ਨਿਊਯਾਰਕ, 28 ਅਕਤੂਬਰ )—ਇੱਥੋਂ ਦੇ ਟਾਊਨ ਅਧਿਕਾਰੀਆਂ ਨੇ ਮੇਲਵਿਲ ਟਾਊਨਸ਼ਿਪ ਦੀ ਇੱਕ ਸਟ੍ਰੀਟ ਦੇਸ਼ੋਨ ਡਰਾਈਵ ਦਾ ਨਾਮ ਬਦਲ ਕੇ ਸਵਾਮੀ ਡਰਾਈਵ” ਰੱਖਿਆ ਹੈ। ਬੀਏਪੀਐਸ ਦੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਨਾਮ ਬਦਲਣ ਦਾ ਮਕਸਦ ਪ੍ਰਧਾਨ ਸਵਾਮੀ ਮਹਾਰਾਜ ਦੇ ਸ਼ਤਾਬਦੀ ਸਮਾਗਮਾਂ ਦੀ ਯਾਦ ਵਿੱਚ ਕੀਤਾ ਗਿਆ ਸੀ, ਜੋ 2 ਦੇਸ਼ੋਂ ਡਰਾਈਵ ਵਿੱਚ ਸਥਿਤ ਮੰਦਰ ਦੇ ਪ੍ਰੇਰਕ ਸਨ। ਇਸ ਮੌਕੇ ਕੌਂਸਲਮੈਨ ਸਲਵਾਟੋਰ ਫੇਰੋ ਨੇ ਸਮਾਰੋਹ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ ਸੂਬੇ ਦੀ ਕਾਉਂਟੀ ਅਤੇ ਕਸਬੇ ਦੇ ਕਈ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਮੋਕੇ ਬੁਲਾਰਿਆਂ ਅਤੇ ਹੋਰ ਹਾਜ਼ਰੀਨ ਭਾਰਤੀ ਮੂਦੇ ਲੋਕਾ ਵਿੱਚ ਸਫੋਲਕ ਕਾਉਂਟੀ ਦੇ ਕਾਰਜਕਾਰੀ ਸਟੀਵ ਬੇਲੋਨ, ਟਾਊਨ ਸੁਪਰਵਾਈਜ਼ਰ ਐਡ ਸਮਿਥ, ਸਫੋਲਕ ਡਿਪਟੀ ਕਾਉਂਟੀ ਐਗਜ਼ੀਕਿਊਟਿਵ ਜੋਨ ਕੈਮਨ, ਸਾਬਕਾ ਟਾਊਨ ਸੁਪਰਵਾਈਜ਼ਰ ਫਰੈਂਕ ਪੈਟਰੋਨ, ਸਫੋਲਕ ਸ਼ੈਰਿਫ ਐਰੋਲ ਟੂਲੋਨ, ਸਫੋਲਕ ਵਿਧਾਇਕ ਸਟੀਫਨੀ ਸੇਨਟੇਰਮੈਨ ਸਟੇਟ ਅਸੈਂਬਲੀ, ਮੈਰੀਟੇਨਵੀ ਸਫੋਲਕ ਹਾਜ਼ਰ ਸਨ।ਬੁਲਾਰਿਆਂ ਨੇ ਸਵਾਮੀ ਮਹਾਰਾਜ ਨੂੰ ਆਪਣਾ ਜੀਵਨ ਦੂਜਿਆਂ ਦੀ ਭਲਾਈ ਲਈ ਸਮਰਪਿਤ ਕਰਨ, ਪਿਆਰ, ਸ਼ਾਂਤੀ, ਸਦਭਾਵਨਾ, ਧਾਰਮਿਕਤਾ, ਪ੍ਰਮਾਤਮਾ ਵਿੱਚ ਵਿਸ਼ਵਾਸ ਅਤੇ ਮਨੁੱਖਤਾ ਦੀ ਸੇਵਾ ਨੂੰ ਉਤਸ਼ਾਹਤ ਕਰਨ ਲਈ ਅਤੇ ਸੰਸਾਰ ਭਰ ਵਿੱਚ ਯਾਤਰਾ ਕਰਨ ਦੇ ਪ੍ਰਤੀ ਉਹਨਾਂ ਦਾ ਸਭ ਤੋਂ ਮਹੱਤਵਪੂਰਨ ਜੀਵਨ ਸਿਧਾਂਤ ਦੇ ਬਾਰੇ ਚਾਨਣਾ ਪਾਇਆ।
Boota Singh Basi
President & Chief Editor