ਨਿਕਲੀ ਐਮਬਰੋਜ ਕਾਂਗਰਸ ਵੋਮੈਨ ਨੇ ਚੋਣ ਸੰਬੰਧੀ ਕੇ ਕੇ ਸਿਧੂ ਤੇ ਡਾਕਟਰ ਗਿੱਲ ਨਾਲ ਵਿਸ਼ੇਸ ਮੀਟਿੰਗ ਕੀਤੀ।

0
211

ਮੈਰੀਲੈਡ -( ਗਿੱਲ ) ਅਗੇਤੀਆਂ ਵੋਟਾ ਪੈਣੀਆਂ ਸ਼ੁਰੂ ਹੋ ਗਈਆਂ ਹਨ। ਹਰ ਉਮੀਦਵਾਰ ਵੋਟ ਬੈਂਕ ਨੂੰ ਸੰਨ ਲਾ ਰਿਹਾ ਹੈ। ਚਾਹੇ ਉਹ ਕਿਸੇ ਵੀ ਪਾਰਟੀ ਦਾ ਨੇਤਾ ਹੋਵੇ। ਨਿਕਲੀ ਐਮਬਰੋਜ ਪੰਜਾਬੀਆ ਦੀ ਚਹੇਤੀ ਉਮੀਦਵਾਰ ਡਿਸਟ੍ਰਕਟ ਦੋ ਤੋ ਬਤੌਰ ਕਾਂਗਰਸ ਵੋਮੈਨ ਵਜੋ ਹਨ।ਭਾਵੇ ਉਹ ਰਿਪਬਲਿਕਨ ਪਾਰਟੀ ਤੋ ਹਨ। ਪਰ ਉਹਨਾਂ ਅਪਨੀ ਹੌਦ ਤੇ ਸ਼ਖ਼ਸੀਅਤ ਨੂੰ ਬਿਹਤਰ ਉਭਾਰਿਆ ਹੈ। ਜਿਸ ਕਰਕੇ ਏਸ਼ੀਅਨ ਉਹਨਾਂ ਦੇ ਕਾਫੀ ਨਜ਼ਦੀਕੀ ਬਣ ਗਏ ਹਨ। ਉਹਨਾਂ ਪੰਹਾਬੀ ਨੇਤਾਵਾਂ ਨਾਲ ਵਿਸ਼ੇਸ ਮੀਟਿੰਗ ਕੀਤੀ ਹੈ।
ਕੇ ਕੇ ਸਿਧੂ ਫਾਊਡਰ ਪੰਜਾਬੀ ਕਲੱਬ ਤੇ ਢਾਕਟਰ ਸੁਰਿੰਦਰ ਸਿੰਘ ਗਿੱਲ ਸਕੱਤਰ ਜਨਰਲ ਨਾਲ ਇਕ ਵਿਸ਼ੇਸ ਮੀਟਿੰਗ ਨਿਕਲੀ ਐਮਬਰੋਜ ਨੇ ਕੀਤੀ। ਉੱਥੇ ਉਹਨਾਂ ਨੇ ਚਲ ਰਹੇ ਵੋਟਾ ਦਾ ਜਾਇਜ਼ਾ ਲਿਆ ਹੈ। ਸੁਝਾ ਉਪਰੰਤ ਦੋਹਾ ਨੇਤਾਵਾਂ ਨੇ ਕਿਹਾ ਹੈ ਕਿ ਵਲੰਟੀਅਰ ਦੀ ਕਮੀ ਬੂਥਾਂ ਤੇ ਵੇਖੀ ਗਈ ਹੈ। ਜਿਸ ਲਈ ਹਰ ਬੂਥ ਤੇ ਵਲੰਟੀਅਰ ਲਗਾਏ ਜਾਣ।ਦੂਜੇ ਸੁਝਾ ਵਿੱਚ ਡਾਕਟਰ ਗਿੱਲ ਨੇ ਕਿਹਾ ਕਿ ਇਹ ਸਾਲ ਰਿਪਬਲਿਕਨਾ ਦਾ ਹੈ। ਇਸ ਨੂੰ ਅਸਾਨ ਨਹੀਂ ਲੈਣਾ ਚਾਹੀਦਾ ਹੈ। ਸਗੋਂ ਮਜ਼ਬੂਤੀ ਨਾਲ ਵਿਚਰ ਕੇ ਇਸ ਦੇ ਨਤੀਜੇ ਪ੍ਰਾਪਤ ਕਰਨੇ ਚਾਹੀਦੇ ਹਨ। ਵੋਟਰਾ ਦੀ ਹੋਸਲਾ ਅਫਜਾਈ ਕਰਨੀ ਚਾਹੀਦੀ ਹੈ, ਤਾਂ ਜੋ ਵੋਟ ਬੈਂਕ ਮਜ਼ਬੂਤ ਹੋ ਸਕੇ। ਇਸ ਨਾਲ ਜਿੱਤ ਯਕੀਨ ਵਿੱਚ ਬਦਲ ਜਾਵੇਗੀ।
ਨਿਕੋਲੀ ਐਮਬਰੋਜ ਨੇ ਕਿਹਾ ਕਿ ਉਹ ਹਰ ਰੋਜ ਇਕੱਠ ਕਰਕੇ ਵੋਟਰਾ ਨੂੰ ਅਗਵਾਈ ਦੇ ਰਹੇ ਹਨ। ਨਤੀਜੇ ਸਾਰਥਕ ਨਜ਼ਰ ਆ ਰਹੇ ਹਨ। ਲੋੜ ਹੈ ਹਰੇਕ ਕੁਮਨਟੀ ਨੇਤਾ ਨੂੰ ਪਹਿਰਾ ਦੇਣ ਦੀ, ਜਿਸ ਲਈ ਤੁਹਾਡੇ ਸੁਝਾ ਲੈਣ ਵਾਸਤੇ ਮੀਟਿੰਗ ਕਰ ਰਹੀ ਹਾਂ।
ਸੋ ਅਗਲੇ ਦਿਨਾਂ ਵਿੱਚ ਹਰ ਬੂਥ ਤੇ ਵੋਟਰਾ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇਗਾ।ਕੁਮਿਨਟੀ ਨੇਤਾਵਾਂ ਨਾਲ ਲਗਾਤਾਰ ਰਾਬਤਾ ਵੋਟਾ ਤੱਕ ਬਣਾਇਆ ਜਾਵੇਗਾ ਤੇ ਅਪਡੇਟ ਲਿਆ ਜਾਵੇਗਾ।

LEAVE A REPLY

Please enter your comment!
Please enter your name here