ਨੈਸ਼ਨਲ ਆਚੀਵਮੈਂਟ ਸਰਵੇ ਸਬੰਧੀ ਫੀਲਡ ਇਨਵਿਜ਼ੀਲੇਟਰਾਂ ਨੂੰ ਦਿੱਤੀ ਵਿਸ਼ੇਸ਼ ਟ੍ਰੇਨਿੰਗ

0
286

* ਪੰਜਾਬ ਦੀ ਪੁਜੀਸ਼ਨ ਨੂੰ ਪਹਿਲੇ ਨੰਬਰ ‘ਤੇ ਬਰਕਰਾਰ ਰੱਖਣਾ ਮੁੱਖ ਟੀਚਾ- ਡੀ.ਈ.ਓ
ਚੋਹਲਾ ਸਾਹਿਬ/ਤਰਨ ਤਾਰਨ, (ਨਈਅਰ) -ਰਾਸ਼ਟਰੀ ਪੱਧਰ ‘ਤੇ ਕੇਂਦਰ ਸਰਕਾਰ ਵੱਲੋਂ ਪੂਰੇ ਭਾਰਤ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਰਕਾਰੀ,ਸਹਾਇਤਾ ਪ੍ਰਾਪਤ,ਮਾਨਤਾ ਪ੍ਰਾਪਤ ਅਤੇ ਕੇਂਦਰੀ ਸਕੂਲਾਂ ਵਿੱਚ 12 ਨਵੰਬਰ ਨੂੰ ਕਰਵਾਏ ਜਾ ਰਹੇ ਨੈਸ਼ਨਲ ਆਚੀਵਮੈਂਟ ਸਰਵੇ ਲਈ ਪੰਜਾਬ ਭਰ ਵਿੱਚ ਤਿਆਰੀਆਂ ਪੂਰੇ ਜੋਬਨ ਤੇ ਹਨ। ਇਸ ਸਬੰਧੀ ਸੋਮਵਾਰ ਨੂੰ ਤਰਨ ਤਾਰਨ ਦੇ ਸ੍ਰੀ ਗੁਰੂ ਅਰਜਨ ਦੇਵ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿਖੇ ਜਿਲ੍ਹੇ ਦੇ ਪ੍ਰਾਇਮਰੀ,ਮਿਡਲ,ਹਾਈ ਅਤੇ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਅਤੇ ਬੀ.ਐਮ.ਟੀ ਸਹਿਬਾਨ ਨੂੰ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਟਰੇਨਿੰਗ ਦਿੱਤੀ ਗਈ। ਇਸ ਵਰਕਸ਼ਾਪ ਕਮ ਟ੍ਰੇਨਿੰਗ ਵਿੱਚ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ.ਸਤਨਾਮ ਸਿੰਘ ਬਾਠ,ਜਿਲ੍ਹਾ ਸਿੱਖਿਆ ਅਫ਼ਸਰ ਐਲੀ ਸ੍ਰੀ ਰਾਜੇਸ਼ ਸ਼ਰਮਾ, ਸ.ਦਰਸ਼ਨ ਸਿੰਘ ਡੀ.ਐਮ ਕੋਆਰਡੀਨੇਟਰ,ਜਿਲ੍ਹਾ ਕੋਆਰਡੀਨੇਟਰ ਸ੍ਰੀ ਅਨੂਪ ਮੈਣੀ,ਡੀ.ਐਮ ਸ.ਮਨੋਹਰ ਸਿੰਘ ਆਈ.ਸੀ.ਟੀ, ਸ.ਰਾਜ ਸਿੰਘ ਡੀ.ਐਮ ਪੰਜਾਬੀ ਨੇ ਬਿਹਤਰੀਨ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਅਤੇ ਸਮੂਹ ਫੀਲਡ ਇਨਵਿਜੀਲੇਟਰ ਸਹਿਬਾਨ ਦੀ ਹਰੇਕ ਸ਼ੰਕਾ ਦਾ ਨਿਵਾਰਨ ਕੀਤਾ।ਇਸ ਮੌਕੇ ਬੋਲਦਿਆਂ ਜਿਲ੍ਹਾ ਸਿੱਖਿਆ ਅਫ਼ਸਰ ਐਲੀ.ਸ੍ਰੀ ਰਾਜੇਸ਼ ਸ਼ਰਮਾ ਨੇ ਕਿਹਾ ਕਿ ਨੈਸ਼ਨਲ ਆਚੀਵਮੈਂਟ ਸਰਵੇ ਲਈ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਕਰਵਾਇਆ ਜਾਵੇ।ਉਹਨਾਂ ਕਿਹਾ ਕਿ ਬੇਸ਼ਕ ਇਹ ਪ੍ਰੀਖਿਆ 12 ਨਵੰਬਰ ਨੂੰ ਸਮਾਪਤ ਹੋ ਜਾਵੇਗੀ ਪਰੰਤੂ ਅਸੀ ਲਗਾਤਾਰ ਇਸਦਾ ਅਭਿਆਸ ਸਕੂਲਾਂ ਵਿਚ ਆਪਣੇ ਵਿਦਿਆਰਥੀਆਂ ਨਾਲ ਆਉਣ ਵਾਲੇ ਸਮੇਂ ਵਿੱਚ ਜਾਰੀ ਰੱਖਾਂਗੇ। ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ.ਸਤਨਾਮ ਸਿੰਘ ਬਾਠ ਨੇ ਕਿਹਾ ਕਿ ਇਸ ਸਮੇਂ ਸਾਡਾ ਸਾਰਿਆਂ ਦਾ ਮੁੱਖ ਟੀਚਾ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਪੰਜਾਬ ਦੀ ਪੁਜੀਸ਼ਨ ਨੂੰ ਪਹਿਲੇ ਨੰਬਰ ‘ਤੇ ਬਰਕਰਾਰ ਰੱਖਣਾ ਹੈ।ਉਹਨਾਂ ਕਿਹਾ ਕਿ ਪ੍ਰੀਖਿਆ ਦੌਰਾਨ ਬਿਲਕੁਲ ਵੀ ਡਰ ਦਾ ਮਾਹੌਲ ਨਾ ਹੋਵੇ।ਉਹਨਾਂ ਸਮੂਹ ਫੀਲਡ ਇਨਵਿਜ਼ੀਲੇਟਰ ਸਹਿਬਾਨ ਨੂੰ ਪ੍ਰੀਖਿਆ ਵਾਲੇ ਦਿਨ ਸਹੀ ਸਮੇਂ ਤੇ ਪ੍ਰੀਖਿਆ ਦਾ ਸੰਚਾਲਨ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮਾਰਟ ਸਕੂਲ ਕੋਆਰਡੀਨੇਟਰ ਸ.ਅਮਨਦੀਪ ਸਿੰਘ ਵੀ ਉਚੇਚੇ ਤੌਰ ’ਤੇ ਹਾਜਰ ਹੋਏ।

LEAVE A REPLY

Please enter your comment!
Please enter your name here