ਵਾਸ਼ਿੰਗਟਨ, 19 ਸਤੰਬਰ (ਰਾਜ ਗੋਗਨਾ ) —ਵਾੲ੍ਹੀਟ ਹਾਊਸ ਵਿੱਚ ਇਕ ਸੰਮੇਲਨ ਵਿੱਚ ਸਿੱਖ ਭਾਈਚਾਰਿਆਂ ਦੇ ਲਚਕੀਲੇਪਣ ਦੇ ਸਨਮਾਨ ਕਰਨ ਲਈ ਤਿਆਰ ਕੀਤਾ ਗਿਆ ਹੈ ਜੋ ਸਿੱਖਾਂ ਤੇ ਨਫ਼ਰਤ ਭਰੇ ਹਮਲਿਆਂ ਤੋਂ ਠੀਕ ਹੋ ਰਹੇ ਹਨ। ਵਾੲ੍ਹੀਟ ਹਾਊਸ ਨੇ ਕਿਹਾ ਕਿ, ਸਾਡੇ ਲੋਕਤੰਤਰ ਅਤੇ ਜਨਤਕ ਸੁਰੱਖਿਆ ਅਤੇ ਨਫ਼ਰਤ ਨਾਲ ਭਰੀ ਹਿੰਸਾ ਦੇ ਖਰਾਬ ਪ੍ਰਭਾਵਾਂ ਦੇ ਚੱਲਦੇ ਅਸੀਂ ਡੱਟ ਕੇ ਮੁਕਾਬਲਾ ਕਰ ਰਹੇ ਹਾਂ। ਅਤੇ ਬਦਕਿਸਮਤੀ ਨਾਲ, ਨਫ਼ਰਤ ਤੋਂ ਪ੍ਰੇਰਿਤ ਹਿੰਸਾ ਇੱਕ ਅਜਿਹਾ ਮੁੱਦਾ ਹੈ ਜਿਸ ਤੋਂ ਸਾਡਾ ਸਿੱਖ ਭਾਈਚਾਰਾ ਵੀ ਬਹੁਤ ਜਾਣੂ ਹੈ। ਜਿਸ ਤਰ੍ਹਾਂ ਕਿ ਨਿਊਯਾਰਕ ਦੇ ਕੁਈਨਜ਼, ਏਰੀਏ ਵਿੱਚ ਕੁਝ ਬਜ਼ੁਰਗ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਦੀ ਤਾਜ਼ਾ ਲੜੀ ਤਾਹਿਤ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਇਹ ਮੁੱਦਾ ਸਿੱਖ ਅਮਰੀਕੀ ਭਾਈਚਾਰੇ ਲਈ ਇੱਕ ਪ੍ਰਮੁੱਖ ਤਰਜੀਹ ਹੈ। ਨੈਸ਼ਨਲ ਸਿੱਖ ਮੁਹਿੰਮ ਨਫ਼ਰਤ-ਪ੍ਰੇਰਿਤ ਹਿੰਸਾ ਨੂੰ ਰੋਕਣ ਦੇ ਨਾਲ ਇਸ ਰਾਸ਼ਟਰੀ ਯਤਨ ਲਈ ਵਾਈਟ ਹਾਊਸ ਅਤੇ ਸੰਘੀ ਏਜੰਸੀਆਂ ਦੇ ਨਾਲ ਸਹਿਯੋਗ ਕੀਤਾ ਹੈ।
Boota Singh Basi
President & Chief Editor