ਨਾਬਾਲਗ ਕੁੜੀਆਂ ਦੀ ਸੇਵਾ ਸੰਭਾਲ ਲਈ ਮਾਪਿਆਂ ਦਾ ਕੈਂਪ

0
64
ਨਾਬਾਲਗ ਕੁੜੀਆਂ ਦੀ ਸੇਵਾ ਸੰਭਾਲ ਲਈ ਮਾਪਿਆਂ ਦਾ ਕੈਂਪ

ਨਾਬਾਲਗ ਕੁੜੀਆਂ ਦੀ ਸੇਵਾ ਸੰਭਾਲ ਲਈ ਮਾਪਿਆਂ ਦਾ ਕੈਂਪ
ਦਲਜੀਤ ਕੌਰ
ਲਹਿਰਾਗਾਗਾ, 16 ਅਕਤੂਬਰ, 2024: ਬੱਚੀਆਂ ਦੀ ਸਾਂਭ-ਸੰਭਾਲ, ਸਰੀਰਕ ਅਤੇ ਮਾਨਸਿਕ ਵਿਕਾਸ ਲਈ ਟ੍ਰੇਨਿੰਗ ਵਰਕਸ਼ਾਪ ਸਥਾਨਕ ਸੀਬਾ ਸਕੂਲ, ਲਹਿਰਾਗਾਗਾ ਵਿੱਚ ਲਾਈ ਗਈ। ਜਿਸ ਵਿਚ 9 ਸਾਲ ਤੋਂ 16 ਸਾਲ ਤੱਕ ਕੁੜੀਆਂ ਦੀਆਂ ਮਾਵਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਅਧੀਨ ਬੱਚੀਆਂ ਦੁਆਰਾ ਆਪਣੀ ਸਰੀਰਕ ਸੰਭਾਲ, ਕਸਰਤ, ਖੇਡਾਂ, ਡਾਂਸ ਆਦਿ ਗਤੀਵਿਧੀਆਂ ਅਤੇ ਮੂਡ ਸਵਿੰਗਜ਼ ਬਾਰੇ ਲੰਬੀ ਗੱਲਬਾਤ ਹੋਈ।ਸਕੂਲ ਪ੍ਰਬੰਧਕ ਕੰਵਲਜੀਤ ਢੀਂਡਸਾ ਨੇ ਧੀਆਂ ਦੀ ਗੱਲਬਾਤ ਧਿਆਨ ਨਾਲ ਸੁਨਣ, ਉਨ੍ਹਾਂ ਉੱਪਰ ਕਿਸੇ ਤਰ੍ਹਾਂ ਦਾ ਲੇਬਲ ਨਾ ਲਾਉਣ ਅਤੇ ਉਨ੍ਹਾਂ ਦੀ ਤਾਰੀਫ਼ ਕਰਨ ਲਈ ਕਿਹਾ। ਉਨ੍ਹਾਂ ਖਾਣ-ਪੀਣ ਦੀਆਂ ਆਦਤਾਂ, ਔਖੀਆਂ ਚੁਣੌਤੀਆਂ ਵੇਲੇ ਮਜ਼ਬੂਤ ਇਰਾਦੇ ਰੱਖਣਾ ਅਤੇ ਸਹੀ ਗਲਤ ਦੀ ਪਹਿਚਾਣ ਕਰਨ ਬਾਰੇ ਵਿਚਾਰ ਚਰਚਾ ਹੋਈ। ਮੈਡਮ ਪਿੰਕੀ ਸ਼ਰਮਾ ਨੇ ਮੰਚ ਸੰਚਾਲਣ ਕੀਤਾ ਅਤੇ ਮੈਡਮ ਅਮਨ ਢੀਂਡਸਾ ਨੇ ਸਾਰਿਆਂ ਦਾ ਧੰਨਵਾਦ ਕੀਤਾ।ਮਾਪਿਆਂ ਨੂੰ ਬੱਚੀਆਂ ਨਾਲ ਵੱਧ ਖੇਡਣ ਲਈ ਪ੍ਰੇਰਿਆ ਗਿਆ।
ਤਸਵੀਰ: ਸੀਬਾ ਸਕੂਲ, ਲਹਿਰਾਗਾਗਾ ਵਿਖੇ ਟ੍ਰੇਨਿੰਗ ਵਰਕਸ਼ਾਪ ਮੌਕੇ ਬੱਚੀਆਂ ਦੀਆਂ ਮਾਵਾਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਪ੍ਰਬੰਧਕ ਕੰਵਲਜੀਤ ਢੀਂਡਸਾ।

LEAVE A REPLY

Please enter your comment!
Please enter your name here