ਨਿਊਜਰਸੀ ਵਿੱਚ ਪੈਲੀਸੇਡਜ਼ ਇੰਟਰਸਟੇਟ ਪਾਰਕਵੇਅ ਉੱਤੇ ਇਕ ਯਾਤਰੀ ਵੈਨ ਪਲਟਣ ਤੇ 4 ਲੋਕਾਂ ਦੀ ਮੋਤ  8 ਜ਼ਖਮੀ 

0
329
ਨਿਊਜਰਸੀ, 4 ਸਤੰਬਰ (ਰਾਜ ਗੋਗਨਾ )—ਬੀਤੇਂ ਦਿਨ ਸ਼ੁੱਕਰਵਾਰ ਸਵੇਰੇ ਨਿਊਜਰਸੀ ਦੇ ਪੈਲੀਸੇਡਜ ਇੰਟਰਸਟੇਟ ਪਾਰਕਵੇਅ ਤੇ ਹੋਏ ਇਕ ਯਾਤਰੀ ਵੈਨ ਸੜਕ ਹਾਦਸੇ ਵਿੱਚ ਵੈਨ ਵਿੱਚ ਸਵਾਰ ਚਾਰ ਯਾਤਰੀਆਂ ਦੀ ਮੌਤ ਹੋ ਗਈ। ਇਹ ਭਿਆਨਕ ਦਰਦਨਾਇਕ ਹਾਦਸਾ ਐਂਗਲਵੁੱਡ ਕਲਿਫਜ਼ ਵਿੱਚ ਪੈਲੀਸਾਡੇਸ ਇੰਟਰਸਟੇਟ ਪਾਰਕਵੇਅ ਨਿਊਜਰਸੀ ਵਿੱਚ ਸ਼ੁੱਕਰਵਾਰ ਤੜਕੇ ਇੱਕ ਹਾਈਵੇਅ ਉੱਤੇ ਹੋਇਆ। ਜਦੋ ਇੱਕ ਯਾਤਰੀ ਵੈਨ ਪਲਟਣ ਨਾਲ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ। ਇਸ ਯਾਤਰੀ ਵੈਨ ਵਿੱਚ 12 ਲੋਕ ਸਵਾਰ ਸਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸਾਰੇ ਨਿਊਯਾਰਕ ਸਿਟੀ ਤੋਂ ਹਨ ਅਤੇ ਵਾਪਸ ਜਾ ਰਹੇ ਸਨ। ਇਹ ਲੋਕ ਇੱਕ ਵੇਅਰਹਾਊਸ ਜੋ ਚੈਸਟਰ, ਔਰੇਂਜ ਕਾਉਂਟੀ ਵਿੱਚ ਹੈ ਉੱਥੇ ਕੰਮ ਕਰਦੇ ਹਨ। ਜਦੋ ਹਾਦਸਾਗ੍ਰਸਤ ਵੈਨ ਵਿੱਚੋਂ  ਸਾਰੇ ਪੀੜਤਾਂ ਨੂੰ ਬਾਹਰ ਕੱਢਿਆ ਗਿਆ ਜਿੰਨ੍ਹਾ ਵਿੱਚੋਂ 4 ਲੋਕਾਂ ਨੂੰ ਮੋਕੇ ਤੇ ਹੀ ਮ੍ਰਿਤਕ ਘੋਸ਼ਿਤ ਕੀਤਾ ਗਿਆ। ਅਤੇ ਜ਼ਖਮੀ ਹੋਏ 8 ਲੋਕਾਂ ਨੂੰ ਇਸ ਖੇਤਰ ਦੇ ਵੱਖ ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ। ਮਾਰੇ ਗਏ ਅਤੇ ਜ਼ਖਮੀ ਸਾਰੇ ਲੋਕ ਸਪੈਨਿਸ ਮੂਲ ਦੇ ਹਨ।
ਮ੍ਰਿਤਕਾ  ਦੀ ਪਛਾਣ ਡਰਾਈਵਰ ਜਾਰਜ ਮੈਸੀ ਅਤੇ ਵੈਨ ਚ’ ਸਵਾਰ ਯਾਤਰੀ ਕੈਂਡੀਡਾ ਫਰਿਆਸ, ਜੋਸ ਲੁਈਸ ਰੋਮੇਰੋ, ਅਤੇ ਕਲਾਰਾ ਐਸਟਰੇਲਾ ਵਜੋਂ ਹੋਈ ਹੈ। .ਇਕ ਅੋਰਤ ਸਮੇਤ ਵੈਨ ਵਿੱਚ ਸਵਾਰ ਚਾਰ ਹੋਰਾਂ ਦੇ ਨਾਲ, ਹੈਕਨਸੈਕ ਯੂਨੀਵਰਸਿਟੀ ਮੈਡੀਕਲ ਸੈਂਟਰ ਵਿੱਚ ਹਸਪਤਾਲ ਵਿੱਚ ਦਾਖਲ ਹੈ।ਅਤੇ ਇੱਕ ਜ਼ਖਮੀ ਪੀੜਤ ਨੂੰ ਜਰਸੀ ਸਿਟੀ ਦੇ ਮੈਡੀਕਲ ਸੈਂਟਰ ਵਿੱਚ, ਅਤੇ  ਇੱਕ ਨੂੰ ਟੀਨੇਕ ਵਿੱਚ ਹੋਲੀ ਨੇਮ ਮੈਡੀਕਲ ਸੈਂਟਰ, ਅਤੇ ਦੂਜੇ ਨੂੰ ਐਂਗਲਵੁੱਡ ਹੈਲਥ ਵਿੱਚ ਦਾਖਿਲ ਕਰਵਾਇਆ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।
ਇਸ ਸੰਬੰਧ ਚ’ ਗਵਰਨਰ  ਫਿਲ ਮਰਫੀ ਨੇ ਸ਼ੁੱਕਰਵਾਰ ਨੂੰ ਬਾਅਦ ਵਿੱਚ ਟਵਿੱਟਰ ਅਕਾਊਂਟ ‘ਤੇ ਹੇਠ ਲਿਖਿਆ ਬਿਆਨ ਜਾਰੀ ਕੀਤਾ ਹੈ। ਉਹਨਾਂ ਲਿਖਿਆ  ਹੈ ਕਿ “ਅੱਜ ਸਵੇਰੇ ਸਵੇਰੇ ਚਾਰ ਲੋਕਾਂ ਦੀ ਜਾਨ ਚਲੀ ਗਈ ਜਦੋਂ ਇੱਕ ਯਾਤਰੀ ਵੈਨ ਪਾਲੀਸਾਡੇਸ ਇੰਟਰਸਟੇਟ ਪਾਰਕਵੇਅ ‘ਤੇ ਪਲਟ ਗਈ। ਚਾਰ ਪੀੜਤਾਂ ਦੇ ਅਜ਼ੀਜ਼ਾਂ ਲਈ ਸਾਡੀ ਡੂੰਘੀ ਸੰਵੇਦਨਾ, ਅਤੇ ਅਸੀਂ ਕਾਮਨਾ ਕਰਦੇ ਹਾਂ। ਜ਼ਖਮੀ ਹੋਏ ਅੱਠ ਲੋਕ ਵੀ ਜਲਦੀ ਠੀਕ ਹੋ ਜਾਣ।

LEAVE A REPLY

Please enter your comment!
Please enter your name here