ਅੰਮ੍ਰਿਤਸਰ (ਸਾਂਝੀ ਸੋਚ ਬਿਊਰੋ)- ਬੀਤੇ ਦਿਨੀ ਮਾਝੇ ਦੀ ਉੱਘੀ ਸਾਹਿਤਕ ਸਭਾ ਮਝੈਲਾਂ ਦੀ ਸੱਥ ਸ੍ਰੀ ਅੰਮ੍ਰਿਤਸਰ ਸਾਹਿਬ, ਅਤੇ ਰੰਗਕਰਮੀ ਸਾਹਿਤਕ ਸਭਾ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਮਾਲਵੇ ਦੀ ਨਿਧੜਕ ਤੇ ਮਸ਼ਹੂਰ ਸ਼ਾਇਰਾ ਰਾਜਨਦੀਪ ਕੌਰ ਮਾਨ ਦੀ ਪੁਸਤਕ ਕਲਮ ਦੀ ਆਹਟ ਦਾ ਮਾਝੇ ਦੀ ਧਰਤੀ ’ਤੇ ਰਸਮੀ ਘੁੰਡ ਚੁਕਾਈ ਕੀਤੀ ਗਈ. ਇਸ ਸਮਾਗਮ ਦੀ ਮੇਜ਼ਬਾਨੀ ਮਝੈਲਾਂ ਦੀ ਸੱਥ ਦੇ ਪ੍ਰਧਾਨ ਮਸ਼ਹੂਰ ਸ਼ਾਇਰ ਤੇ ਅਦਾਕਾਰ ਸੋਨੂੰ ਹੁੰਝਣ ਨੇ ਕੀਤੀ. ਇਸ ਸਮਾਗਮ ਵਿਚ ਕਿਤਾਬ ਅਤੇ ਸ਼ਾਇਰਾ ਦੀ ਸ਼ਾਨ ਵਿੱਚ ਰਸਮੀ ਪਰਚਾ ਪੜ੍ਹਣ ਦੀ ਰਸਮ ਮਝੈਲਾਂ ਦੀ ਸੱਥ ਦੇ ਮੁੱਖ ਸਲਾਹਕਾਰ ਸ਼ਾਇਰ ਗਗਨਦੀਪ ਸਿੰਘ ਗਗਨ ਨੇ ਨਿਭਾਈ. ਸ਼ਾਇਰ ਰਵੀ ਸੇਖੋਂ ,ਅਭੀ ਰਾਮਗੜ੍ਹੀਆ ਨੇ ਸਮਾਗਮ ਦੇ ਸਾਰੇ ਪ੍ਰਬੰਧ ਕੀਤੇ.ਇਸ ਮੌਕੇ ਕਵੀ ਦਰਬਾਰ ਆਯੋਜਿਤ ਕੀਤਾ ਗਿਆ,ਜਿਸ ਵਿਚ ਪੰਜਾਬੀ ਅਦਬ ਦੇ ਮਸ਼ਹੂਰ ਸਾਇਰ ਸੁਰਜੀਤ ਅਸ਼ਕ,ਬਲਵਿੰਦਰ ਚਾਵਲਾ,ਨਵਜੋਤ ਕੌਰ ਭੁੱਲਰ,ਵਜੀਰ ਸਿੰਘ ਮੂਧਲ,ਆਰ ਜੀਤ ,ਨਰੰਜਣ ਗਿੱਲ,ਸਾਬ ਹੰਦਲ,ਅਰੁਣ ਸਰਮਾਂ ਨੇ ਆਪਣੀਆਂ ਬਹੁਤ ਹੀ ਖੂਬਸੂਰਤ ਰਚਨਾਵਾਂ ਦਰਸ਼ਕਾ ਦੇ ਸਨਮੁਖ ਰੱਖੀਆਂ. ਇਸ ਮੌਕੇ ਸ਼ਾਇਰਾ ਰਾਜਨਦੀਪ ਕੌਰ ਮਾਨ ਨੂੰ ਮਝੈਲਾਂ ਦੀ ਸੱਥ ਵਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ ਤੇ ਆਏ ਹੋਏ ਸ਼ਾਇਰਾਂ ਦਾ ਸਨਮਾਨ ਕੀਤਾ ਗਿਆ। ਸਮੁੱਚੇ ਰੂਪ ਵਿੱਚ ਇਹ ਕਵੀ ਦਰਬਾਰ ਬੇਹੱਦ ਸਫ਼ਲਤਾਂ ਪੂਰਵਕ ਨੇਪਰੇ ਚੜ੍ਹਿਆ।
Boota Singh Basi
President & Chief Editor