ਨਸ਼ਾ ਛਡਾਊ ਕੇਂਦਰ ’ਚ ਇੱਕ ਮਹੀਨਾ ਦਾਖਲ ਰਹਿ ਕੇ ਛੱਡਿਆ
ਜਾ ਸਕਦਾ ਹੈ ਨਸ਼ਾ-ਸਿਵਲ ਸਰਜਨ
*ਸਿਵਲ ਸਰਜਨ ਨੇ ਨਸ਼ਾ ਛੁਡਾਊ ਕੇਂਦਰ ਅਤੇ ਓਟ ਸੈਂਟਰ
ਖਿਆਲਾਂ ਕਲਾਂ ਦਾ ਕੀਤਾ ਦੌਰਾ
ਮਾਨਸਾ, 12 ਅਪ੍ਰੈਲ:
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਨਸ਼ਾ ਛੁਡਾਊ ਕੇਂਦਰ ਅਤੇ ਓਟ ਸੈਂਟਰ ਖਿਆਲਾ ਕਲਾਂ ਦਾ ਦੌਰਾ ਕੀਤਾ।
ਉਨ੍ਹਾਂ ਕਿਹਾ ਕਿ ਨਸ਼ੇ ਦਾ ਆਦੀ ਵਿਅਕਤੀ ਕਿਸੇ ਵੀ ਨਸ਼ਾ ਛਡਾਉ ਕੇਂਦਰ ਵਿੱਚ ਇਕ ਮਹੀਨਾ ਦਾਖਲ ਹੋ ਕੇ ਨਸ਼ਾ ਛੱਡ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਵਿੱਚ ਡਾਕਟਰਾਂ ਦੁਆਰਾ ਸਮੇਂ ਸਮੇਂ ’ਤੇ ਸਿਹਤ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਮਰੀਜ਼ ਨੂੰ ਲੋੜ ਅਨੁਸਾਰ ਦਵਾਈ ਦੀ ਮਾਤਰਾ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਵੱਖ ਵੱਖ ਤਰੀਕਿਆਂ ਨਾਲ ਕੌਂਸਲਿੰਗ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਜ਼ਰੂਰਤ ਹੈ ਤਾਂ ਜੋ ਖੇਡਾਂ ਨਾਲ ਜੁੜ ਕੇ ਉਹ ਨਸ਼ੇ ਵੱਲੋਂ ਆਪਣਾ ਧਿਆਨ ਹਟਾ ਕੇ ਸਿਹਤ ਵੱਲ ਕੇਂਦਰਿਤ ਹੋਣ। ਉਨ੍ਹਾਂ ਕਿਹਾ ਕਿ ਮਨੁੱਖੀ ਸਰੀਰ ਨੂੰ ਖੇਡਾਂ, ਕਸਰਤ, ਯੋਗਾ, ਸ਼ੈਰ ਅਤੇ ਸਾਇਕਲਿੰਗ ਰਾਹੀਂ ਵੀ ਸਿਹਤਮੰਦ ਰੱਖਿਆ ਜਾ ਸਕਦਾ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਖਿਆਲਾ ਕਲਾਂ ਡਾ. ਇੰਦੂ ਬਾਂਸਲ, ਮੈਡੀਕਲ ਅਫਸਰ ਡਾ. ਬਲਜਿੰਦਰ ਕੌਰ ਅਤੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਵਿਜੈ ਕੁਮਾਰ ਜੈਨ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਕਰਮਚਾਰੀ ਅਤੇ ਓਟ ਸੈਂਟਰ ਵਿਖੇ ਰੋਜ਼ਾਨਾ ਦੀ ਦਵਾਈ ਲੈਣ ਆਏ ਵਿਅਕਤੀ ਹਾਜ਼ਰ ਸਨ।
ਨਸ਼ਾ ਛਡਾਊ ਕੇਂਦਰ ’ਚ ਇੱਕ ਮਹੀਨਾ ਦਾਖਲ ਰਹਿ ਕੇ ਛੱਡਿਆ ਜਾ ਸਕਦਾ ਹੈ ਨਸ਼ਾ-ਸਿਵਲ ਸਰਜਨ
ਨਸ਼ਾ ਛਡਾਊ ਕੇਂਦਰ ’ਚ ਇੱਕ ਮਹੀਨਾ ਦਾਖਲ ਰਹਿ ਕੇ ਛੱਡਿਆ ਜਾ ਸਕਦਾ ਹੈ ਨਸ਼ਾ-ਸਿਵਲ ਸਰਜਨ
-ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ