ਅਮ੍ਰਿਤਸਰ,ਰਾਜਿੰਦਰ ਰਿਖੀ
ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਨਿਰੰਤਰ ਕਾਰਜ ਸ਼ੀਲ ਸੰਸਥਾ ਨਾਦ ਪ੍ਰਕਾਸ਼ ਅਮ੍ਰਿਤਸਰ ਵਲੋਂ ਸਾਹਿਤਕਾਰਾਂ, ਚਿੰਤਕਾਂ ਅਤੇ ਲੇਖਕਾਂ ਨਾਲ ਅਰੰਭੀ ਮੁਲਾਕਾਤਾਂ ਦੀ ਵਿਸ਼ੇਸ਼ ਲੜੀ ਤਹਿਤ ਕਥਾਕਾਰ ਦੀਪ ਦੇਵਿੰਦਰ ਸਿੰਘ ਨਾਲ ਰੂਬਰੂ ਰਚਾਇਆ ਜਾਵੇਗਾ।
ਨਾਦ ਪ੍ਰਕਾਸ਼ ਅਮ੍ਰਿਤਸਰ ਦੇ ਪ੍ਰਬੰਧਕ ਪ੍ਰੋ ਜਗਦੀਸ਼ ਸਿੰਘ ਨੇ ਦਸਿਆ ਕਿ 7 ਸਤੰਬਰ ਵੀਰਵਾਰ ਦੁਪਿਹਰ 2 ਵਜੇ ਨਾਦ ਪ੍ਰਕਾਸ਼ ਭਵਨ ਨਜ਼ਦੀਕ ਗੂਰੁ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਣ ਵਾਲੇ ਇਸ ਅਦਬੀ ਸਮਾਗਮ ਵਿੱਚ ਦੀਪ ਦੇਵਿੰਦਰ ਸਿੰਘ ਜਿੱਥੇ ਕਹਾਣੀ ਖੇਤਰ ਵਿੱਚ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਗਲ ਕਰਨਗੇ ਉਥੇ ਅਜੋਕੀ ਪੰਜਾਬੀ ਕਹਾਣੀ ਬਾਰੇ ਵੀ ਚਰਚਾ ਕਰਦਿਆਂ ਕਹਾਣੀ ਪ੍ਰਤੀ ਸਵਾਲਾਂ ਦੇ ਜਵਾਬ ਵੀ ਦੇਣਗੇ। ਉਹਨਾਂ ਇਹ ਵੀ ਦਸਿਆ ਕਿ ਇਸ ਸਮੇਂ ਹਾਜਰ ਸ਼ਾਇਰ ਆਪਣਾ ਕਵਿਤਾ ਪਾਠ ਵੀ ਕਰਨਗੇ।