ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਹਰ ਸਾਲ ਦੀ ਤਰਾਂ ਇਸ ਨਵੇਂ ਸਾਲ 2024 ਦੀ ਆਮਤ ‘ਤੇ ਸੈਂਟਰਲ ਵੈਲੀ ਦੇ ਸਭ ਤੋਂ ਪਹਿਲੇ ਅਤੇ ਸਰਕਾਰੀ ਤੌਰ ‘ਤੇ ਹੈਰੀਟੇਜ਼ ਦਾ ਦਰਜਾ ਪ੍ਰਾਪਤ ਗੁਰਦੁਆਰਾ “ਗੁਰੂ ਨਾਨਕ ਸਿੱਖ ਟੈਂਪਲ ਸਨਵਾਕੀਨ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਏ ਗਏ। ਜਿੰਨਾਂ ਵਿੱਚ ਪਾਠਾ ਦੇ ਭੋਗ ਉਪਰੰਤ ਸਜਾਏ ਗਏ ਗੁਰਮਤਿ ਸਮਾਗਮ ਵਿੱਚ ਗੁਰੂਘਰ ਦੇ ਮੁੱਖ ਗ੍ਰੰਥੀ ਭਾਈ ਕੁਲਵੰਤ ਸਿੰਘ ਧਾਲੀਵਾਲ ਇਤਿਹਾਸਕ ਕਥਾ ਰਾਹੀ ਸੰਗਤਾਂ ਗੁਰਮਤਿ ਨਾਲ ਜੋੜਦੇ ਹੋਏ ਨਿਹਾਲ ਕੀਤਾ। ਜਦ ਕਿ ਗੁਰੂਘਰ ਦੇ ਹਜ਼ੂਰੀ ਕੀਰਤਨੀਏ ਭਾਈ ਜੌਗਿੰਦਰ ਸਿੰਘ ਯੋਗੀ ਦੇ ਕੀਰਤਨੀ ਜੱਥੇ ਅਤੇ ਹੋਰ ਕੀਰਤਨੀ ਜੱਥਿਆਂ ਵੱਲੋਂ ਸੰਗਤਾਂ ਨੂੰ ਨਿਰੋਲ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਇਸ ਸਮੇਂ ਸਥਾਨਿਕ ਗਾਇਕ ਕਲਾਕਾਰਾਂ ਵਿੱਚੋਂ ਗਾਇਕਾਂ ਬੀਬੀ ਦਿਲਪ੍ਰੀਤ ਕੌਰ ਅਤੇ ਗਾਇਕ ਪੱਪੀ ਭਦੌੜ ਨੇ ਧਾਰਮਿਕ ਗੀਤਾਂ ਰਾਹੀ ਹਾਜ਼ਰੀ ਭਰੀ। ਇਸ ਸਮੇਂ ਸੰਗਤਾਂ ਨੇ ਰਲ ਕੇ ਗੁਰਬਾਣੀ ਸਿਮਰਨ ਜਾਪ ਵੀ ਕੀਤਾ। ਨਵੇਂ ਸਾਲ ਦੀ ਆਮਦ ‘ਤੇ ਹਮੇਸ਼ਾ ਵਾਂਗ ਸੰਗਤਾਂ ਨੂੰ ਧੰਨ-ਧੰਨ ਸ੍ਰੀ ਗੁਰੂ ਸਾਹਿਬ ਦੇ ਲੜ ਲਗਣ ਲਈ ਪ੍ਰੇਰਿਆਂ ਗਿਆ। ਗੁਰੂ ਦਾ ਲੰਗਰ ਅਤੁੱਟ ਵਰਤਿਆ। ਅੰਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਇਹ ਨਵੇਂ ਵਰੇ ਦਾ ਪਹਿਲਾ ਸਮਾਗਮ ਸਰਬੱਤ ਦੇ ਭਲੇ ਅਤੇ ਸਮੁੱਚੀ ਦੁਨੀਆ ਅੰਤ ਸ਼ਾਂਤੀ ਦੀ ਅਰਦਾਸ ਨਾਲ ਯਾਦਗਾਰੀ ਹੋ ਨਿਬੜਿਆਂ।
Boota Singh Basi
President & Chief Editor