ਨਸ਼ਿਆਂ ਬਾਰੇ ਨਾਟਕ “ਇਨਾਂ ਜਖਮਾਂ ਦਾ ਕੀ ਰੱਖੀਏ ਨਾਂ” ਦੀ ਸਰਕਾਰੀ ਸਕੂਲਾਂ ਵਿੱਚ ਪੇਸ਼ਕਾਰੀ
ਧਨੌਲਾ,
ਧਨੌਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਵਿੱਚ ਲੋਕ ਕਲਾ ਮੰਚ ਮੁਲਾਂਪੁਰ ਦੀ ਟੀਮ ਵਲੋਂ ਨਾਟਕ “ਇਨਾਂ ਜਖਮਾਂ ਦਾ ਕੀ ਰੱਖੀਏ ਨਾਂ” ਨਾਟਕ ਕੀਤਾ ਗਿਆ। ਨਾਟਕਾਂ ਦਾ ਸੁਨੇਹਾ ਇੰਨਾ ਜਬਰਦਸਤ ਸੀ ਕਿ ਨਾਟਕ ਦੇਖ ਰਹੇ ਵਿਦਿਆਰਥੀ ਰੋ ਰਹੇ ਸਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗਰਲਜ਼) ਵਿੱਚ ਪ੍ਰਿੰਸੀਪਲ ਮੈਡਮ ਉਰਵਸੀ ਜੀ ਨੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਪਰਮਜੀਤ ਸਿੰਘ ਨੇ ਸਟੇਜ ਦੇ ਫਰਜ ਨਿਭਾਏ।
ਇਸ ਮੌਕੇ ਡੈਮੋਕਰੈਟਿਕ ਮੁਲਾਜਮ ਫੈਡਰੇਸ਼ਨ ਦੇ ਸੂਬਾ ਮੀਤ ਪਰਧਾਨ ਗੁਰਮੀਤ ਸੁਖਪੁਰ ਨੇ ਨਸ਼ਿਆਂ ਦੀ ਦਲਦਲ ਵਿੱਚ ਧਸਦੇ ਜਾ ਰਹੇ ਪੰਜਾਬ ਨੂੰ ਬਚਾਉਣ ਲਈ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਨਸ਼ਿਆ ਦੇ ਸੁਦਾਗਰਾਂ ਬਾਰੇ ਖੁੱਲ੍ਹ ਕੇ ਵਿਚਾਰ ਪੇਸ ਕੀਤੇ।
ਮੈਡਮ ਪ੍ਰਿੰਸੀਪਲ ਰੇਨੂਬਾਲਾ ਤੇ ਉੱਪ ਜਿਲਾ ਸਿੱਖਿਆ ਅਫਸਰ ਬਰਜਿੰਦਰ ਪਾਲ ਨੇ ਵਿਦਿਆਰਥੀਆਂ ਨਾਲ ਨਸ਼ਿਆਂ ਬਾਰੇ ਵਿਚਾਰ ਚਰਚਾ ਕੀਤੀ। ਦੋਨਾਂ ਸਕੂਲਾਂ ਵਲੋਂ ਨਾਟਕ ਟੀਮ ਅਤੇ ਗੁਰਮੀਤ ਸੁਖਪੁਰ ਵਲੋਂ ਕੀਤੇ ਯਤਨਾਂ ਦੀ ਸਰਾਹਨਾਂ ਕਰਦਿਆਂ ਸਨਮਾਨ ਕੀਤਾ।