ਨੈਸ਼ਨਲ ਅਵਾਰਡ —2022 ਸਮਾਰੌਹ ਵਿੱਚ ਭੁਲੱਥ ਨਿਵਾਸੀ ਸ੍ਰੀਮਤੀ ਮੀਨਾਕਸ਼ੀ ਦੱਤਾ ਨੂੰ ਮਿਲਿਆ ਨੈਸ਼ਨਲ ਅਵਾਰਡ

0
166

ਭੁਲੱਥ, 8 ਦਸੰਬਰ -ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸ਼ੀਏਸ਼ਨ ਪੰਜਾਬ ਵੱਲੋਂ ਚੰਗੀਗੜ੍ਹ ਯੂਨੀਵਰਸਿਟੀ ਵਿਖੇ ਪ੍ਰਿਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਲਾਘਾਯੋਗ ਸੇਵਾਵਾਂ ਅਤੇ ਹੋਣਹਾਰਤਾ ਵਜੋਂ ਸਨਮਾਨ ਕਰਨ ਲਈ ਨੈਸ਼ਨਲ ਅਵਾਰਡ 2022 ਚੰਡੀਗੜ੍ਹ ਵਿਖੇਸਮਾਰੋਹ ਹੋਇਆ। ਜਿਸ ਵਿੱਚ ਭੁਲੱਥ ਨਿਵਾਸੀ ਸ੍ਰੀਮਤੀ ਮੀਨਾਕਸ਼ੀ ਦੱਤਾ ਪਤਨੀ ਸ੍ਰੀ ਅਨਿਲ ਦੱਤਾ ਨੂੰ ਹੋਣਹਾਰ ਤੇ ਸਚੁੱਜੀ ਸੇਵਾ ਨਿਭਾਉਣ ਵਾਲੀ ਅਧਿਆਪਕਾਂ ਵਜੋਂ ਸਨਮਾਨਿਤ ਕੀਤਾ ਗਿਆ। ਸ੍ਰੀਮਤੀ ਮੀਨਾਕਸ਼ੀ ਦੱਤਾ ਜੋ ਕਿ ਐ.ਪੀ.ਪੀ.ਐਸ ਸਕੂਲ (ਅਧੀਨ ਸੀ.ਬੀ.ਐਸ.ਈ. ਬੋਰਡ) ਬੇਗੋਵਾਲ ਵਿਖੇ ਬਤੌਰ ਹਿੰਦੀ ਅਧਿਆਪਕਾ ਦੀ ਸੇਵਾ ਨਿਭਾ ਰਹੇ ਹਨ।ਇਥੇ ਜਿਕਰਯੋਗ ਹੈ ਕਿ ਭੁਲੱਥ ਸਬ- ਡਵੀਜਨ ਅਧੀਨ ਆਉਦੇ ਕਸਬੇ ਬੇਗੋਵਾਲ ਸਕੂਲ ਤੋਂ ਕੇਵਲ ਸ੍ਰੀਮਤੀ ਮੀਨਾਕਸ਼ੀ ਦੱਤਾ ਨੂੰ ਹੀ ਹੋਣਹਾਰ ਤੇ ਸੁਚੱਜੀ ਸੇਵਾ ਨਿਭਾਉਣ ਵਾਲੀ ਅਧਿਆਪਕਾ ਵਜੋਂ ਵਿਸ਼ੇਸ ਤੋਰ ਤੇ  ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here