ਬਰੈਂਪਟਨ ਅਗਸਤ 29, 2023 (ਸੁਰਜੀਤ ਸਿੰਘ ਫਲੋਰਾ) ਧੰਨ ਧੰਨ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ 80 ਵੀ ਸਲਾਨਾਂ ਬਰਸੀ ਬਰੈਂਪਟਨ ਦੇ ਗੁਰਦੁਆਰੇ ਨਾਨਕਸਰ ਟਿੰਮਬਰਲੇਨ ਤੇ ਬਹੁਤ ਹੀ ਸ਼ਰਧਾਂ, ਪਿਆਰ ਅਤੇ ਸਤਿਕਾਰ ਨਾਲ ਮਨਾਈ ਗਈ।
ਜਿਥੇ ਤਿੰਨ ਦਿਨਾਂ ਤੋ ਪਾਠਾਂ ਦੇ ਭੋਗ ਉਪਰੰਤ ਰਾਗੀ ਸਿੰਘਾਂ ਵਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ ਉਥੇ ਬਾਬਾ ਜੀ ਦੇ ਜੀਵਨ ਤੇ ਭਾਈ ਸੇਵਾ ਸਿੰਘ ਹੋਰਾ ਵਲੋਂ ਚਾਨਣਾ ਪਾਇਆ ਗਿਆ ਤੇ ਇਸ ਦੇ ਨਾਲ ਹੀ ਗੁਰਦੁਆਰੇ ਦੇ ਰਾਗੀ ਸਿੰਘ ਵਲੋਂ ਤੇ ਕਥਾਵਾਚਕਾਂ ਵਲੋਂ ਵੀ ਕੀਤਰਨ ਅਤੇ ਕਥਾ ਨਾਲ ਬਾਬਾ ਜੀ ਦੇ ਜੀਵਨ ਵਾਰੇ ਅਤੇ ਉਸ ਤੋਂ ਉਹਨਾਂ ਤੋਂ ਪਾ੍ਰਪਤੀਆਂ ਵਾਰੇ ਵਚਨ ਸਾਂਝੇ ਕੀਤੇ।
ਭਾਈ ਸੇਵਾ ਸਿੰਘ ਜੀ ਨੇ ਬਾਬਾ ਜੀ ਦੇ ਜੀਵਨ ਤੇ ਝਾਂਤ ਮਾਰਦਿਆਂ ਦੱਸਿਆਂ ਕਿ, ਜੇਕਰ ਅੱਜ ਸੰਸਾਰ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਗੁਰਾਂ ਦੀ ਦੇਹ ਮੰਨਿਆ ਜਾਂਦਾ ਹੈ ਤੇ ਉਹ ਸਭ ਬਾਬਾ ਨੰਦ ਸਿੰਘ ਜੀ ਦੀ ਘਾਲਣਾ ਕਰਕੇ ਹੈ। ਉਹਨਾਂ ਨੇ ਖੁਦ ਭਗਤੀ ਕਰਕੇ ਦਿਖਾ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਮਾਰਗ ਦਰਸ਼਼ਨ ਹਨ, ਤੇ ਬਾਣੀ ਹੀ ਹੈ ਜਿਸ ਨੇ ਸਾਨੂੰ ਤਾਰਨਾ ਹੈ। ਭਾਈ ਸੇਵਾ ਸਿੰਘ ਹੋਰਾ ਇਹ ਵੀ ਇਸ਼ਾਰਾਂ ਕੀਤਾ ਕਿ ਅੱਜ ਨਾਨਕਸਰ ਗੁਰੂ ਘਰਾਂ ਵਿਚ ਗੁਰੂ ਸਾਹਿਬ ਲਈ ਵਿਸੇ਼ਸ਼ ਸੱਚ ਖੰਡ ਬਣਾਏ ਜਾਂਦੇ ਹਨ, ਜਿਥੇ ਕੋਈ ਆਮ ਆਦਮੀ ਦਾਖਲ ਨਹੀਂ ਹੋ ਸਕਦਾ ਹੈ, ਸ਼ਾਇਦ ਉਹਨਾਂ ਦਾ ਇਸ਼ਾਰਾਂ ਜੋ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਥਾਂ- ਥਾਂ ਬਿਆਦਵੀ ਵਾਰੇ ਸੰਕੇਤ ਸੀ, ਕਿਉਂਕਿ ਗੁਰੂ ਸਾਹਿਬ ਦਾ ਪ੍ਰਕਾਸ ਖੁਲ੍ਹੇ ਆਮ ਕੀਤਾ ਜਾਂਦਾ ਹੈ, ਜਿਥੇ ਕੋਈ ਵੀ ਮਨਮਤੀ ਆ ਕੇ ਗੁਰੂ ਸਾਹਿਬ ਦੀ ਬਿਆਦਵੀ ਕਰ ਸਕਦਾ ਹੈ। ਇਹ ਜੋ 80 ਸਾਲ ਪਹਿਲਾਂ ਬਾਬਾ ਨੰਦ ਸਿੰਘ ਬਚਨ ਕਰ ਗਏ ਸਨ, ਤੇ ਗੁਰੂ ਸਾਹਿਬ ਜੀ ਦੀ ਸੇਵਾ ਕਿਵੇ ਕਰਨੀ ਹੈ , ਵਾਰੇ ਬਚਨ ਕਰ ਕੇ ਗਏ ਸਨ, ਸੋਚੋ ਉਹਨਾਂ ਦੀ ਦੂਰ ਦ੍ਰਸਿਟੀ ਕਿੰਨੀ ਉਚੀ ਹੋਵੇਗੀ। ਆਖਿਰ ਤੇ ਉਹਨਾਂ ਵਲੋਂ ਬਾਬਾ ਨੰਦ ਸਿੰਘ ਜੀ ਦੇ ਦਰਸਾਏ ਮਾਰਗ ਤੇ ਸਭ ਨੂੰ ਚੱਲਣ ਲਈ ਬਚਨ ਕੀਤੇ।
ਅੱਜ ਉਹਨਾਂ ਤੋਂ ਹੀ ਵਰਸਾਏ ਹੋਏ ਬਾਬਾ ਗੁਰਦੇਵ ਸਿੰਘ ਜੀ ਦੇ ਸਥਾਨ ਬਰੈਂਪਟਨ ਨਾਨਕਸਰ ਗੁਰੂਘਰ ਵਿਖੇ ਬਾਬਾ ਜੀ ਦੀ ਸਲਾਨਾਂ ਬਰਸੀ ਤੇ ਸੰਗਤਾਂ ਵਲੋਂ ਗੁਰੂਘਰ ਪਹੁੰਚ ਕੇ ਉਹਨਾਂ ਨੂੰ ਯਾਦ ਕੀਤਾ ਗਿਆ। ਉਹਨਾਂ ਦੇ ਵਚਨਾਂ ਨੂੰ ਤਾਜ਼ਾ ਕੀਤਾ। ਉਹਨਾਂ ਦੇ ਵਚਨਾਂ ਤੇ ਚੱਲਣ ਤੇ ਧੁਰ ਕੀ ਬਾਣੀ ਨਾਲ ਜੁੜਨ ਦਾ ਪ੍ਰਣ ਕੀਤਾ। ਆਖਿਰ ਗੁਰੁ ਘਰ ਦੇ ਪ੍ਰਬੰਦਕਾਂ ਵਲੋਂ ਸਭ ਆਇਆਂ ਸੰਗਤ ਦਾ ਧੰਨਵਾਦ ਕੀਤਾ ਗਿਆ।