ਨੌਜਵਾਨਾਂ ਨੇ ਰਾਹਗੀਰਾਂ ਨੂੰ ਛਕਾਇਆ ਠੰਡਾ ਮਿੱਠਾ ਜਲ

0
114

ਜੰਡਿਆਲਾ ਗੁਰੂ 10 ਜੂਨ (ਸ਼ੁਕਰਗੁਜ਼ਾਰ ਸਿੰਘ)-: ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਅਤੇ ਅਤਿ ਦੀ ਗਰਮੀ ਵਿਚ ਯਾਤਰੀਆਂ ਦੀ ਸਹੂਲਤ ਲਈ ਸਥਾਨਕ ਕਸਬੇ ਦੇ ਨੌਜਵਾਨਾਂ ਵੱਲੋਂ ਬੀਤੇ ਦਿਨੀਂ ਜੰਡਿਆਲਾ ਗੁਰੂ- ਤਰਨ ਤਾਰਨ ਰੋਡ ‘ਤੇ ਸਟਾਰ ਪੈਲਸ ਦੇ ਕੋਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ । ਛਬੀਲ ਸਾਰਾ ਦਿਨ ਲਗਾਤਾਰ ਚੱਲਦੀ ਰਹੀ ਅਤੇ ਜੀ.ਟੀ. ਰੋਡ ‘ਤੇ ਵੱਖ ਵੱਖ ਵਾਹਨਾਂ ਦੀਆਂ ਸਵਾਰੀਆ ਨੇ ਠੰਡੇ ਮਿੱਠੇ ਜਲ ਨੂੰ ਛਕਿਆ। ਇਸ ਮੌਕੇ ਸੈਮ ਮਲਹੋਤਰਾ, ਨਮਹ ਮਲਹੋਤਰਾ, ਨਿਤਿਨ ਸੂਰੀ, ਚੇਤਨ ਅਰੋੜਾ, ਅਮਿਤ ਮਲਹੋਤਰਾ, ਸਾਹਿਲ ਸਿਧਾਣਾ, ਅਮਨ ਮਲਹੋਤਰਾ, ਕਰਿਸ਼ ਮਲਹੋਤਰਾ, ਅਭੈ ਪਾਹਵਾ, ਹੈਪੀ, ਪਾਰਸ ਆਦਿ ਮੌਜੂਦ ਸਨ ।

LEAVE A REPLY

Please enter your comment!
Please enter your name here