਲੀ,ਰਣਜੀਤ ਸਿੰਘ ਸ਼੍ਰੀਗੰਗਾਨਗਰ,ਹਰਵਿੰਦਰ ਸਿੰਘ ਮਾਹਿਲ ਗਹਿਲਾ,ਜੋਗਿੰਦਰ ਸਿੰਘ ਜੌਹਲ, ਰਾਜਿੰਦਰ ਮੋਰਾਂਵਾਲੀ,ਰਾਜਿੰਦਰ ਕੁਲਾਰ ਸੰਸਾਰਪੁਰ ਅਤੇ ਸਮੂਹ ਸੰਗਤਾਂ ਹਾਜਰ ਸਨ।
Boota Singh Basi
President & Chief Editor