ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ
ਨਾਰੀ ਨਿਕੇਤਨ, ਅੰਮ੍ਰਿਤਸਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ
ਵਿਸ਼ੇਸ਼ ਜਰੂਰਤਾਂ ਵਾਲੀਆਂ ਬੱਚੀਆਂ ਨੇ ਗਰੁੱਪ ਡਾਂਸ, ਗਿੱਧਾ ਕੀਤਾ ਪੇਸ਼
ਅੰਮ੍ਰਿਤਸਰ 14 ਅਗਸਤ 2024–
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਧੀਨ ਚੱਲ ਰਹੇ ਸਹਿਯੋਗ ਹਾਫ ਵੇਅ ਹੋਮ ਅਤੇ ਸਟੇਟ ਆਫਟਰ ਕੇਅਰ ਹੋਮ, ਨਾਰੀ ਨਿਕੇਤਨ ਕੰਪਲੈਕਸ, ਅੰਮ੍ਰਿਤਸਰ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ । ਇਸ ਮੋਕੇ ਸਹਿਯੋਗ ਹਾਫ ਵੇਅ ਹੋਮ ਵਿਖੇ ਰਹਿ ਰਹੀਆਂ ਵਿਸ਼ੇਸ਼ ਜਰੂਰਤਾਂ ਵਾਲੀਆਂ ਬੱਚੀਆਂ ਨੇ ਅਲੱਗ-ਅਲੱਗ ਤਰਾਂ ਦੀਆਂ ਸਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ ਜਿਸ ਵਿੱਚ ਸਹਿਵਾਸਣਾਂ ਵਲੋ ਗਰੁੱਪ ਡਾਂਸ, ਗਿੱਧਾ ਆਦਿ ਪੇਸ਼ ਕੀਤਾ ਗਿਆ ਅਤੇ ਜਿਸ ਦੇ ਨਾਲ ਹੀ “ਹਰ ਘਰ ਤਿਰੰਗਾ” ਤੇ ਵੀ ਪੇਸ਼ਕਾਰੀ ਦਿੱਤੀ ਗਈ । ਸੰਸਥਾ ਦੀਆਂ ਸਹਿਵਾਸਣਾਂ ਨੇ ਆਪਣੇ ਹੱਥੀਂ ਦੁਪਟਿਆਂ ਤੇ ਗੋਟਾ-ਪੱਟੀ ਲਗਾ ਕੇ ਤਿਆਰ ਕੀਤਾ, ਤਿਆਰ ਕੀਤੀਆਂ ਗਈਆਂ ਰੱਖੜੀਆਂ ਅਤੇ ਪੱਖੀਆਂ ਨੂੰ ਵੀ ਸਭਿਆਚਾਰਕ ਢੰਗ ਨਾਲ ਸਜਾਇਆ ਗਿਆ । ਇਸ ਤੋਂ ਇਲਾਵਾ ਬੀਬੀ ਭਾਨੀ ਕੰਨਿਆ ਨੇਤਰਹੀਣ ਵਿਦਿਆਲਾ, ਸੰਨ ਸਾਹਿਬ ਰੋਡ, ਛੇਹਰਟਾ, ਅੰਮ੍ਰਿਤਸਰ ਦੀਆਂ ਬੱਚੀਆਂ ਵਲੋਂ ਦੇਸ਼ ਭਗਤੀ ਦਾ ਗੀਤ ਪੇਸ਼ ਕੀਤਾ ਗਿਆ ।
ਇਸ ਮੋਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀਮਤੀ ਮੀਨਾ ਦੇਵੀ, ਡਾ. ਮਨਮੀਤ ਕੋਰ, ਡਾ. ਜਸਕਰਨ ਕੋਰ, ਮੈਂਬਰਜ਼ ਜੇ.ਜੇ.ਬੀ, ਭਾਰਤ ਪ੍ਰੀਸ਼ਦ NGO, ਲੋਕਲ ਦਾਨੀ ਸੱਜਣ, ਸੁਪਰਡੈਂਟ ਹੋਮਜ਼ ਮਿਸ ਸਵਿਤਾ ਰਾਣੀ ਅਤੇ ਸ੍ਰੀਮਤੀ ਰਜਿੰਦਰ ਕੋਰ ਅਤੇ ਸਮੂਹ ਸਟਾਫ ਮੋਜੂਦ ਰਹੇ ।
ਕੈਪਸ਼ਨ : ਵੱਖ-ਵੱਖ ਤਸਵੀਰਾਂ