ਨਿਊਯਾਰਕ, 20 ਅਕਤੂਬਰ —ਸਥਾਨਕ ਪੁਲਿਸ ਨੇ ਅੱਜ ਦੇ ਸਟੋਰਾਂ ‘ਤੇ ਚਾਰ ਆਦਮੀਆਂ ਨੂੰ ਨਸ਼ੀਲੇ ਪਦਾਰਥ ਵੇਚਣ ਲਈ ਗ੍ਰਿਫਤਾਰ ਕੀਤਾ ਹੈ, ਜੋ ਕੁਝ ਕੈਂਡੀ ( ਟੋਫੀਆ) ਵੇਚਣ ਦੇ ਭੇਸ ਵਿੱਚ ਇਹ ਧੰਦਾ ਕਰਦੇ ਸਨ।
ਜਾਣਕਾਰੀ ਮੁਤਾਬਿਕ ਪੁਲਿਸ ਨੇ ਸ਼ਾਮ 4 ਵਜੇ, ਬੇ ਸ਼ੌਰ ਵਿੱਚ 270 ਸਪੁਰ ਡਰਾਈਵ ਸਾਊਥ ਨਾਂ ਦੇ ਇਕ ਸਟੋਰ ਵਿਖੇ ਜੋ ਸਥਿਤ ਐਗਜ਼ਿਟ 42 ਡੇਲੀ, ਅਤੇ ਵੈਸਟ ਇਸਲਿਪ ਵਿੱਚ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਮਰੂਜਿਆਨਾ ਅਤੇ ਕੋਕੀਨ ਦੇ ਨਾਲ ਵੱਡੀ ਮਾਤਰਾ ਵਿੱਚ ਉਹਨਾਂ ਕੋਲੋ ਜ਼ਬਤ ਕੀਤੀ । ਪੁਲਿਸ ਨੇ ਇਸ ਤੋਂ ਇਲਾਵਾ, ਜਾਸੂਸਾਂ ਨੇ ਨਾਮ-ਬ੍ਰਾਂਡ ਕੈਂਡੀ ਬਾਰਾਂ ਵਜੋਂ ਪੈਕ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਖੋਜ ਵੀ ਸੁਰੂ ਕਰ ਕੀਤੀ ਹੈ। ਦੱਸਣਯੋਗ ਹੈ ਕਿ ਸਟੋਰ ਦੇ ਸਾਹਮਣੇ ਸਕੂਲ ਹੈ। ਪੁਲਿਸ ਵੱਲੋ ਜਾਰੀ ਸਰਚ ਵਾਰੰਟ ਲਾਗੂ ਹੋਣ ਤੋਂ ਬਾਅਦ, ਗ੍ਰਿਫਤਾਰ ਕੀਤੇ ਗਏ ਕਾਰੋਬਾਰਾਂ ਦੇ ਮਾਲਕ ਜਿੰਨਾਂ ਦੇ ਨਾਂ ਅਲੀ ਅਨਵਰ, 44, ਅਤੇ ਹਸਨੈਨ ਅਨਵਰ, 42, ਦੋਵਾਂ ਨੂੰ ਉਨ੍ਹਾਂ ਦੇ ਘਰਾਂ ਵਿੱਚੋ ਗ੍ਰਿਫਤਾਰ ਕੀਤਾ ਗਿਆ। ਉਹਨਾਂ ਉੱਤੇ ਕਿਸੇ ਸਕੂਲ ਦੇ ਸਾਹਮਣੇ ਅਤੇ ਜਾਂ ਇਸਦੇ ਆਲੇ ਦੁਆਲੇ ਇੱਕ ਨਿਯੰਤਰਿਤ ਪਦਾਰਥ ਦੀ ਅਪਰਾਧਿਕ ਵਿਕਰੀ ਦਾ ਦੋਸ਼ ਆਇਦ ਕੀਤਾ ਗਿਆ। ਪੁਲਿਸ ਨੇ ਸਟੋਰ ਦੇ ਦੋ ਕਰਮਚਾਰੀਆਂ, ਜਿੰਨਾਂ ਦੇ ਨਾਂ ਜੋਸੇਫ ਓਰਸੋ (47) ਅਤੇ ਸ਼ੇਵਿਨ ਮਹਾਬਲ (30) ਨੂੰ ਵੀ ਗ੍ਰਿਫਤਾਰ ਕੀਤਾਹੈ।