ਮੈਰੀਲੈਡ ( ਵਿਸ਼ੇਸ ਪ੍ਰਤੀਨਿਧ ) -ਕਾਂਗਰਸ ਵੋਮੈਨ ਨਿਕਲੀ ਐਮਬਰੋਜ ਰਿਪਬਲਿਕਨ ਉਮੀਦਵਾਰ ਦੇ ਫੰਡ ਜਟਾਉਣ ਦੇ ਸਮਾਗਮ ਦਾ ਅਯੋਜਿਨ ਯਚਿਤ ਕਲੱਬ ਬਾਲਟੀਮੋਰ ਮੈਰੀਲੈਡ ਵਿਖੇ ਕੀਤਾ ਗਿਆ।ਜਿੱਥੇ ਰਿਪਬਲਿਕਨ ਪਾਰਟੀ ਦੇ ਮੁੱਖ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਪ੍ਰਧਾਨਗੀ ਲੈਰੀ ਹੋਗਨ ਗਵਰਨਰ ਮੈਰੀਲੈਡ ਨੇ ਕੀਤੀ। ਹੋਗਨ ਨੇ ਮਿਲਣੀ ਦੁਰਾਨ ਦੱਸਿਆ ਕਿ ਨਿਕਲੀ ਐਮਬਰੋਜ ਦੀ ਪੁਜ਼ੀਸ਼ਨ ਕਾਫੀ ਮਜ਼ਬੂਤ ਹੈ। ਉਹਨਾਂ ਕਿਹਾ ਸਾਡੀ ਪਾਰਟੀ ਵਿੱਚ ਹੀ ਕੁਝ ਲੋਕ ਵਫਾਦਾਰ ਨਹੀਂ ਹਨ। ਉਹ ਸਿਰਫ ਮਤਲਬ ਪ੍ਰਸਤ ਬਣ ਵਿਚਰ ਰਹੇ ਹਨ। ਜਿੱਥੇ ਉਹ ਪਾਰਟੀ ਨੂੰ ਧੋਖਾ ਦੇ ਰਹੇ ਹਨ, ਉੱਥੇ ਉਹ ਸਿਰਫ ਨਿੱਜ ਤੱਕ ਸੀਮਤ ਹਨ। ਅਜਿਹੀਆਂ ਸ਼ਖ਼ਸੀਅਤਾਂ ਤੇ ਕੋਈ ਇਤਬਾਰ ਨਹੀਂ ਕੀਤਾ ਜਾਂਦਾ ਹੈ।ਉਹ ਸਿਰਫ ਲੋਕਾ ਨੂੰ ਗੁੰਮਰਾਹ ਕਰਨ ਤੱਕ ਹੀ ਅਪਨਾ ਕਿਰਦਾਰ ਨਿਭਾ ਸਕਦੇ ਹਨ।
ਸੰਖੇਪ ਮਿਲਣੀ ਦੁਰਾਨ ਲੈਰੀ ਹੋਗਨ ਨੇ ਕਿਹਾ ਕਿ ਰਿਪਬਲਿਕਨ ਪਾਰਟੀ ਮਜ਼ਬੂਤ ਪਾਰਟੀ ਹੈ,ਜੋ ਘੱਟ ਗਿਣਤੀਆਂ ਦੀ ਰਖਵਾਲੀ ਹੈ।ਮੈਰੀਲੈਡ ਵਿੱਚ ਰਿਪਬਲਿਕਨ ਬਹੁਤ ਮਜ਼ਬੂਤ ਹਨ।ਉਹਨਾਂ ਕਿਹਾ ਨਿਕਲੀ ਐਮਬਰੋਜ ਬਹੁਤ ਵਧੀਆ ਤੇ ਲੋਕਾ ਦੀ ਆਸ ਤੇ ਉਤਰਨ ਵਾਲੀ ਕਾਂਗਰਸ ਵੋਮੈਨ ਹੈ। ਜਿਸਦੀ ਹਮਾਇਤ ਪਾਰਟੀ ਹਰ ਪੱਖੋਂ ਕਰ ਰਹੀ ਹੈ। ਮੈ ਸਾਰੇ ਮੈਰੀਲੈਡ ਵੋਟਰਾ ਨੂੰ ਅਪੀਲ ਕਰਦਾ ਹਾਂ ਕਿ ਉਹ ਨਿਕਲੀ ਨੂੰ ਬਹੁਮਤ ਨਾਲ ਜਿਤਾਉਣ ਤੇ ਵਾਈਟ ਹਾਊਸ ਭੇਜਣ।
ਡਾਕਟਰ ਸੁਰਿੰਦਰ ਗਿੱਲ ਜੋ ਨਿਕਲੀ ਦੀ ਫਾਇਨੈਸ ਟੀਮ ਦੇ ਮੈਂਬਰ ਹਨ। ਉਹਨਾਂ ਕਿਹਾ ਕਿ ਨਿਕਲੀ ਐਮਬਰੋਜ ਕਾਂਗਰਸ ਵੋਮੈਨ ਮਿਲਣਸਾਰ , ਘੱਟ ਗਿਣਤੀਆਂ ਦੀ ਮਸੀਹਾ ਤੇ ਹਮਦਰਦ ਰੱਖਣ ਵਾਲੀ ਅੋਰਤ ਹੈ। ਜਿਸ ਨੂੰ ਜਦ ਮਰਜ਼ੀ ਮਿਲ ਸਕਦੇ ਹੋ। ਉਹ ਤੁਹਾਡੀ ਹਰ ਗੱਲ ਬਹੁਤ ਧਿਆਨ ਨਾਲ ਸੁਣਦੀ ਹੈ। ਜੋ ਹਰ ਮੋਕੇ ਤੁਹਾਡੇ ਨਾਲ ਖੜਦੀ ਹੈ। ਤੁਹਾਨੂੰ ਸੁਣਦੀ ਹੈ। ਅਜਿਹੀ ਉਮੀਦਵਾਰ ਦੀ ਮਦਦ ਦਿਲ ਖੋਲ ਕੇ ਕਰਨੀ ਚਾਹੀਦੀ ਹੈ। ਇਸ ਮੋਕੇ ਵੱਖ ਵੱਖ ਕਾਉਟੀ ਦੇ ਡੈਲੀਗੇਟ , ਕੋਸਲਮੈਨ ਤੇ ਰਿਪਬਲਿਕਨ ਅਹੁਦੇਦਾਰਾਂ ਦੀ ਮੋਜੂਦਗੀ ਨੇ ਨਿਕਲੀ ਐਮਬਰੋਜ ਨੂੰ ਭਰਵੀ ਹਮਾਇਤ ਦਿੱਤੀ ਹੈ। ਆਸ ਹੈ ਕਿ ਅੱਜ ਦਾ ਇਕੱਠ ਤੇ ਵੱਖ ਵੱਖ ਪਾਰਟੀ ਅਹੁਦੇਦਾਰਾਂ ਦੀ ਮਦਦ ਨਿਕਲੀ ਐਮਬਰੋਜ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਵੇਗੀ।