ਜੰਡਿਆਲਾ ਗੁਰੂ/ਤਰਨਤਾਰਨ,20 ਮਈ -ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿੱਚ ਹਲਕਾ ਖਡੂਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਮੀਆਂਵਿੰਡ ਦੇ ਹੱਕ ਵਿੱਚ ਭਰਵੀਂ ਚੋਣ ਰੈਲੀ ਕੀਤੀ ਗਈ।ਮਨਜੀਤ ਸਿੰਘ ਮੰਨਾ ਮੀਆਂਵਿੰਡ ਤੋਂ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ,ਲੋਕ ਸਭਾ ਕਨਵੀਨਰ ਮਨਜੀਤ ਸਿੰਘ ਰਾਏ,ਨਰੇਸ਼ ਸ਼ਰਮਾ ਕੋ ਕਨਵੀਨਰ ਤੇ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਨੇ ਵੀ ਇਸ ਮੌਕੇ ਹਿੱਸਾ ਲਿਆ।ਇਸ ਦੌਰਾਨ ਬੋਲਦਿਆਂ ਮਨਜੀਤ ਸਿੰਘ ਮੰਨਾ ਮੀਆਂਵਿੰਡ ਨੇ ਕਿਹਾ ਕਿ ਨਰਿੰਦਰ ਮੋਦੀ ਦਾ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਨਿਸ਼ਚਿਤ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੰਡਿਆਲਾ ਗੁਰੂ ਦੇ ਵਿਕਾਸ ਲਈ ਭਾਜਪਾ ਨੂੰ ਜਿਤਾਉਣਾ ਸਮੇਂ ਦੀ ਪ੍ਰਮੁੱਖ ਲੋੜ ਹੈ।ਮੰਨਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ,ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤਿੰਨਾਂ ਨੂੰ ਪਰਖ ਕੇ ਵੇਖ ਲਿਆ ਹੈ ਕਿਸੇ ਵੀ ਪਾਰਟੀ ਨੇ ਗਰੀਬ ਵਰਗ ਦੀ ਬਾਂਹ ਨਹੀਂ ਫੜੀ।ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਗੁੰਡਾਗਰਦੀ ਅਤੇ ਦਹਿਸ਼ਤਗਰਦੀ ਨੂੰ ਨਕੇਲ ਪਾਉਣ ਦੀ ਸਮਰੱਥਾ ਭਾਜਪਾ ਹੀ ਰੱਖਦੀ ਹੈ।ਭਾਜਪਾ ਨੇ ਯੂ.ਪੀ ਅਤੇ ਬਿਹਾਰ ਵਰਗੇ ਸੂਬਿਆਂ ਵਿੱਚ ਕਾਨੂੰਨ ਸਥਾਪਿਤ ਕਰਕੇ ਪੂਰੇ ਦੇਸ਼ ਵਿੱਚ ਉਦਾਹਰਨ ਪੇਸ਼ ਕੀਤੀ।ਪੰਜਾਬ ਵਿੱਚ ਨਸ਼ਾਖੋਰੀ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕਰਨ ਲਈ ਹਿੰਮਤ ਵੀ ਕੇਵਲ ਭਾਜਪਾ ਕੋਲ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦੀ ਅਪੀਲ ਕੀਤੀ।ਇਸ ਮੌਕੇ ਬੋਲਦਿਆਂ ਬਿਕਰਮਜੀਤ ਸਿੰਘ ਚੀਮਾ ਨੇ ਆਖਿਆ ਕਿ ਖਡੂਰ ਸਾਹਿਬ ਵਿੱਚ ਪਹਿਲੀ ਵਾਰ ਕਿਸੇ ਰਾਸ਼ਟਰੀ ਪਾਰਟੀ ਨੇ ਮਨਜੀਤ ਸਿੰਘ ਮੰਨਾ ਵਰਗੇ ਗਰੀਬ ਤੇ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਨੂੰ ਟਿਕਟ ਦੇ ਕੇ ਨਿਵਾਜਿਆ।ਹੁਣ ਗਰੀਬ ਭਾਈਚਾਰੇ ਦਾ ਫਰਜ਼ ਬਣਦਾ ਹੈ ਕਿ ਮੰਨਾ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣ।ਹਲਕਾ ਇੰਚਾਰਜ ਹਰਦੀਪ ਸਿੰਘ ਗਿੱਲ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ‘ਤੇ ਬੋਲਦਿਆਂ ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਹਲਕਾ ਜੰਡਿਆਲਾ ਗਰੂ ਵਿੱਚ ਭਾਜਪਾ ਦੀ ਸਥਿਤੀ ਦਿਨੋ-ਦਿਨ ਮਜ਼ਬੂਤ ਹੋ ਰਹੀ ਹੈ ਅਤੇ ਇਸ ਹਲਕੇ ਤੋਂ ਭਾਜਪਾ ਨੂੰ ਵੱਡੀ ਲੀਡ ਮਿਲੇਗੀ।ਉਨ੍ਹਾਂ ਆਖਿਆ ਕਿ ਲੋਕ ਰਵਾਇਤੀ ਪਾਰਟੀਆਂ ਤੋਂ ਤੰਗ ਪਰੇਸ਼ਾਨ ਹਨ ਇਸ ਵਾਰ ਲਓ ਭਾਜਪਾ ਨੂੰ ਮੌਕਾ ਦੇਣ ਦਾ ਮਨ ਬਣਾ ਚੁੱਕੇ ਹਨ। ਇਸ ਮੌਕੇ ‘ਤੇ ਹੋਰਨਾਂ ਤੋਂ ਭੁਪਿੰਦਰ ਸਿੰਘ ਬੰਡਾਲਾ ਚੇਅਰਮੈਨ ਮਿਲਕ ਪਲਾਂਟ ਵੇਰਕਾ,ਚੇਅਰਮੈਨ ਕੰਵਰਬੀਰ ਸਿੰਘ ਮੰਜ਼ਿਲ, ਸੁਪਨਦੀਪ ਸਿੰਘ ਸਾਬੀ, ਮਨਜੀਤ ਸਿੰਘ ਤਰਸਿੱਕਾ,ਲਾਡੀ ਨੰਬਰਦਾਰ,ਕਪਿਲ ਦੇਵ (ਸਾਰੇ ਭਾਜਪਾ ਮੰਡਲ ਪ੍ਰਧਾਨ ਜੰਡਿਆਲਾ ਗੁਰੂ )ਜਗਰੂਪ ਸਿੰਘ ਵਡਾਲੀ,ਨਿਰਵੈਲ ਸਿੰਘ ਸਰਪੰਚ,ਬਲਵੰਤ ਸਿੰਘ , ਦੀਪਕ ਕੁਮਾਰ ਗਹਿਰੀ ਮੰਡੀ,ਕੁਲਦੀਪ ਸਿੰਘ ਮੈਂਬਰ ਪੰਚਾਇਤ, ਗੁਰਮੇਲ ਸਿੰਘ ਬੇਰੀ ਵਾਲਾ, ਮਨਦੀਪ ਕੌਰ ਰਿਆੜ, ਰਾਜਵੀਰ ਸਿੰਘ ਮਹਿਤਾ, ਜਗੀਰ ਸਿੰਘ ਸਰਪੰਚ ਬੁੱਟਰ, ਲਾਭ ਸਿੰਘ ਗੱਗੜਭਾਣਾ,ਸਰਬਜੀਤ ਸਿੰਘ ਖਾਨਕੋਟ, ਗੁਰਬਖਸ਼ ਸਿੰਘ ਗੋਪੀ,ਪਰਮਿੰਦਰ ਸਿੰਘ,ਨਾਨਕ ਸਿੰਘ ਨਵਾਂ ਪਿੰਡ, ਮਬਲਦੇਵ ਸਿੰਘ ਬੱਬੂ, ਬਲਵਿੰਦਰ ਸਿੰਘ ਸੈਦੋਲੇਲ੍ਹ, ਹਰਜੋਤ ਸਿੰਘ ਮਹਿਤਾ,ਠੇਕੇਦਾਰ ਬਲਵਿੰਦਰ ਸਿੰਘ ਤਰਸਿੱਕਾ,ਸੁਭਾਸ਼ ਚੰਦਰ, ਸੁਖਵਿੰਦਰ ਸਿੰਘ ਰੂਬੀ, ਅਮਰਜੀਤ ਕੌਰ ਪ੍ਰਧਾਨ,ਸ਼ੀਲਾ ਸ਼ਰਮਾ,ਲਖਬੀਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
Boota Singh Basi
President & Chief Editor