ਨਾਟਕ “ਰਾਹਾਂ ਵਿੱਚ ਅੰਗਿਆਰ ਬੜੇ ਸੀ” ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਭਾਵੁਕ ਕੀਤਾ

0
28
ਨਾਟਕ “ਰਾਹਾਂ ਵਿੱਚ ਅੰਗਿਆਰ ਬੜੇ ਸੀ” ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਭਾਵੁਕ ਕੀਤਾ
ਬਾਬਾ ਬਕਾਲਾ ਸਾਹਿਬ 24 ਅਪ੍ਰੈਲ ( ) ਪੰਜਾਬੀ ਲੇਖਕਾਂ ਦੀ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਪੰਜਾਬ ਨਾਟਸ਼ਾਲਾ ਵਿਖੇ ਸੁਖਵਿੰਦਰ ਅਮ੍ਰਿਤ ਦੇ ਜੀਵਨ ਤੇ ਅਧਾਰਿਤ ਨਾਟਕ “ਰਾਹਾਂ ਵਿੱਚ ਅੰਗਿਆਰ ਬੜੇ ਸੀ” ਕਰਵਾਇਆ ਗਿਆ । ਰਾਜਵਿੰਦਰ ਸਮਰਾਲਾ ਦਾ ਲਿਿਖਆ ਅਤੇ ਅਕਸ ਰੰਗ ਮੰਚ ਸਮਰਾਲਾ ਦੀ ਇਸ ਨਿਵੇਕਲੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਝੰਜੋੜਿਆ।  ਕਰੀਬ ਇਕ ਘੰਟਾ ਚਾਲੀ ਮਿੰਟ ਚੱਲੇ ਇਸ ਇਕ ਪਾਤਰੀ ਨਾਟਕ ਵਿੱਚ  ਰੰਗ-ਮੰਚ ਅਦਾਕਾਰਾ ਨੂਰ ਕਮਲ ਵਲੋਂ ਨਿਭਾਈ  ਭੂਮਿਕਾ ਨੂੰ ਦਰਸ਼ਕ ਸਾਹ ਰੋਕ ਕੇ ਵੇਖਦੇ ਰਹੇ ਅਤੇ ਵਾਰ ਵਾਰ ਅੱਖਾਂ ਪੂੰਝਦੇ ਰਹੇ। ਨਾਟਕ ਦੀ ਕਹਾਣੀ ਦਾ ਜ਼ਿਕਰ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ  ਇਕਵੀਂ ਸਦੀ ਦੀ ਚਕਾਚੌਂਧ ਜੀਵਨ ਸ਼ੈਲੀ ਤੋਂ ਬਿਲਕੁਲ ਵਖਰੀ ਉਸ ਔਰਤ ਦੀ ਕਹਾਣੀ ਹੈ ਜਿਹੜੀ ਪਰਿਵਾਰਕ, ਸਮਾਜਿਕ ਅਤੇ ਆਰਥਿਕ ਤੌਰ ਦੀਆਂ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਦਿਆਂ ਕਿਤੇ ਵੀ ਟੁੱਟਦੀ ਖਿਲਰਦੀ ਨਹੀਂ ਬਲਕਿ ਸੰਘਰਸ਼ ਕਰਦੀ ਹੈ। ਨਾਟਕ ਵੇਖਣ ਲਈ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਕੇਂਦਰੀ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਡੀਆਂ ਸੰਸਥਾਵਾਂ ਨੂੰ ਪੰਜਾਬੀ ਰੰਗਮੰਚ ਨੂੰ ਉਤਸ਼ਾਹਿਤ ਕਰਨ ਲਈ ਕੇਂਦਰੀ ਸਭਾ ਵਾਂਗ ਸਾਰਥਿਕ ਉਪਰਾਲੇ ਕਰਨੇ ਚਾਹੀਦੇ ਹਨ । ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਰਨਲ ਸਕੱਤਰ ਸੁਸ਼ੀਲ ਦੁਸਾਂਝ, ਸਮਾਗਮ ਕਨਵੀਨਰ ਦੀਪ ਦੇਵਿੰਦਰ ਸਿੰਘ, ਕੋ ਕਨਵੀਨਰ ਸ਼ੇਲਿੰਦਰਜੀਤ ਰਾਜਨ, ਰੰਗਕਰਮੀ ਅਤੇ ਫਿਲਮੀ ਕਲਾਕਾਰ ਜੋੜੀ ਹਰਦੀਪ ਗਿੱਲ-ਅਨੀਤਾ ਦੇਵਗਨ, ਕਮਲ ਦੁਸਾਂਝ, ਹਰਜੀਤ ਸਿੰਘ ਸੰਧੂ, ਵਜ਼ੀਰ ਸਿੰਘ ਰੰਧਾਵਾ ,ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ  ਨੇ ਸ਼ਾਇਰਾ ਸੁਖਵਿੰਦਰ ਅਮ੍ਰਿਤ, ਨਾਟਕ ਦੇ ਲੇਖਕ ਰਾਜਵਿੰਦਰ ਸਮਰਾਲਾ ਅਤੇ ਅਦਾਕਾਰਾ ਨੂਰ ਕਮਲ ਨੂੰ ਨਗਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ  ਗਿਆ। ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਸੁਖਦੇਵ ਸਿੰਘ ਭੁੱਲਰ ਸਾ: ਮੈਨੇਜਰ ਪੰਜਾਬ ਸਕੂਲ ਸਿਿਖਆ ਬੋਰਡ, ਡਾ: ਕੁਲਵੰਤ ਸਿੰਘ ਬਾਠ, ਜਸਪਾਲ ਸਿੰਘ ਧੂਲਕਾ, ਸੂਬੇਦਾਰ ਹਰਜਿੰਦਰ ਸਿੰਘ ਨਿੱਝਰ, ਮੈਨੇਜਰ ਬੂਟਾ ਰਾਮ, ਸਕੱਤਰ ਸਿੰਘ ਪੁਰੇਵਾਲ, ਅਮਨਪ੍ਰੀਤ ਸਿੰਘ, ਸੁਖਵੰਤ ਕੌਰ ਵੱਸੀ, ਰਾਜਵਿੰਦਰ ਕੌਰ ਰਾਜ, ਸੁਰਿੰਦਰ ਖਿਲਚੀਆਂ, ਜਸਬੀਰ ਕੌਰ, ਕਰਤਾਰ ਸਿੰਘ ਐਮ.ਏ, ਹਰਵੰਤ ਸਿੰਘ ਭੁੱਲਰ ਆਦਿ ਨੇ ਇਸ ਸਮਾਗਮ ਦੌਰਾਨ ਭਰਵੀਂ ਹਾਜ਼ਰੀ ਭਰੀ ।
24-01
ਕੈਪਸ਼ਨ:-ਨਾਟਕ “ਰਾਹਾਂ ਵਿਚ ਅੰਗਿਆਰ ਬੜੇ ਸੀ ” ਦਾ ਇਕ ਭਾਵਪੂਰਤ ਦ੍ਰਿਸ਼ ਅਤੇ ਕਲਾਕਾਰਾਂ ਨੂੰ ਸਨਮਾਨਿਤ ਕਰਦੇ ਹੋਏ ਕੇਂਦਰੀ ਸਭਾ ਦੇ ਅਹੁਦੇਦਾਰ

LEAVE A REPLY

Please enter your comment!
Please enter your name here