ਲੰਡਨ/ ਮੋਗਾ (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਦੀ ਧਰਤੀ ‘ਤੇ ਵਸਦੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਆ ਟੁੱਟਿਆ ਜਦੋਂ ਉਹਨਾਂ ਦੀ ਲਿਆਕਤਮੰਦ ਮੁਟਿਆਰ ਧੀ ਦੀ ਮੌਤ ਹੋ ਗਈ। ਜੱਗੀ ਕੁੱਸਾ ਦੀ ਧੀ ਹਰਪ੍ਰੀਤ ਕੁੱਸਾ (ਲਾਲੀ) ਭਾਰਤ ਆਈ ਹੋਈ ਸੀ। ਬਿਮਾਰੀ ਦੇ ਇਲਾਜ ਉਪਰੰਤ ਹਾਲਤ ਵਿਗੜਦੀ ਚਲੀ ਗਈ ਤਾਂ ਲੁਧਿਆਣਾ ਦੇ ਇੱਕ ਨਾਮਵਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਅੰਤ 7 ਜੂਨ 2023 ਦੀ ਰਾਤ ਨੂੰ ਡਾਕਟਰਾਂ ਵੱਲੋਂ ਹੱਥ ਖੜ੍ਹੇ ਕਰ ਦਿੱਤੇ ਗਏ। ਧੀ ਦੀ ਮੌਤ ਤੋਂ ਪਹਿਲਾਂ ਜੱਗੀ ਕੁੱਸਾ ਤੁਰੰਤ ਪੰਜਾਬ ਪਹੁੰਚ ਗਏ ਸਨ। ਮੈਡੀਕਲ ਸਿੱਖਿਆ ਨਾਲ ਸੰਬੰਧਤ ਲਾਲੀ ਦੇ ਡਾਕਟਰ ਬਣ ਕੇ ਲੋਕ ਸੇਵਾ ਕਰਨ ਦੇ ਸੁਪਨੇ ਅੱਜ ਮੋਗਾ ਦੇ ਸ਼ਮਸ਼ਾਨਘਾਟ ਵਿੱਚ ਲਟ ਲਟ ਬਲਣਗੇ। ਸਕੇ ਸਨੇਹੀਆਂ, ਦੋਸਤਾਂ ਰਿਸ਼ਤੇਦਾਰਾਂ ਵੱਲੋਂ ਇਸ ਕਹਿਰ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Boota Singh Basi
President & Chief Editor