ਨਵੇਂ ਵਰ੍ਹੇ ਦੀ ਆਮਦ ‘ਤੇ ਸਾਹਿਤਕਾਰ ਡਾ ਲਖਵਿੰਦਰ ਗਿੱਲ ਨਾਲ ਰਚਾਈ ਸਾਹਿਤਕ ਗੁਫ਼ਤਗੂ

0
15

ਨਵੇਂ ਵਰ੍ਹੇ ਦੀ ਆਮਦ ‘ਤੇ ਸਾਹਿਤਕਾਰ ਡਾ ਲਖਵਿੰਦਰ ਗਿੱਲ ਨਾਲ ਰਚਾਈ ਸਾਹਿਤਕ ਗੁਫ਼ਤਗੂ

ਅੰਮ੍ਰਿਤਸਰ, 2 ਜਨਵਰੀ 2025 :-

ਨਵੇਂ ਵਰ੍ਹੇ ਦੀ ਆਮਦ ‘ਤੇ ਜਨਵਾਦੀ ਲੇਖਕ ਸੰਘ ਵਲੋਂ ਅਰੰਭੀ “ਕਿਛ ਸੁਣੀਐ ਕਿਛੁ ਕਹੀਐ” ਸਮਾਗਮਾਂ ਦੀ ਲੜੀ ਤਹਿਤ ਪੰਜਾਬੀ ਸ਼ਾਇਰ ਅਤੇ ਸਾਬਕਾ ਡਿਪਟੀ ਡਾਇਰੈਕਟਰ ਉਚੇਰੀ ਸਿੱਖਿਆ ਡਾ ਲਖਵਿੰਦਰ ਗਿੱਲ ਨਾਲ ਸਾਹਿਤਕ ਗੁਫ਼ਤਗੂ ਰਚਾਈ ਗਈ।
ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਹੋਏ ਇਸ ਅਦਬੀ ਸਮਾਗਮ ਦਾ ਆਗਾਜ਼ ਸਕੂਲ ਦੇ ਪ੍ਰਬੰਧਕ ਪ੍ਰਤੀਕ ਸਹਿਦੇਵ ਅਤੇ ਪ੍ਰਿੰ ਅੰਕਿਤਾ ਸਹਿਦੇਵ ਦੇ ਸਵਾਗਤੀ ਸਬਦਾਂ ਨਾਲ ਹੋਇਆ ਜਦਕਿ ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਸਮਾਗਮ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਡਾ ਉਦੇਸ਼ ਜਿਥੇ ਸਾਹਿਤ ਅਤੇ ਸੰਵਾਦ ਪਰੰਪਰਾ ਨੂੰ ਹੁਲਾਰਾ ਦੇਣ ਲਈ ਹੈ ਉੱਥੇ ਲੇਖਕ ਅਤੇ ਪਾਠਕ ਦੀ ਅਦਬੀ ਸਾਂਝ ਨੂੰ ਬਰਕਰਾਰ ਰੱਖਣ ਲਈ ਵੀ ਹੈ।
ਮਹਿਮਾਨ ਸਾਹਿਤਕਾਰ ਡਾ ਲਖਵਿੰਦਰ ਸਿੰਘ ਗਿੱਲ ਨੇ ਅਧਿਆਪਕਾਂ ਦੇ ਰੂਬਰੂ ਹੁੰਦਿਆਂ ਦਸਿਆ ਕਿ ਬੇਸ਼ੱਕ ਉਹ ਕੈਨੇਡਾ ਵਰਗੇ ਵਿਕਸਿਤ ਮੁਲਕ ਵਿਚ ਆਪਣੇ ਬੱਚਿਆਂ ਕੋਲੋਂ ਹਸ- ਖੇਡ ਕੇ ਆਏ ਹਨ ਫਿਰ ਵੀ ਆਪਣੀ ਜ਼ਮੀਨ, ਆਪਣੀ ਜ਼ੁਬਾਨ ਅਤੇ ਆਪਣੇ ਲੋਕਾਂ ਨੂੰ ਮਿਲਣ ਦੀ ਚਾਹਤ ਬੰਦੇ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਦੀ ਹੈ। ਉਹਨਾਂ ਮਰਹੂਮ ਸ਼ਾਇਰ ਦੇਵ ਦਰਦ ਨਾਲ ਆਪਣੀ ਦੋਸਤੀ ਦੀ ਤੰਦ ਨੂੰ ਚੇਤੇ ਕਰਦਿਆਂ ਆਪਣੀ ਬਹੁ ਚਰਚਿਤ ਨਜ਼ਮ “ਮੈਂ ਪਿੰਡ ਬੋਲਦਾਂ” ਵੀ ਹਾਜਰੀਨ ਨਾਲ ਸਾਂਝੀ ਕੀਤੀ।
ਮੋਹਿਤ ਸਹਿਦੇਵ ਅਤੇ ਕੋਮਲ ਸਹਿਦੇਵ ਨੇ ਸਾਂਝੇ ਤੌਰ ਤੇ ਧੰਨਵਾਦ ਕੀਤਾ ਜਦਕਿ ਸੁਭਾਸ਼ ਪਰਿੰਦਾ, ਨਵਦੀਪ ਕੁਮਾਰ, ਪਰਮਜੀਤ ਕੌਰ, ਤ੍ਰਿਪਤਾ,ਸ਼ਮੀ ਮਹਾਜਨ, ਪੂਨਮ ਸ਼ਰਮਾ, ਮਿਨਾਕਸ਼ੀ ਮਿਸ਼ਰਾ, ਕਮਲਪ੍ਰੀਤ ਕੌਰ , ਸ਼ਿਵਾਨੀ ਅਤੇ ਰਿੰਪੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਸਮਾਗਮ ਨੂੰ ਭਰਪੂਰਤਾ ਬਖਸ਼ੀ।

LEAVE A REPLY

Please enter your comment!
Please enter your name here