ਨਿਰੰਕਾਰ ਨਾਲ ਜੁੜ ਕੇ ਇਨਸਾਨ ਹੁੰਦਾ ਹੈ ਖੁਸ਼ਹਾਲ : ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
-ਸੁਰਜੀਤ ਸੂਫੀ, ਅਮਨ ਦਸੂਹਾ ਨੇ ਆਪਣੇ ਸਾਥੀਆਂ ਸਮੇਤ ਲਿਆ ਸਤਿਗੁਰੂ ਮਾਤਾ ਜੀ ਤੇ ਸੰਗਤ ਦਾ ਅਸ਼ੀਰਵਾਦ
ਹੁਸ਼ਿਆਰਪੁਰ, 26 ਨਵੰਬਰ : ਨਿਰੰਕਾਰ ਨਾਲ ਜੁੜ ਕੇ ਇਨਸਾਨ ਖੁਸ਼ਹਾਲ ਹੋ ਜਾਂਦਾ ਹੈ, ਕਿਉਂਕਿ ਖੁਸ਼ਹਾਲੀ ਦਾ ਸ਼੍ਰੋਤ ਇਹ ਨਿਰੰਕਾਰ ਪ੍ਰਭੂ ਹੈ। ਉੱਕਤ ਵਿਚਾਰ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਪਿਛਲੇ ਦਿਨੀਂ ਹੋਏ 77ਵੇਂ ਨਿਰੰਕਾਰੀ ਸੰਤ ਸਮਾਗਮ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਇਨਸਾਨ ਭਰਮਾਂ ਦੇ ਵਿਚ ਪੈ ਜਾਂਦਾ ਹੈ ਤਾਂ ਦੁੱਖੀ ਰਹਿੰਦਾ ਹੈ ਅਤੇ ਪਰੇਸ਼ਾਨ ਰਹਿੰਦਾ ਹੈ, ਜਦੋਂ ਇਨਸਾਨ ਇਸ ਨਿਰੰਕਾਰ ਪ੍ਰਭੂ ਦੀ ਜਾਣਕਾਰੀ ਹਾਸਿਲ ਕਰਕੇ ਇਸ ਨਾਲ ਜੁੜ ਜਾਂਦਾ ਹੈ ਨਾਲ ਹੀ ਭਰਮਾ ਤੋਂ ਇਨਸਾਨ ਨੂੰ ਮੁਕਤੀ ਮਿਲਦੀ ਹੈ ਨਾਲ ਹੀ ਇਨਸਾਨ ਸੁਖੀ ਜੀਵਨ ਬਤੀਤ ਕਰਦਾ ਹੈ। ਇਸ ਦੌਰਾਨ ਸੁਰਜੀਤ ਸੂਫੀ ਟੇਰਕੀਆਣਾ, ਅਮਨ ਦਸੂਹਾ, ਬਬਲੂ ਜੀ ਤੇ ਸ਼ਸ਼ੀ ਜੀ ਕੋਟਲੀ , ਜੀਵਨ ਜੋਤੀ ਤੇ ਸੁਰਿੰਦਰ ਸਿੰਘ ਮੁਕੇਰੀਆਂ ਨੇ ਇਕ ਕਵਾਲੀ ਪੇਸ਼ ਕਰਕੇ ਸਤਿਗਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਤੇ ਸਾਰੀ ਸੰਗਤ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਫੋਟੋ ਕੈਪਸ਼ਨ
ਸੰਗਤਾਂ ਨੂੰ ਅਸ਼ੀਰਵਾਦ ਪ੍ਰਦਾਨ ਕਰਦੇ ਹੋਏ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਤੇ ਕਵਾਲੀ ਪੇਸ਼ ਕਰਦੇ ਹੋਏ ਸੁਰਜੀਤ ਸੂਫੀ ਤੇ ਅਮਨ ਦਸੂਹਾ ਤੇ ਸਾਥੀ।
Boota Singh Basi
President & Chief Editor